Sachin ਨੇ ਸੋਸ਼ਲ ਮੀਡੀਆ 'ਤੇ ਖੋਲ੍ਹੀ Ganguly ਦੀ ਪੋਲ ਕਿਹਾ, ਅਸੀ ਸੱਭ ਜਾਂਣਦੇ ਹਾਂ ਕਿ...
Published : Jan 10, 2020, 11:11 am IST
Updated : Jan 10, 2020, 11:53 am IST
SHARE ARTICLE
File Photo
File Photo

ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੀ ਜੋੜੀ ਦੁਨੀਆਂ ਸੱਭ ਤੋਂ ਕਾਮਯਾਬ ਓਪਨਿੰਗ ਜੋੜੀਆਂ ਵਿਚ ਇਕ ਰਹੀ ਹੈ

ਨਵੀਂ ਦਿੱਲੀ : ਦੁਨੀਆਂ ਦੇ ਨੰਬਰ-ਵਨ ਬੱਲੇਬਾਜ਼ ਅਤੇ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਬੀਸੀਸੀਆਈ ਦੇ ਚੀਫ ਸੌਰਵ ਗਾਂਗੁਲੀ ਦੀ ਫਿਟਨੈਸ ਨੂੰ ਲੈ ਕੇ ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਖਿਚਾਈ ਕੀਤੀ ਹੈ ਜਿਸ ਦਾ ਸੌਰਵ ਗਾਂਗੁਲੀ ਨੇ ਵੀ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਹੈ।

 

 
 
 
 
 
 
 
 
 
 
 
 
 

A good fitness session in a cold morning is very freshning ....

A post shared by SOURAV GANGULY (@souravganguly) on

 

ਦਰਅਸਲ ਸੌਰਵ ਗਾਂਗੁਲੀ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਜਿਸ ਵਿਚ ਉਹ ਫਿਟਨੈਸ ਸੈਸ਼ਨ ਤੋਂ ਬਾਅਦ ਮੈਦਾਨ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਫੋਟੋ 'ਤੇ ਉਨ੍ਹਾਂ ਨੇ ਕੈਪਸ਼ਨ ਲਿਖਿਆ ਕਿ ''ਠੰਡੀ ਸਵੇਰ ਵਿਚ ਵਧੀਆ ਫਿਟਨੈਸ ਸੈਸ਼ਨ ਬਹੁਤ ਤਾਜ਼ਗੀ ਭਰਪੂਰ ਹੁੰਦਾ ਹੈ''। ਗਾਂਗੁਲੀ ਦੀ ਇਸ ਪੋਸਟ 'ਤੇ ਕੁਮੈਂਟ ਕਰਦਿਆ ਸਚਿਨ ਨੇ ਲਿਖਿਆ ਕਿ ''ਸ਼ਾਬਾਸ਼ ਦਾਦਾ। ਕੀ ਗੱਲਬਾਤ ਹੈ''। ਇਸ ਕੁਮੈਂਟ 'ਤੇ ਗਾਂਗੁਲੀ ਵੀ ਪਿੱਛੇ ਨਹੀਂ ਰਹੇ ਉਨ੍ਹਾਂ ਨੇ ਜਵਾਬ ਵਿਚ ਕਿਹਾ ''ਧੰਨਵਾਦ ਚੈਂਪੀਅਨ ਮੈ ਹਮੇਸ਼ਾ ਹੀ ਫਿਟਨੈਸ ਪਸੰਦ ਇਨਸਾਨ ਰਿਹਾ ਹਾਂ। ਤੁਹਾਨੂੰ ਯਾਦ ਹੈ ਨਾਂ ਆਪਣੇ ਦਿਨ''

File PhotoFile Photo

ਸਚਿਨ ਤੇਂਦੁਲਕਰ ਨੇ ਇਸ ਤੋਂ ਬਾਅਦ ਗਾਂਗੁਲੀ ਦੀ ਖਿਚਾਈ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ। ਉਨ੍ਹਾਂ ਨੇ ਫਿਰ ਕਿਹਾ ''ਹਾਂ ਦਾਦਾ ਅਸੀ ਸੱਭ ਜਾਣਦੇ ਹਾਂ ਕਿ ਤੁਸੀ ਟ੍ਰੇਨਿੰਗ ਨੂੰ ਕਿੰਨਾ ਪਸੰਦ ਕਰਦੇ ਸੀ। ਖਾਸਕਰ (ਟ੍ਰੇਨਿੰਗ) ਛੱਡਣਾ''। ਸਚਿਨ ਦਾ ਇਸ਼ਾਰਾ ਇਹ ਸੀ ਕਿ ਗਾਂਗੁਲੀ ਟ੍ਰੇਨਿੰਗ ਨੂੰ ਸਕੀਪ ਕਰਨਾ ਭਾਵ ਛੱਡ ਦੇਣਾ ਪਸੰਦ ਕਰਦੇ ਸਨ।

File PhotoFile Photo

ਦੱਸ ਦਈਏ ਕਿ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੀ ਜੋੜੀ ਦੁਨੀਆਂ ਸੱਭ ਤੋਂ ਕਾਮਯਾਬ ਓਪਨਿੰਗ ਜੋੜੀਆਂ ਵਿਚ ਇਕ ਰਹੀ ਹੈ। ਦੋਵਾਂ ਨੂੰ ਇੱਕਠੇ ਖੇਡਦੇ ਦੇਖਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ। ਸਚਿਨ ਅਤੇ ਸੌਰਵ ਦੇ ਨਾਮ ਵਨ-ਡੇ ਕ੍ਰਿਕਟ ਵਿਚ ਸੱਭ ਤੋਂ ਵੱਧ ਦੋੜਾਂ ਦੀ ਸਾਂਝੇਦਾਰੀ ਕਰਨ ਦਾ ਵਿਸ਼ਵ ਰਿਕਾਰਡ ਹੈ ਪਰ ਰਿਟਾਇਰਮੈਂਟ ਤੋਂ ਬਾਅਦ ਦੋਵੋਂ ਇਕ-ਦੂਜੇ ਦੀ ਖਿਚਾਈ ਕਰਦੇ ਨਜ਼ਰ ਆ ਰਹੇ ਹਨ।     

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement