T20 World Cup 2024, IND vs PAK: ਭਾਰਤ-ਪਾਕਿ ਦਾ ਮੈਚ ਮੀਂਹ ਕਰੇਗਾ ਖ਼ਰਾਬ?, ਅੱਜ ਮਹਾ-ਮਕਾਬਲਾ 
Published : Jun 9, 2024, 9:57 am IST
Updated : Jun 9, 2024, 9:57 am IST
SHARE ARTICLE
India Pakistan Match Today
India Pakistan Match Today

ਅੱਜ ਭਾਰਤ ਅਤੇ ਪਾਕਿਸਤਾਨ 8ਵੀਂ ਵਾਰ ਆਹਮੋ-ਸਾਹਮਣੇ ਹੋਣਗੇ।

T20 World Cup 2024, IND vs PAK: ਨਵੀਂ ਦਿੱਲੀ - ਅੱਜ ਭਾਰਤ-ਪਾਕਿਸਤਾਨ ਵਿਚਕਾਰ ਟੀ-20 ਵਰਲਡ ਕੱਪ ਦਾ ਤਕੜਾ ਮੁਕਾਬਲਾ ਹੈ। ਟੀ-20 ਵਰਲਡ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ 8ਵੀਂ ਵਾਰ ਆਹਮੋ-ਸਾਹਮਣੇ ਹੋਣਗੇ। ਮੈਦਾਨ ਦੇ ਇਕ ਪਾਸੇ ਭਾਰਤੀ ਪ੍ਰਸ਼ੰਸਕਾਂ ਦੇ ਹੀਰੋ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਜਸਪ੍ਰੀਤ ਬੁਮਰਾਹ ਹੋਣਗੇ।

ਦੂਜੇ ਪਾਸੇ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਅਤੇ ਸ਼ਾਹੀਨ ਸ਼ਾਹ ਅਫਰੀਦੀ ਹਨ, ਜਿਨ੍ਹਾਂ ਨੇ ਪਾਕਿਸਤਾਨ ਨੂੰ 2021 ਵਿਸ਼ਵ ਕੱਪ 'ਚ ਭਾਰਤ ਖਿਲਾਫ਼ ਪਹਿਲੀ ਜਿੱਤ ਦਿਵਾਈ ਸੀ। ਹਰ ਕਿਸੇ ਦੇ ਮਨ 'ਚ ਸਵਾਲ ਹੈ ਕਿ ਕੌਣ ਜਿੱਤੇਗਾ? ਕੀ ਕੋਹਲੀ ਫਿਰ ਮੈਲਬੌਰਨ ਵਾਂਗ ਵਿਰਾਟ ਦੀ ਪਾਰੀ ਖੇਡਣਗੇ ਅਤੇ ਛੱਕੇ ਮਾਰਨਗੇ ਜੋ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਸ਼ਾਟ ਬਣ ਜਾਵੇਗਾ?

ਭਾਰਤ ਅਤੇ ਪਾਕਿਸਤਾਨ ਵਿਚ ਕੌਣ ਖਿਡਾਰੀ ਬਣ ਸਕਦਾ ਹੈ, ਗੇਮ ਚੇਂਜਰ ਅਤੇ ਟਾਸ ਦੀ ਕੀ ਭੂਮਿਕਾ ਹੋਵੇਗੀ? ਅੱਜ ਭਾਰਤ-ਪਾਕਿਸਤਾਨ ਦਾ ਮੈਚ ਉਸੇ ਪਿੱਚ 'ਤੇ ਹੋਵੇਗਾ ਜਿਸ 'ਤੇ ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 103 ਦੌੜਾਂ ਦਾ ਟੀਚਾ ਦਿੱਤਾ ਸੀ। ਦੱਖਣੀ ਅਫਰੀਕਾ ਨੇ ਟੀ-20 ਮੈਚ ਦੇ ਲਿਹਾਜ਼ ਨਾਲ 19ਵੇਂ ਓਵਰ ਵਿੱਚ ਇਸ ਮਾਮੂਲੀ ਸਕੋਰ ਦਾ ਪਿੱਛਾ ਕੀਤਾ। ਉਹ ਵੀ 6 ਵਿਕਟਾਂ ਗੁਆ ਕੇ।  

ਓਧਰ ਜੇ ਗੱਲ ਮੌਸਮ ਦੀ ਕੀਤੀ ਜਾਵੇ ਤਾਂ ਹੁਣ ਤੱਕ ਟੂਰਨਾਮੈਂਟ ਦੇ ਹਰ ਮੈਚ 'ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ ਪਰ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਵੱਡੇ ਮੈਚ 'ਚ ਮੀਂਹ ਦੀ ਸੰਭਾਵਨਾ ਘੱਟ ਹੈ। ਪਾਕਿਸਤਾਨ ਖਿਲਾਫ਼ ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਰਿਕਾਰਡ ਕਾਫ਼ੀ ਬਿਹਤਰ ਹੈ। ਦੋਵੇਂ ਦੇਸ਼ ਸੱਤ ਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਚੁੱਕੇ ਹਨ। ਟੀਮ ਇੰਡੀਆ ਨੇ ਇਸ ਦੌਰਾਨ 5 ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਨੂੰ ਇਕ ਵਾਰ ਸਫਲਤਾ ਮਿਲੀ ਹੈ, ਜਦਕਿ ਇਕ ਮੈਚ ਟਾਈ 'ਤੇ ਖਤਮ ਹੋਇਆ ਸੀ, ਜਿਸ ਨੂੰ ਭਾਰਤ ਨੇ ਗੇਂਦਬਾਜ਼ੀ 'ਚ ਜਿੱਤਿਆ ਹੈ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement