ਵਿਨੇਸ਼ ਪਹੁੰਚੀ ਅਦਾਲਤ 'ਚ , ਹੁਣ ਇਸ ਤਰ੍ਹਾਂ ਮਿਲੇਗਾ ਸਿਲਵਰ ਮੈਡਲ! ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ CAS 'ਚ ਕੀਤੀ ਅਪੀਲ
Vinesh Phogat : 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਓਲੰਪਿਕ ਤੋਂ ਬਾਹਰ ਹੋਈ ਵਿਨੇਸ਼ ਫੋਗਾਟ ਦੀਆਂ ਉਮੀਦਾਂ ਜਾਗ ਗਈਆਂ ਹਨ। ਵਾਰ-ਵਾਰ ਬੇਨਤੀਆਂ ਤੋਂ ਬਾਅਦ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਵਿੱਚ ਵਿਨੇਸ਼ ਫੋਗਾਟ ਦੀ ਦੀ ਨੁਮਾਇੰਦਗੀ ਕਰਨ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਭਾਰਤੀ ਟੀਮ ਸੁਣਵਾਈ ਲਈ ਸੰਘਰਸ਼ ਕਰ ਰਹੀ ਹੈ। ਮਾਮਲੇ ਦੀ ਸੁਣਵਾਈ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ (ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ) ਹੋਣੀ ਹੈ।
ਭਾਰਤੀ ਓਲੰਪਿਕ ਸੰਘ (IOA) ਨੇ CAS ਦੇ ਸਾਹਮਣੇ ਵਿਨੇਸ਼ ਫੋਗਾਟ ਦੀ ਅਪੀਲ ਲਈ ਵਕੀਲ ਨਿਯੁਕਤ ਕਰਨ ਲਈ ਵਾਧੂ ਸਮੇਂ ਦੀ ਬੇਨਤੀ ਕੀਤੀ ਹੈ। ਵਿਨੇਸ਼ ਨੇ ਦੋ ਮਾਮਲਿਆਂ 'ਚ ਆਪਣੀ ਅਯੋਗਤਾ ਵਿਰੁੱਧ ਅਪੀਲ ਕੀਤੀ ਸੀ। ਪਹਿਲਾਂ ਇਹ ਸੀ ਕਿ ਉਸਨੂੰ ਮੁੜ ਵਜ਼ਨ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਉਸ ਨੂੰ ਦੂਜੀ ਅਪੀਲ 'ਚ ਚਾਂਦੀ ਦੇ ਤਗਮੇ ਦੀ ਉਮੀਦ ਸੀ। CAS ਨੇ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਵਿਚਾਰ ਕਰੇਗਾ।
CAS ਨੇ ਭਾਰਤੀ ਟੀਮ ਨੂੰ ਆਪਣੀ ਕਾਨੂੰਨੀ ਪ੍ਰਤੀਨਿਧਤਾ ਨੂੰ ਅੰਤਿਮ ਰੂਪ ਦੇਣ ਲਈ ਅੱਜ ਰਾਤ 9:30 ਵਜੇ ਤੱਕ ਦਾ ਸਮਾਂ ਦਿੱਤਾ ਹੈ। ਓਲੰਪਿਕ ਖੇਡਾਂ ਦੌਰਾਨ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਨੂੰ ਹੱਲ ਕਰਨ ਲਈ ਪੈਰਿਸ ਵਿੱਚ CAS ਦਾ ਇੱਕ ਵਿਭਾਗ ਸਥਾਪਿਤ ਕੀਤਾ ਗਿਆ ਹੈ। ਇਹ ਉਹ ਥਾਂ ਹੈ, ਜਿੱਥੇ ਸੁਣਵਾਈ ਹੁੰਦੀ ਹੈ।
ਦੱਸ ਦਈਏ ਕਿ 7 ਅਗਸਤ ਨੂੰ 50 ਕਿਲੋਗ੍ਰਾਮ ਕੁਸ਼ਤੀ ਵਰਗ 'ਚ ਸੋਨ ਤਗਮਾ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਭਾਰ ਕਾਰਨ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਕਾਨੂੰਨੀ ਲੜਾਈ ਦਾ ਸਾਹਮਣਾ ਕਰ ਰਹੀ ਹੈ। ਦੂਜੀ ਵਾਰ ਵਜ਼ਨ ਕਰਨ ਦੀ ਉਸਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਅਜੇ ਵੀ ਉਮੀਦ ਹੈ ਕਿਉਂਕਿ ਉਹ ਆਪਣੀ ਅਯੋਗਤਾ ਨੂੰ ਉਲਟਾਉਣ ਜਾਂ ਆਪਣੇ ਪ੍ਰਦਰਸ਼ਨ ਲਈ ਚਾਂਦੀ ਦਾ ਤਗਮਾ ਹਾਸਿਲ ਕਰਨਾ ਚਾਹੁੰਦੀ ਹੈ।
ਰਿਪੋਰਟਾਂ ਮੁਤਾਬਕ ਪੈਰਿਸ ਦੇ ਚਾਰ ਵਕੀਲ ਇਸ ਸਮੇਂ ਵਿਨੇਸ਼ ਫੋਗਾਟ ਦੀ ਨੁਮਾਇੰਦਗੀ ਕਰ ਰਹੇ ਹਨ। IOA ਨੂੰ ਹਰੀਸ਼ ਸਾਲਵੇ ਦੀ ਸਹਿਮਤੀ ਦਿੰਦੇ ਹੀ ਅਨੁਕੂਲ ਨਤੀਜਿਆਂ ਦੀ ਉਮੀਦ ਹੈ। ਹਾਲਾਂਕਿ, ਇਸ ਮੁੱਦੇ ਨੂੰ ਤੁਰੰਤ ਹੱਲ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਹ ਹੋਰ ਵੀ ਵਧ ਸਕਦਾ ਹੈ।