Paris Olympics 2024 : ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ CAS ਕੋਰਟ 'ਚ ਹੋਈ ਸੁਣਵਾਈ
Published : Aug 9, 2024, 9:17 pm IST
Updated : Aug 9, 2024, 9:17 pm IST
SHARE ARTICLE
Vinesh Phogat
Vinesh Phogat

Paris Olympics 2024 :ਖੇਡ ਅਦਾਲਤ ਨੇ ਕਿਹਾ- ਓਲੰਪਿਕ ਖ਼ਤਮ ਹੋਣ ਤੋਂ ਪਹਿਲਾਂ ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ ਲਵੇਗੀ ਫੈਸਲਾ

Paris Olympics 2024 : ਪੈਰਿਸ ਓਲੰਪਿਕ 'ਚ ਫਾਈਨਲ ਤੋਂ ਠੀਕ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ ਅੱਜ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀ.ਏ.ਐੱਸ.) 'ਚ ਸੁਣਵਾਈ ਹੋਈ। ਭਾਰਤ ਵੱਲੋਂ ਐਡਵੋਕੇਟ ਹਰੀਸ਼ ਸੋਲਵੇ ਸਿਲਵਰ ਮੈਡਲ ਦੀ ਮੰਗ ਕਰਨ ਵਾਲੇ ਕੇਸ ’ਚ ਵਿਨੇਸ਼ ਦੀ ਮਦਦ ਕਰ ਰਹੇ ਹਨ। ਸੁਣਵਾਈ ਦੌਰਾਨ ਅਦਾਲਤ ਨੇ ਯੂਨਾਈਟਿਡ ਵਰਲਡ ਰੈਸਲਿੰਗ (UWW)  ਤੋਂ ਕੁਸ਼ਤੀ ਸਬੰਧੀ ਨਿਯਮਾਂ ਬਾਰੇ ਪੁੱਛਿਆ। ਇਸ ਤੋਂ ਬਾਅਦ CAS ਨੇ ਕਿਹਾ ਕਿ ਵਿਨੇਸ਼ ਫੋਗਾਟ ਦੀ ਪਟੀਸ਼ਨ 'ਤੇ ਫੈਸਲਾ ਪੈਰਿਸ ਓਲੰਪਿਕ ਖ਼ਤਮ ਹੋਣ ਤੋਂ ਪਹਿਲਾਂ ਲਿਆ ਜਾਵੇਗਾ। ਹੁਣ ਮਾਮਲਾ ਸੋਲ ਆਰਬਿਟਰੇਟਰ ਕੋਲ ਭੇਜ ਦਿੱਤਾ ਗਿਆ ਹੈ।

