ਵਿਕਰਮ ਵੀਰ ਸਿੰਘ ਬਾਵਾ ਨੇ ਗਰੀਸ 'ਚ ਜਿੱਤਿਆ ਆਇਰਨ ਮੈਨ ਦਾ ਖ਼ਿਤਾਬ
Published : Nov 9, 2025, 7:14 am IST
Updated : Nov 9, 2025, 7:32 am IST
SHARE ARTICLE
Vikram Vir Singh Bawa won the Iron Man title in Greece
Vikram Vir Singh Bawa won the Iron Man title in Greece

ਵਿਕਰਮ ਵੀਰ ਸਿੰਘ ਨੇ ਅਪਣੇ ਖਾਤੇ ਵਿਚ ਹੁਣ ਤਕ ਤਿੰਨ ਖ਼ਿਤਾਬ ਹਾਸਲ ਕੀਤੇ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ, ਰਾਜੇਸ਼ ਚੌਧਰੀ ) : ਗੁਰੂ ਘਰਾਂ ਦੀਆਂ ਸੇਵਾ ਨਾਲ ਜੁੜਿਆ ਬਾਵਾ ਪਰਵਾਰ ਲਗਾਤਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਸਮਰਪਿਤ ਭਾਵਨਾ ਨਾਲ ਸੇਵਾ ਨਿਭਾ ਰਿਹਾ ਹੈ। ਬਾਵਾ ਗੁਰਿੰਦਰ ਸਿੰਘ ਦੇ ਬੇਟੇ ਵਿਕਰਮ ਵੀਰ ਸਿੰਘ ਬਾਵਾ ਨੇ ਸਿੱਖੀ ਸਰੂਪ ’ਚ ਰਹਿੰਦਿਆ ਗਰੀਸ ਵਿਚ ਆਇਰਨ ਮੈਨ ਦਾ ਖ਼ਿਤਾਬ ਹਾਸਲ ਕੀਤਾ ਹੈ।

ਗਰੀਸ ਵਿਚ ਹੋਏ ਆਈਰਨ ਮੈਨ ਦਾ ਖ਼ਿਤਾਬ ਹਾਸਲ ਕਰ ਕੇ ਬਾਵਾ ਵਿਕਰਮ ਵੀਰ ਸਿੰਘ ਨੇ ਨੌਜੁਵਾਨਾਂ ਨੂੰ ਸਿੱਖੀ ਸਰੂਪ ਕਾਇਮ ਰੱਖਦਿਆ ਹਰੇਕ ਮੁਕਾਮ ਨੂੰ ਹਾਸਲ ਕਰਨ ਦਾ ਸੁਨੇਹਾ ਦਿਤਾ। ਵਿਕਰਮ ਵੀਰ ਸਿੰਘ ਨੇ ਗਰੀਸ ਵਿਚ ਆਇਰਨ ਮੈਨ ਦਾ ਖਿਤਾਬ ਹਾਸਲ ਕਰਦਿਆਂ ਅਪਣੇ ਖਾਤੇ ਵਿਚ ਹੁਣ ਤਕ ਤਿੰਨ ਖ਼ਿਤਾਬ ਹਾਸਲ ਕਰ ਲਏ ਹਨ।

ਬਾਵਾ ਨੇ 2017 ਨੂੰ ਟਰਕੀ ਅਤੇ 2023 ਨੂੰ ਗੋਆ ਵਿਚ ਹੋਏ ਮੁਕਾਬਲਿਆਂ ਵਿਚ ਵੀ ਆਇਰਨ ਮੈਨ ਦਾ ਖ਼ਿਤਾਬ ਹਾਸਲ ਕੀਤਾ ਸੀ। ਵਿਕਰਮ ਵੀਰ ਸਿੰਘ ਨੇ ਦਸਿਆ ਕਿ ਇਸ ਮੁਕਾਬਲੇ ਨੂੰ ਪੂਰਾ ਕਰਨ ਲਈ 1.9 ਕਿਲੋਮੀਟਰ ਸਵਿਮਿੰਗ, 80 ਕਿਲੋਮੀਟਰ ਸਾਈਕਲਿੰਗ ਅਤੇ 21 ਕਿਲੋਮੀਟਰ ਦੌੜ ਦੇ ਮੁਕਾਬਲਿਆਂ ਨੂੰ ਇਕ ਹੀ ਦਿਨ ਵਿਚ ਬਿਨਾਂ ਰੁਕੇ ਪੂਰਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਉਹ ਨੌਜੁਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਿੱਖੀ ਸਰੂਪ ਵਿਚ ਰਹਿੰਦਿਆਂ ਜਿੱਥੇ ਆਪਾਂ ਵੱਡੇ ਕਾਰੋਬਾਰ ਕਰ ਸਕਦੇ ਹਾਂ, ਉੱਥੇ ਹੀ ਦੁਨੀਆ ਵਿਚ ਹਰ ਤਰ੍ਹਾਂ ਦੇ ਮੁਕਾਬਲਿਆਂ ਵਿਚ ਵੀ ਭਾਗ ਲੈ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement