ਮਹਿਲਾ ਕ੍ਰਿਕੇਟ: ਸਿਮਰਤੀ ਮੰਧਾਨਾ ਦਾ ਅਰਧ ਸੈਂਕੜਾ ਬੇਕਾਰ, 2 ਦੌੜਾਂ ਨਾਲ ਹਾਰੀ ਭਾਰਤੀ ਟੀਮ
Published : Feb 10, 2019, 1:03 pm IST
Updated : Feb 10, 2019, 1:03 pm IST
SHARE ARTICLE
T20 Match
T20 Match

ਨਿਊਜੀਲੈਂਡ ਨੇ ਸੈਡਨ ਪਾਰਕ ਮੈਦਾਨ ਉਤੇ ਐਤਵਾਰ ਨੂੰ ਖੇਡੇ ਗਏ ਤੀਸਰੇ ਟੀ - 20 ਮੁਕਾਬਲੇ ਵਿਚ ਭਾਰਤ...

ਹੇਮੀਲਟਨ : ਨਿਊਜੀਲੈਂਡ ਨੇ ਸੈਡਨ ਪਾਰਕ ਮੈਦਾਨ ਉਤੇ ਐਤਵਾਰ ਨੂੰ ਖੇਡੇ ਗਏ ਤੀਸਰੇ ਟੀ - 20 ਮੁਕਾਬਲੇ ਵਿਚ ਭਾਰਤ ਨੂੰ ਦੋ ਦੌੜਾਂ ਨਾਲ ਹਰਾ ਦਿਤਾ। ਇਸ ਦੇ ਨਾਲ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ 3 - 0 ਨਾਲ ਜਿੱਤ ਲਈ। ਭਾਰਤੀ ਟੀਮ 162 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਿਮਰਤੀ ਮੰਧਾਨਾ (86) ਦੀ ਤੇਜ਼ ਅਰਧ ਸੈਂਕੜਾ ਪਾਰੀ ਦੀ ਬਦੌਲਤ ਇਕ ਸਮਾਂ ਜਿੱਤ ਦੀ ਸਥਿਤੀ ਵਿਚ ਸੀ।

Harmanpreet KaurHarmanpreet Kaur

ਪਰ ਹੌਲੀ - ਹੌਲੀ ਮੈਚ ਉਸ ਦੇ ਹੱਥੋਂ ਨਿਕਲ ਗਿਆ ਅਤੇ ਉਹ 20 ਓਵਰਾਂ ਵਿਚ ਚਾਰ ਵਿਕੇਟਾਂ ਦੇ ਨੁਕਸਾਨ ਉਤੇ 159 ਦੌੜਾਂ ਹੀ ਬਣਾ ਸਕੀ। ਨਿਊਜੀਲੈਂਡ ਵਲੋਂ ਸੋਫੀ ਡਿਵਾਇਨ ਨੇ ਦੋ ਵਿਕੇਟ ਲਏ। ਇਸ ਤੋਂ ਪਹਿਲਾਂ ਸੋਫੀ ਡਿਵਾਇਨ (72) ਦੇ ਤੇਜ਼ ਅਰਧ ਸੈਂਕੜਾ ਦੀ ਬਦੌਲਤ ਨਿਊਜੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਸੱਤ ਵਿਕੇਟਾਂ ਉਤੇ 161 ਦੌੜਾਂ ਬਣਾਈਆਂ।

Indian women's cricket team also lost Indian women's cricket team also lost

52 ਗੇਂਦਾਂ ਉਤੇ 8 ਚੌਕੇ ਅਤੇ ਦੋ ਛੱਕੇ ਲਗਾਉਣ ਵਾਲੀ ਡਿਵਾਇਨ ਤੋਂ ਇਲਾਵਾ ਸੂਜੀ ਬੈਟਸ ਨੇ 24 ਅਤੇ ਕਪਤਾਨ ਐਮੀ ਸੈਦਰਵੇਟ ਨੇ 31 ਦੌੜਾਂ ਦਾ ਯੋਗਦਾਨ ਦਿਤਾ। ਭਾਰਤ ਵਲੋਂ ਦੀਪਤੀ ਸ਼ਰਮਾ ਨੇ ਦੋ ਵਿਕੇਟ ਲਏ ਜਦੋਂ ਕਿ ਅਰੁੰਧਤੀ ਰੈਡੀ , ਰਾਧਾ ਯਾਦਵ , ਮਾਨਸੀ ਜੋਸ਼ੀ ਅਤੇ ਪੂਨਮ ਯਾਦਵ ਨੂੰ ਇਕ - ਇਕ ਸਫ਼ਲਤਾ ਮਿਲੀ।

Location: New Zealand, Hamilton

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM

Punjabi Family ਨਾਲ Rajasthan ’ਚ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ-ਨੂੰਹ ਸਮੇਤ 4 ਜੀਆਂ ਦੀ ਮੌ*ਤ...

28 Mar 2024 10:22 AM

Sushil Rinku ਤੇ Sheetal Angural ਨੂੰ ਸਿੱਧੇ ਹੋ ਗਏ 'ਆਪ' ਵਿਧਾਇਕ Goldy Kamboj.. ਸਾਧਿਆ ਤਿੱਖਾ ਨਿਸ਼ਾਨਾ..

28 Mar 2024 9:45 AM

AAP ਵਿਧਾਇਕ ਨੂੰ ਭਾਜਪਾ ਦਾ ਆਇਆ ਫ਼ੋਨ, ਪਾਰਟੀ ਬਦਲਣ ਲਈ 20 ਤੋਂ 25 ਕਰੋੜ ਅਤੇ Y+ ਸਕਿਊਰਿਟੀ ਦਾ ਆਫ਼ਰ, MLA ਗੋਲਡੀ...

27 Mar 2024 4:51 PM
Advertisement