Rahul Dravid News: ਰਾਹੁਲ ਦ੍ਰਵਿੜ ਦੀ ਦਰਿਆਦਿਲੀ, BCCI ਤੋਂ ਮਿਲੇ 2.5 ਕਰੋੜ ਰੁਪਏ ਦੇ ਵਾਧੂ ਬੋਨਸ ਨੂੰ ਠੁਕਰਾਇਆ
Published : Jul 10, 2024, 11:34 am IST
Updated : Jul 10, 2024, 11:34 am IST
SHARE ARTICLE
Rahul Dravid refused to take an additional bonus of Rs 2.5 crore
Rahul Dravid refused to take an additional bonus of Rs 2.5 crore

Rahul Dravid News: ਰਾਹੁਲ ਦ੍ਰਵਿੜ ਨੂੰ ਮਿਲਣੇ ਸਨ 5 ਕਰੋੜ ਰੁਪਏ ਜਦਕਿ ਟੀਮ ਦੇ ਹੋਰ ਕੋਚਾਂ ਨੂੰ 2.5 ਕਰੋੜ ਰੁਪਏ ਦਿੱਤੇ ਜਾਣੇ ਸਨ

Rahul Dravid refused to take an additional bonus of Rs 2.5 crore: ਰਾਹੁਲ ਦ੍ਰਾਵਿੜ ਨੂੰ ਖੇਡ ਦਾ ਸਭ ਤੋਂ ਜੈਂਟਲਮੈਨ ਕ੍ਰਿਕਟਰ ਮੰਨਿਆ ਜਾਂਦਾ ਹੈ। ਬਹੁਤ ਘੱਟ ਹੀ ਅਜਿਹਾ ਹੋਇਆ ਹੈ ਜਦੋਂ ਦ੍ਰਾਵਿੜ ਕਿਸੇ ਵਿਵਾਦ ਵਿਚ ਫਸੇ ਹੋਣ। ਉਨ੍ਹਾਂ ਦੀ ਖੇਡ ਅਤੇ ਸ਼ਖਸੀਅਤ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਹੁਣ ਇੱਕ ਅਜਿਹੀ ਗੱਲ ਸਾਹਮਣੇ ਆਈ ਹੈ, ਜਿਸ 'ਤੇ ਸਾਰੇ ਫਿਦਾ ਹੋ ਜਾਣਗੇ। ਉਨ੍ਹਾਂ ਦੀ ਸ਼ਾਨਦਾਰ ਸ਼ਖਸੀਅਤ ਦੀ ਇਕ ਹੋਰ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਉਸ ਨੇ ਭਾਰਤੀ ਟੀਮ ਨੂੰ ਟੀ-20 ਜਿੱਤਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਐਲਾਨੀ ਗਈ 125 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਅੱਧਾ ਹਿੱਸਾ ਛੱਡ ਦਿੱਤਾ। 

ਇਹ ਵੀ ਪੜ੍ਹੋ: Haryana News: ਲਵ ਮੈਰਿਜ ਲਈ ਨਾ ਮੰਨਣ 'ਤੇ ਨਾਬਾਲਗ ਧੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਮਾਰਿਆ ਪਿਓ 

ਰੋਹਿਤ ਸ਼ਰਮਾ ਦੀ ਟੀਮ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਬੀਸੀਸੀਆਈ ਨੇ ਐਲਾਨ ਕੀਤਾ ਕਿ ਇਸ ਇਤਿਹਾਸਕ ਜਿੱਤ ਤੋਂ ਬਾਅਦ ਟੀਮ, ਕੋਚਿੰਗ ਸਟਾਫ਼ ਅਤੇ ਸਪੋਰਟ ਸਟਾਫ਼ ਨੂੰ ਕੁੱਲ 125 ਕਰੋੜ ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ। ਟੀਮ ਦੇ ਖਿਡਾਰੀਆਂ ਦੇ ਬਰਾਬਰ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ 5 ਕਰੋੜ ਰੁਪਏ ਦੇਣ ਦੀ ਗੱਲ ਵੀ ਚੱਲ ਰਹੀ ਸੀ, ਜਦਕਿ ਟੀਮ ਦੇ ਹੋਰ ਕੋਚਾਂ ਨੂੰ 2.5 ਕਰੋੜ ਰੁਪਏ ਦਿੱਤੇ ਜਾਣੇ ਸਨ।

ਇਹ ਵੀ ਪੜ੍ਹੋ: Health News: ਦਾਲਾਂ ਅਤੇ ਤਿਲ ਹਨ ਪ੍ਰਵਾਰ ਦੀ ਸਿਹਤ ਲਈ ਲਾਭਦਾਇਕ ਫ਼ਸਲਾਂ, ਵੱਧ ਤੋਂ ਵੱਧ ਉਗਾਉ

