
ਆਈ.ਪੀ.ਐਲ.ਦਾ 11ਵਾਂ ਸੀਜਨ ਜਿਥੇ ਰੁਮਾਂਚ ਭਰਿਆ ਹੈ ਉਥੇ ਹੀ ਹੁਣ ਚੇਨਈ ਵਿਚ ਹੋਣ ਵਾਲੇ ਮੈਚਾਂ ਵਿਚ ਵਿਘਨ ਪੈਣਾ ਸ਼ੁਰੂ ਹੋ ਗਿਆ ਹੈ। ਟੂਰਨਾਮੈਂਟ ਦਾ 5ਵਾਂ...
ਚੇਨਈ : ਆਈ.ਪੀ.ਐਲ.ਦਾ 11ਵਾਂ ਸੀਜਨ ਜਿਥੇ ਰੁਮਾਂਚ ਭਰਿਆ ਹੈ ਉਥੇ ਹੀ ਹੁਣ ਚੇਨਈ ਵਿਚ ਹੋਣ ਵਾਲੇ ਮੈਚਾਂ ਵਿਚ ਵਿਘਨ ਪੈਣਾ ਸ਼ੁਰੂ ਹੋ ਗਿਆ ਹੈ। ਟੂਰਨਾਮੈਂਟ ਦਾ 5ਵਾਂ ਮੈਚ ਚੇਨਈ ਅਤੇ ਕੋਲਕਾਤਾ ਵਿਚਕਾਰ ਰਾਤ 8 ਵਜੇ ਖੇਡਿਆ ਜਾਵੇਗਾ ਹੈ। ਪਰ ਮੈਚ ਤੋਂ ਪਹਿਲਾ ਹੀ ਇਕ ਸੰਕਟ ਸਾਹਮਣੇ ਆ ਗਿਆ ਹੈ। ਸੂਤਰਾਂ ਮੁਤਾਬਕ ਇਕ ਧਮਕੀ ਮਿਲੀ ਹੈ ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਮੈਚ ਸ਼ੁਰੂ ਹੁੰਦਾ ਹੈ ਤਾਂ ਸਟੇਡੀਅਮ 'ਚ ਸੱਪ ਛੱਡ ਦਿਤਾ ਜਾਵੇਗਾ। ਇਹ ਧਮਕੀ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਵਿਰੋਧ ਕਰ ਰਹੇ ਲੋਕਾਂ ਨੇ ਦਿਤੀ ਹੈ।
chennai vs kolkata match protest
ਪ੍ਰੋ. ਤਾਮਿਲ ਲੀਡਰ ਵੇਲਮੁਰੂਗਨ ਦਾ ਕਹਿਣਾ ਹੈ ਕਿ ਆਈ.ਪੀ.ਐਲ. ਮੈਚ ਨੂੰ ਚੇਨਈ 'ਚ ਆਯੋਜਿਤ ਕਰਨ 'ਤੇ ਵਿਰੋਧ ਵਧ ਰਿਹਾ ਹੈ। ਵਿਰੋਧ ਵਧਦਾ ਦੇਖ ਚੇਨਈ ਪੁਲਿਸ ਸਖ਼ਤੀ 'ਚ ਆ ਗਈ ਹੈ ਅਤੇ ਪ੍ਰਦਰਸ਼ਨ ਕਰ ਰਹੇ ਕੁੱਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਸਟੇਡੀਅਮ ਦੇ ਚਾਰੇ ਪਾਸੇ ਸੁਰੱਖਿਆ ਵਧਾ ਦਿਤੀ ਹੈ। ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਾ ਖੜ੍ਹਾ ਹੋ ਸਕੇ।
chennai vs kolkata match protest
ਕੀ ਹੈ ਮਾਮਲਾ
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿਸ ਸਮੇਂ ਰਾਜ ਦੇ ਕਿਸਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਉਸ ਸਮੇਂ ਰਾਜ 'ਚ ਆਈ.ਪੀ.ਐਲ. ਦਾ ਆਯੋਜਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਕਾਵੇਰੀ ਜਲ ਵਿਵਾਦ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੈ। ਇਸ ਲਈ ਅਜਿਹੇ ਸਮੇਂ 'ਚ ਖੇਡ ਦਾ ਆਯੋਜਨ ਕਰਨਾ ਠੀਕ ਨਹੀਂ ਹੈ। ਉਥੇ ਹੀ ਤਾਮਿਲਨਾਡੁ ਕ੍ਰਿਕਟ ਐਸੋਸੀਏਸ਼ਨ ਵਲੋਂ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕ੍ਰਿਕਟ ਮੈਚ ਦੌਰਾਨ ਕਿਸੇ ਤਰ੍ਹਾਂ ਦਾ ਵਿਰੋਧ ਅਤੇ ਹਿੰਸਾ ਨਾ ਕਰਨ।