ਅਦਾਲਤ ਨੇ ਇਹ ਵੀ ਕਿਹਾ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਜਿਸ 'ਤੇ ਇਕ ਘੰਟੇ ਦੇ ਅੰਦਰ ਫੈਸਲਾ ਲਿਆ ਜਾ ਸਕੇ। ਸੀਏਐਸ ਨੇ ਕਿਹਾ ਕਿ ਵਿਨੇਸ਼ ਫੋਗਾਟ ਨੇ ਵੀ ਇਸ ਮਾਮਲੇ ’ਚ ਫੌਰੀ ਫੈਸਲੇ ਦੀ ਮੰਗ ਨਹੀਂ ਕੀਤੀ ਹੈ। ਫਿਰ ਵੀ ਇਸ ਪ੍ਰਕਿਰਿਆ ਨੂੰ ਜਲਦੀ ਪੂਰਾ ਕੀਤਾ ਜਾਵੇਗਾ।
ਇਸ ਬਾਰੇ 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਤੋਂ ਪੁੱਛਿਆ ਗਿਆ ਕਿ ਕੀ ਉਹ ਵਿਨੇਸ਼ ਫੋਗਾਟ ਮਾਮਲੇ 'ਚ 2 ਚਾਂਦੀ ਦੇ ਤਮਗੇ ਦੇਣ ਦੇ ਪੱਖ 'ਚ ਹਨ। ਇਸ 'ਤੇ ਬਾਕ ਨੇ ਕਿਹਾ, ''ਜੇਕਰ ਤੁਸੀਂ ਆਮ ਤੌਰ 'ਤੇ ਇਕ ਵਰਗ 'ਚ ਦੋ ਸਿਲਵਰ ਮੈਡਲ ਦੇਣ ਦੀ ਗੱਲ ਕਰ ਰਹੇ ਹੋ ਤਾਂ ਮੇਰਾ ਜਵਾਬ ਹੈ-ਨਹੀਂ।' ਅੰਤਰਰਾਸ਼ਟਰੀ ਫੈਡਰੇਸ਼ਨ ਦੇ ਨਿਯਮ ਹਨ ਅਤੇ ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇੰਟਰਨੈਸ਼ਨਲ ਫੈਡਰੇਸ਼ਨ ਅਤੇ ਯੂਨਾਈਟਿਡ ਰੈਸਲਿੰਗ ਫੈਡਰੇਸ਼ਨ ਇਹ ਫੈਸਲਾ ਕਰ ਰਹੇ ਸਨ।
ਥਾਮਸ ਬਾਕ ਨੇ ਅੱਗੇ ਕਿਹਾ, "ਫੈਡਰੇਸ਼ਨ ਜਾਂ ਹੋਰ, ਜਿਨ੍ਹਾਂ ਨੇ ਫੈਸਲਾ ਲੈਣਾ ਹੈ, ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਕਿੱਥੇ ਅਤੇ ਕਦੋਂ ਕਟੌਤੀ ਕੀਤੀ ਜਾਣੀ ਹੈ।" ਕੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਸਨੂੰ 100 ਗ੍ਰਾਮ ਨਾਲ ਦਿੰਦੇ ਹਾਂ ਨਾ ਕਿ 102 ਗ੍ਰਾਮ ਨਾਲ?
ਬਾਕ ਨੇ ਕਿਹਾ, “ਹੁਣ ਮਾਮਲਾ ਖੇਡ ਅਦਾਲਤ (ਸੀਏਐਸ) ਵਿੱਚ ਹੈ, ਅਸੀਂ ਇਸ ਦੇ ਫੈਸਲੇ ਦੀ ਪਾਲਣਾ ਕਰਾਂਗੇ। ਹੁਣ ਇੰਟਰਨੈਸ਼ਨਲ ਫੈਡਰੇਸ਼ਨ ਨੂੰ ਆਪਣੇ ਨਿਯਮਾਂ ਨੂੰ ਲਾਗੂ ਕਰਨਾ ਅਤੇ ਵਿਆਖਿਆ ਕਰਨੀ ਹੋਵੇਗੀ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਫੋਗਾਟ ਨੇ ਬੁੱਧਵਾਰ ਨੂੰ ਆਪਣੀ ਅਪੀਲ ਦਾਇਰ ਕੀਤੀ ਅਤੇ ਨਵੇਂ ਭਾਰ ਦੀ ਮੰਗ ਕਰਦੇ ਹੋਏ ਫਾਈਨਲ ’ਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ। ਅਜਿਹਾ ਨਾ ਹੋਣ 'ਤੇ ਉਨ੍ਹਾਂ ਨੂੰ 50 ਕਿਲੋਗ੍ਰਾਮ ਭਾਰ ਵਰਗ 'ਚ ਸਾਂਝਾ ਚਾਂਦੀ ਦਾ ਤਮਗਾ ਦਿੱਤਾ ਜਾਣਾ ਚਾਹੀਦਾ ਹੈ। ਫਿਰ ਉਸ ਦਾ ਭਾਰ ਵਰਗ ਮੁਤਾਬਕ ਸੀ। ਇਸ ਤੋਂ ਬਾਅਦ ਉਸ ਦੀ ਅਪੀਲ ਸਵੀਕਾਰ ਕਰ ਲਈ ਗਈ।
ਵਿਨੇਸ਼ ਫੋਗਾਟ ਓਲੰਪਿਕ ਤੋਂ ਅਯੋਗ ਹੋਣ ਤੋਂ ਬਾਅਦ ਸੰਨਿਆਸ ਲੈ ਚੁੱਕੀ ਹੈ। ਇਸ ਦਾ ਐਲਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈ।
ਦੂਜੇ ਪਾਸੇ ਜੈਵਲਿਨ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਵਿਨੇਸ਼ ਫੋਗਾਟ ਬਾਰੇ ਕਿਹਾ- ‘ਵਿਨੇਸ਼ ਨੇ ਜੋ ਵੀ ਕੀਤਾ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਯੂਈ ਸੁਸਾਕੀ ਨੂੰ ਹਰਾਉਣਾ ਆਪਣੇ ਆਪ ’ਚ ਵੱਡੀ ਗੱਲ ਹੈ। ਮੈਨੂੰ ਕੁਸ਼ਤੀ ਦੇ ਨਿਯਮ ਨਹੀਂ ਪਤਾ, ਪਰ ਉਹ ਸੋਨੇ ਦੇ ਵੱਲ ਬਹੁਤ ਚੰਗੀ ਤਰ੍ਹਾਂ ਅੱਗੇ ਵਧ ਰਹੀ ਸੀ।
ਨੀਰਜ ਨੇ ਅੱਗੇ ਕਿਹਾ, ''ਜਦੋਂ ਮੈਂ ਸਵੇਰੇ ਖਾਣਾ ਖਾ ਰਿਹਾ ਸੀ ਤਾਂ ਮੈਨੂੰ ਪਤਾ ਲੱਗਾ ਕਿ ਭਾਰ ਦੀ ਸਮੱਸਿਆ ਹੈ। ਮੈਨੂੰ ਬਹੁਤ ਦੁੱਖ ਹੋਇਆ। ਵਿਨੇਸ਼ ਦੇ ਸਫ਼ਰ ਬਾਰੇ ਅਸੀਂ ਸਾਰੇ ਜਾਣਦੇ ਹਾਂ। 2016 ਵਿੱਚ ਉਸ ਨੂੰ ਸੱਟ ਲੱਗ ਗਈ ਸੀ। 
ਇਸ ਤੋਂ ਬਾਅਦ ਹਰ ਚੀਜ਼ ਤੋਂ ਠੀਕ ਹੋ ਕੇ, ਮਾਨਸਿਕ ਤੌਰ 'ਤੇ ਮਜ਼ਬੂਤ ਖੇਡਣਾ ਅਤੇ ਇੱਥੇ ਪਹੁੰਚਣਾ, ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ, ਪਰ ਰੱਬ ਦੇ ਮਨ ਵਿਚ ਕੁਝ ਹੋਰ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਉਸ ਨੇ ਜੋ ਵੀ ਕੀਤਾ ਹੈ, ਉਸ ਨੇ ਬਹੁਤ ਵਧੀਆ ਕੀਤਾ ਹੈ। ਕੋਈ ਵੀ ਉਸ ਤੋਂ ਇਨਕਾਰ ਨਹੀਂ ਕਰ ਸਕਦਾ।”

(For more news apart from  Vinesh Phogat's petition hearing was held in CAS Court News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement