
ਸੈਮੀਫ਼ਾਈਨਲ ਦੇ ਲਿਹਾਜ਼ ਨਾਲ ਇਸ ਮੈਚ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫ਼ਾਈਨਲ ਤੋਂ ਬਾਹਰ ਹੋ ਚੁੱਕੀਆਂ ਹਨ।
ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2021 ਵਿਚ ਭਾਰਤੀ ਟੀਮ ਅੱਜ ਆਪਣਾ ਆਖ਼ਰੀ ਮੈਚ ਨਾਮੀਬੀਆ ਖ਼ਿਲਾਫ਼ ਖੇਡ ਰਹੀ ਹੈ। ਸੈਮੀਫ਼ਾਈਨਲ ਦੇ ਲਿਹਾਜ਼ ਨਾਲ ਇਸ ਮੈਚ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫ਼ਾਈਨਲ ਤੋਂ ਬਾਹਰ ਹੋ ਚੁੱਕੀਆਂ ਹਨ। ਇਸ ਮੈਚ 'ਚ ਜੋ ਵੀ ਟੀਮ ਜਿੱਤੇਗੀ ਉਹ ਸੈਮੀਫ਼ਾਈਨਲ 'ਚ ਨਹੀਂ ਪਹੁੰਚੇਗੀ ਅਤੇ ਇਸ ਮੈਚ ਤੋਂ ਬਾਅਦ ਘਰ ਪਰਤ ਜਾਵੇਗੀ।
India Cricket Team
ਹਾਲਾਂਕਿ ਇਹ ਮੈਚ ਭਾਰਤ ਲਈ ਹੋਰ ਕਾਰਨਾਂ ਕਰਕੇ ਬਹੁਤ ਮਹੱਤਵਪੂਰਨ ਹੈ। ਵਿਰਾਟ ਕੋਹਲੀ ਇਸ ਮੈਚ 'ਚ ਆਖ਼ਰੀ ਵਾਰ ਭਾਰਤੀ ਟੀ-20 ਟੀਮ ਦੀ ਕਪਤਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਕੋਚ ਰਵੀ ਸ਼ਾਸਤਰੀ ਦਾ ਵੀ ਇਹ ਆਖ਼ਰੀ ਮੈਚ ਹੈ। ਇਸ ਤੋਂ ਬਾਅਦ ਰਾਹੁਲ ਦ੍ਰਾਵਿੜ ਭਾਰਤ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ। ਟੀਮ ਇੰਡੀਆ ਆਪਣੇ ਕਪਤਾਨ ਅਤੇ ਕੋਚ ਦੇ ਆਖ਼ਰੀ ਮੈਚ ਨੂੰ ਯਾਦਗਾਰ ਬਣਾਉਣਾ ਚਾਹੇਗੀ। ਹਾਲਾਂਕਿ, ਵਿਰਾਟ ਕੋਹਲੀ ਵਨਡੇ ਅਤੇ ਟੈਸਟ ਵਿਚ ਭਾਰਤ ਦੇ ਕਪਤਾਨ ਬਣੇ ਰਹਿਣਗੇ ਅਤੇ ਟੀ-20 ਵਿਚ ਵੀ ਇੱਕ ਬੱਲੇਬਾਜ਼ ਦੇ ਰੂਪ ਵਿਚ ਖੇਡਦੇ ਰਹਿਣਗੇ। ਇਸ ਦੇ ਨਾਲ ਹੀ ਕੋਚ ਸ਼ਾਸਤਰੀ ਨੇ ਹੁਣ ਭਾਰਤ ਦਾ ਕੋਚ ਬਣਨ ਦੀ ਇੱਛਾ ਜ਼ਾਹਰ ਨਹੀਂ ਕੀਤੀ ਹੈ।
virat kohli
ਦੋਵੇਂ ਟੀਮ ਪਲੇਇੰਗ XI :-
ਭਾਰਤ :-
ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਰਾਹੁਲ ਚਾਹਰ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ।
ਨਾਮੀਬੀਆ :-
ਗੇਰਹਾਰਡ ਇਰਾਸਮਸ, ਸਟੀਫ਼ਨ ਬਾਰਡ, ਮਿਸ਼ੇਲ ਵਾਨ ਲਿੰਗੇਨ, ਕ੍ਰੇਗ ਵਿਲੀਅਮਜ਼, ਜੇਨ ਗ੍ਰੀਨ, ਡੇਵਿਡ ਵਾਈਜ਼, ਜੈਨ ਫ਼ਰੀਲਿੰਕ, ਜੇਜੇ ਸਮਿਟ, ਜੈਨ ਨਿਕੋਲ ਲੋਫ਼ਟੀ ਈਟਨ, ਰੂਬੇਨ ਟਰੰਪਲਮੈਨ, ਬਰਨਾਰਡ ਸ਼ੋਲਟਜ਼।