ਤਾਜ਼ਾ ਖ਼ਬਰਾਂ

Advertisement

ਏਸ਼ੀਆ ਕੱਪ ਲਈ ਅੰਡਰ-12 ਬੇਸਬਾਲ ਟੀਮ ਰਵਾਨਾ

ROZANA SPOKESMAN
Published Aug 10, 2018, 10:16 am IST
Updated Aug 10, 2018, 10:16 am IST
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀ.ਐਫ.ਏ. ਏਸ਼ੀਆ ਕੱਪ ਵਿਚ ਹਿੱਸਾ ਲੈਣ ਜਾ ਰਹੀ ਭਾਰਤ ਦੀ ਅੰਡਰ-12 ਬੇਸਬਾਲ ਟੀਮ............
Rana Gurmeet Singh Sodhi and others with the Under-12 Baseball team
 Rana Gurmeet Singh Sodhi and others with the Under-12 Baseball team

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀ.ਐਫ.ਏ. ਏਸ਼ੀਆ ਕੱਪ ਵਿਚ ਹਿੱਸਾ ਲੈਣ ਜਾ ਰਹੀ ਭਾਰਤ ਦੀ ਅੰਡਰ-12 ਬੇਸਬਾਲ ਟੀਮ ਨੂੰ ਸ਼ੁਭ ਕਾਮਨਾਵਾਂ ਦੇ ਕੇ ਰਵਾਨਾ ਕੀਤਾ। ਏਸ਼ੀਆ ਕੱਪ ਤਾਈਵਾਨ ਵਿਖੇ 13 ਤੋਂ 19 ਅਗੱਸਤ ਤਕ ਹੋ ਰਿਹਾ ਹੈ। ਏਸ਼ੀਆ ਕੱਪ ਵਿਚ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੀਆਂ ਟੀਮਾਂ ਸਿੱਧੀਆਂ ਹੀ ਵਿਸ਼ਵ ਕੱਪ ਲਈ ਕੁਆਲੀਫਾਈ ਹੋਣਗੀਆਂ।  ਰਾਣਾ ਸੋਢੀ ਨੇ ਭਾਰਤੀ ਟੀਮ ਦੇ ਏਸ਼ੀਆ ਕੱਪ ਵਿਚ ਬਿਹਤਰੀਨ ਪ੍ਰਦਰਸ਼ਨ ਦੀ ਕਾਮਨਾ ਕਰਦਿਆਂ ਹੱਲਾਸ਼ੇਰੀ ਦਿਤੀ।

ਇਸ ਮੌਕੇ ਰਾਣਾ ਸੋਢੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਕਿੱਟਾਂ ਵੀ ਵੰਡੀਆਂ। ਇਸ ਮੌਕੇ ਪ੍ਰਮੋਦ ਸ਼ਰਮਾ, ਸਿੰਡੀਕੇਟ ਮੈਂਬਰ ਵਰਿੰਦਰ ਸਿੰਘ ਗਿੱਲ ਤੇ ਡਾ. ਅਜੇ ਰੰਗਾ, ਸੈਨੇਟ ਮੈਂਬਰ ਅਮਿਤ ਜੋਸ਼ੀ, ਪ੍ਰੋ. ਜਸਕਰਨ ਸਿੰਘ ਬਰਾੜ , ਡਾ. ਗੁਰਮੀਤ ਸਿੰਘ, ਏ.ਬੀ.ਐਫ.ਆਈ. ਦੇ ਸਾਬਕਾ ਸੰਯੁਕਤ ਸਕੱਤਰ ਸ੍ਰੀ ਅਰਵਿੰਦ ਕੁਮਾਰ, ਟੀਮ ਦੇ ਮੈਨੇਜਰ ਸ੍ਰੀ ਮਨੋਜ ਕੋਹਲੀ ਵੀ ਹਾਜ਼ਰ ਸਨ।

Advertisement

Advertisement
Advertisement
Advertisement

 

Advertisement