
ਭਾਰਤੀ ਮਹਿਲਾ ਨਿਸ਼ਾਨੇਬਾਜ਼ ਮਨੂੰ ਭਾਕਰ ਹਰਿਆਣਾ ਵਿਚ ਖਸਰਾ ਅਤੇ ਰੂਬੇਲਾ (ਐਮਆਰ) ਟੀਕਾਕਰਨ ਅਭਿਆਨ ਦੀ ਬਰਾਂਡ ਅੰਬੈਸਡਰ ਹੋਣਗੀਆਂ। ਸੂਬੇ ਦੇ ਮੁੱਖ...
ਚੰਡੀਗੜ : ਭਾਰਤੀ ਮਹਿਲਾ ਨਿਸ਼ਾਨੇਬਾਜ਼ ਮਨੂੰ ਭਾਕਰ ਹਰਿਆਣਾ ਵਿਚ ਖਸਰਾ ਅਤੇ ਰੂਬੇਲਾ (ਐਮਆਰ) ਟੀਕਾਕਰਨ ਅਭਿਆਨ ਦੀ ਬਰਾਂਡ ਅੰਬੈਸਡਰ ਹੋਣਗੀਆਂ। ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 25 ਅਪ੍ਰੈਲ ਨੂੰ ਇਸ ਅਭਿਆਨ ਦੀ ਸ਼ੁਰੂਆਤ ਕਰਨਗੇ। ਇਸ ਅਭਿਆਨ ਦੇ ਤਹਿਤ ਨੌਂ ਮਹੀਨੇ ਤੋਂ 15 ਸਾਲ ਦੀ ਉਮਰ ਤਕ ਦੇ ਲਗਭਗ 85 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।
Manu Bhaker
ਖਸਰਾ ਅਤੇ ਰੂਬੇਲਾ ਅਭਿਆਨ ਲਈ ਇਕ ਸੂਬਾ ਪੱਧਰ ਸੰਚਾਲਨ ਕਮੇਟੀ ਦੀ ਕੱਲ ਇਥੇ ਮੁੱਖ ਸਕੱਤਰ ਡੀ ਐਸ ਦੇਸਾਈ ਦੀ ਪ੍ਰਧਾਨਤਾ ਵਿਚ ਹੋਈ ਇਕ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਇਹ ਅਭਿਆਨ ਪੰਜ ਤੋਂ ਛੇ ਹਫ਼ਤੇ ਤਕ ਚਲੇਗਾ। ਦੇਸਾਈ ਨੇ ਪੇਡੂ ਸਵਰਾਜ ਅਭਿਆਨ ਦੇ ਤਹਿਤ ਗਰਾਮ ਸਕੱਤਰਾਂ ਅਤੇ ਪੰਚਾਇਤਾਂ ਵਿਚ ਜਾਗਰੂਕਤਾ ਫੈਲਾਉਣ ਲਈ ਝੱਜਰ ਦੀ 16 ਸਾਲ ਦੀ ਨਿਸ਼ਾਨੇਬਾਜ ਨੂੰ ਇਸ ਅਭਿਆਨ ਦਾ ਬਰਾਂਡ ਅੰਬੈਸਡਰ ਬਣਾਉਣ ਦੇ ਨਿਰਦੇਸ਼ ਦਿਤੇ ਹਨ।
Manu Bhaker
12 ਵੀ ਜਮਾਤ ਦੀ ਵਿਦਿਆਰਥਣ ਭਾਕਰ ਨੇ ਹਾਲ ਹੀ ਵਿਚ ਆਸਟਰੇਲੀਆ ਦੇ ਗੋਲਡ ਕੋਸਟ ਵਿਚ ਖੇਡੇ ਜਾ ਰਹੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੀ ਨਿਸ਼ਾਨੇਬਾਜੀ ਦੀ 10 ਮੀਟਰ ਏਅਰ ਪਿਸਟਲ ਕਸ਼ਮਕਸ਼ ਵਿਚ ਸੋਨੇ ਦੀ ਤਮਗਾ ਜਿੱਤਿਆ ਹੈ।