
ਦੇਸ਼ ਨੂੰ ਦਵਾਇਆ ਓਲੰਪਿਕ ਕੋਟਾ
ਦੁਬਈ: ਭਾਰਤ ਦੇ ਸੰਦੀਪ ਚੌਧਰੀ ਅਤੇ ਸੁਮਿਤ ਅੰਤਿਲ ਨੇ ਇੱਥੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ ਐਫ64 ਬਰਛਾ ਸੁੱਟ ਮੁਕਾਬਲੇ ਵਿਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਲੜੀਵਾਰ ਸੋਨੇ ਅਤੇ ਚਾਂਦੀ ਦੇ ਤਮਗ਼ੇ ਜਿੱਤੇ ਹਨ। ਇਸ ਦੇ ਨਾਲ ਹੀ ਦੋਵਾਂ ਖਿਡਾਰੀਆਂ ਨੇ ਦੇਸ਼ ਲਈ ਟੋਕੀਓ ਪੈਰਾਲਿੰਪਿਕ ਦਾ ਕੋਟਾ ਵੀ ਹਾਸਲ ਕਰ ਲਿਆ ਹੈ। ਸੰਦੀਪ ਨੇ 66.18 ਮੀਟਰ ਦੂਰ ਬਰਛਾ ਸੁੱਟ ਕੇ ਐਫ44 ਵਰਗ ਵਿਚ 65.80 ਮੀਟਰ ਦੇ ਅਪਣੇ ਵਿਸ਼ਵ ਰਿਕਾਰਡ ਨੂੰ ਬਿਹਤਰ ਕਰਦੇ ਹੋਏ ਸੋਨੇ ਦਾ ਤਗ਼ਮਾ ਜਿੱਤਿਆ।
Sandeep Chaudhary ਉੱਥੇ ਹੀ ਸੁਮਿਤ ਨੇ 60.45 ਮੀਟਰ ਦੇ ਅਪਣੇ ਐਫ64 ਵਿਸ਼ਵ ਰਿਕਾਰਡ ਨਾਲ ਚੰਗੇ ਪ੍ਰਦਰਸ਼ਨ ਕੀਤੇ ਅਤੇ 62.88 ਮੀਟਰ ਦੀ ਦੂਰੀ ਨਾਲ ਚਾਂਦੀ ਦਾ ਮੈਡਲ ਹਾਸਲ ਕੀਤਾ। ਇਸ ਵਿਸ਼ਵ ਚੈਂਪੀਅਨਸ਼ਿਪ ਵਿਚ ਐਫ44 ਅਤੇ ਐਫ64 ਨੂੰ ਇਕ ਸਾਂਝਾ ਪ੍ਰੋਗਰਾਮ ਬਣਾਇਆ ਹੈ। ਵਿਸ਼ਵ ਯੂਕਰੇਨ ਦੇ ਰੋਮਨ ਨੋਵਾਕ ਨੇ 57.36 ਮੀਟਰ ਦੇ ਸਰਵਸ੍ਰੇਸ਼ਠ ਥ੍ਰੋ ਨਾਲ ਕਾਂਸੇ ਦਾ ਮੈਡਲ ਹਾਸਲ ਕੀਤਾ। ਖੇਡ ਮੰਤਰੀ ਕਿਰੇਨ ਰਿਜੀਜੂ ਨੇ ਸੰਦੀਪ ਚੌਧਰੀ ਅਤੇ ਸੁਮਿਤ ਅੰਤਿਲ ਇਸ ਉਪਲੱਬਧੀ ਲਈ ਵਧਾਈ ਦਿੱਤੀ।
Sandeep Chaudhary and Sumit Antil
ਭਾਰਤ ਨੇ ਵਿਸ਼ਵ ਚੈਂਪੀਅਨ ਸੁੰਦਰ ਸਿੰਘ ਗੁਰਜਰ ਦੀ ਅਗਵਾਈ ਵਿਚ ਦੁਬਈ 2019 ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਲਈ 23 ਮੈਂਬਰੀ ਟੀਮ ਭੇਜੀ। ਭਾਰਤ ਨੂੰ ਸਭ ਤੋਂ ਜ਼ਿਆਦਾ ਮੈਡਲ ਦੀ ਉਮੀਦ ਜੇਵਲਿਨ ਅਤੇ ਹਾਈ ਜੰਪ ਵਿਚ ਹੈ। ਹਾਲਾਂਕਿ ਪਿਛਲੀ ਵਾਰ 2017 ਵਿਚ ਲੰਡਨ ਵਿਚ ਹੋਏ ਵਰਲਡ ਚੈਂਪੀਅਨਸ਼ਿਪ ਵਿਚ ਭਾਰਤ ਇਕ ਗੋਲਡ ਸਮੇਤ ਕੁੱਲ ਪੰਜ ਮੈਡਲ ਦੇ ਨਾਲ 34ਵੇਂ ਸਥਾਨ ਤੇ ਰਿਹਾ ਸੀ।
Sandeep Chaudhary ਟੀਮ ਇੰਡੀਆ ਦੇ ਕੋਚ ਨਵਲ ਸਿੰਘ ਦਾ ਮੰਨਣਾ ਹੈ ਕਿ ਪਿਛਲੀ ਵਾਰ ਦੀ ਤੁਲਨਾਂ ਵਿਚ ਇਸ ਵਾਰ ਵੀ ਭਾਰਤੀ ਟੀਮ ਜ਼ਿਆਦਾ ਮਜ਼ਬੂਤ ਹੈ। ਟੀਮ ਵਿਚ ਛੇ ਜੇਵਲਿਨ ਥ੍ਰੋਅਰ ਹਨ ਜੋ ਕਿ ਮੈਡਲ ਦੇ ਮਾਮਲਿਆਂ ਵਿਚ ਵੱਡੇ ਦਾਅਵੇਦਾਰ ਹਨ। ਕੋਚ ਨੂੰ ਸੰਦੀਪ ਅਤੇ ਸੁੰਦਰ ਵਰਗੇ ਅਨੁਭਵੀ ਖਿਡਾਰੀਆਂ ਤੋਂ ਕਾਫੀ ਉਮੀਦ ਹੈ ਅਤੇ ਇਸ ਵਿਚੋਂ ਸੰਦੀਪ ਖਰੇ ਉੱਤਰ ਗਏ। ਕੋਚ ਦਾ ਮੰਨਣਾ ਹੈ ਕਿ ਟੀਮ ਨੂੰ ਅਪਣੇ ਪ੍ਰਦਰਸ਼ਨ ਤੇ ਪੂਰਾ ਭਰੋਸਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।