ਰਿਪੋਰਟਾਂ ਦੀ ਮੰਨੀਏ ਤਾਂ ਦ੍ਰਾਵਿੜ ਨੇ ਬੋਰਡ ਨੂੰ ਆਪਣੇ ਨਕਦ ਇਨਾਮ ਨੂੰ ਘਟਾ ਕੇ 2.5 ਕਰੋੜ ਰੁਪਏ ਕਰਨ ਲਈ ਵੀ ਕਿਹਾ ਹੈ। ਇਸ ਪਿੱਛੇ ਕਾਰਨ ਬਹੁਤ ਖਾਸ ਹੈ। ਉਹ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੋਚਾਂ ਤੋਂ ਜ਼ਿਆਦਾ ਪੈਸੇ ਨਹੀਂ ਲੈਣਾ ਚਾਹੁੰਦੇ ਸਨ। ਰਿਪੋਰਟ ਦੇ ਅਨੁਸਾਰ, ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ- ਰਾਹੁਲ ਆਪਣੇ ਬਾਕੀ ਸਹਿਯੋਗੀ ਸਟਾਫ (ਬੋਲਿੰਗ ਕੋਚ ਪਾਰਸ ਮਹਾਮਬਰੇ, ਫੀਲਡਿੰਗ ਕੋਚ ਟੀ ਦਿਲੀਪ ਅਤੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ) ਦੇ ਬਰਾਬਰ ਬੋਨਸ ਰਕਮ (2.5 ਕਰੋੜ ਰੁਪਏ) ਚਾਹੁੰਦੇ ਸਨ। ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਧਿਆਨ ਯੋਗ ਹੈ ਕਿ ਦ੍ਰਾਵਿੜ ਨੇ 2018 ਵਿੱਚ ਭਾਰਤ ਦੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਮੁੱਖ ਕੋਚ ਵਜੋਂ ਵੀ ਅਜਿਹਾ ਹੀ ਰੁਖ ਅਪਣਾਇਆ ਸੀ। ਉਸ ਸਮੇਂ ਦ੍ਰਾਵਿੜ ਨੂੰ 50 ਲੱਖ ਰੁਪਏ ਮਿਲਣੇ ਸਨ, ਜਦਕਿ ਸਪੋਰਟ ਸਟਾਫ ਦੇ ਹੋਰ ਮੈਂਬਰਾਂ ਨੂੰ 20-20 ਲੱਖ ਰੁਪਏ ਮਿਲਣੇ ਸਨ। ਫਾਰਮੂਲੇ ਮੁਤਾਬਕ ਖਿਡਾਰੀਆਂ ਨੂੰ 30-30 ਲੱਖ ਰੁਪਏ ਮਿਲਣੇ ਸਨ। ਦ੍ਰਾਵਿੜ ਨੇ ਅਜਿਹੀ ਵੰਡ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਬੀਸੀਸੀਆਈ ਨੂੰ ਸਾਰਿਆਂ ਨੂੰ ਇੱਕੋ ਜਿਹੀ ਰਕਮ ਦੇਣ ਲਈ ਮਜਬੂਰ ਹੋਣਾ ਪਿਆ। ਬੋਰਡ ਨੇ ਫਿਰ ਨਕਦ ਪੁਰਸਕਾਰਾਂ ਦੀ ਇੱਕ ਸੰਸ਼ੋਧਿਤ ਸੂਚੀ ਜਾਰੀ ਕੀਤੀ, ਜਿਸ ਵਿੱਚ ਦ੍ਰਾਵਿੜ ਸਮੇਤ ਸਹਾਇਤਾ ਸਟਾਫ ਦੇ ਹਰੇਕ ਮੈਂਬਰ ਨੂੰ 25 ਲੱਖ ਰੁਪਏ ਦਿੱਤੇ ਗਏ। ਦ੍ਰਾਵਿੜ ਦੇ ਇਸ ਨਿਰਸਵਾਰਥ ਜਜ਼ਬੇ ਦੀ ਹਰ ਕਿਸੇ ਨੇ ਤਾਰੀਫ ਕੀਤੀ।

​(For more Punjabi news apart from Rahul Dravid refused to take an additional bonus of Rs 2.5 crore, stay tuned to Rozana Spokesman

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

SGPC ਮੁਲਾਜ਼ਮਾਂ ਨਾਲ ਸਿੱਧੇ ਹੋਏ ਲੋਕ ਸੁਖਬੀਰ ਬਾਦਲ ਨੂੰ ਦੇ ਰਹੇ ਚਿਤਾਵਨੀ, "ਪਹਿਲਾਂ ਹੀ ਤੁਹਾਡੇ ਪੱਲੇ ਸਿਰਫ਼

22 Jul 2024 9:53 AM

ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਵੱਡਾ ਉਪਰਾਲਾ.. ਮਨੀ ਮਾਜਰਾ ’ਚ ਇਸ ਸੰਸਥਾ ਵੱਲੋਂ ਤੇਜ਼ੀ ਨਾਲ ਲਾਏ ਜਾ ਰਹੇ ਬੂਟੇ.

22 Jul 2024 9:50 AM

ਮੁਹਾਲੀ 'ਚ ਧੁੱਪ ਤੇ ਬੱਦਲਾਂ ਵਿਚਾਲੇ ਲੁਕਣ-ਮੀਟੀ ਦਾ ਖੇਡ ਜਾਰੀ, ਵੇਖੋ ਕਿਵੇਂ ਭਾਰੀ ਬਾਰਿਸ਼ ਮਗਰੋਂ ਮਿੰਟਾਂ ਸਕਿੰਟਾਂ 'ਚ

22 Jul 2024 9:30 AM

ਮੁਹਾਲੀ 'ਚ ਧੁੱਪ ਤੇ ਬੱਦਲਾਂ ਵਿਚਾਲੇ ਲੁਕਣ-ਮੀਟੀ ਦਾ ਖੇਡ ਜਾਰੀ, ਵੇਖੋ ਕਿਵੇਂ ਭਾਰੀ ਬਾਰਿਸ਼ ਮਗਰੋਂ ਮਿੰਟਾਂ ਸਕਿੰਟਾਂ 'ਚ

22 Jul 2024 9:28 AM

ਅੱ+ਗ ਨਾਲ ਨੁਕਸਾਨੀਆਂ ਦੁਕਾਨਾਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਮੁਆਵਜ਼ਾ, 1-1 ਲੱਖ ਰੁਪਏ ਦੀ ਦਿੱਤੀ ਸਹਾਇਤਾ

22 Jul 2024 9:25 AM
Advertisement