Paris Olympic 2024 : ਸਿਆਸੀ ਨਾਅਰੇ ਵਾਲੀ ਪੋਸ਼ਾਕ ਪਹਿਨਣ ਕਾਰਨ ਅਫਗਾਨ ਬ੍ਰੇਕ ਡਾਂਸਰ ਨੂੰ ਅਯੋਗ ਕਰਾਰ

By : BALJINDERK

Published : Aug 10, 2024, 10:05 pm IST
Updated : Aug 10, 2024, 10:05 pm IST
SHARE ARTICLE
ਅਫਗਾਨ ਬ੍ਰੇਕ ਡਾਂਸਰ
ਅਫਗਾਨ ਬ੍ਰੇਕ ਡਾਂਸਰ

Paris Olympic 2024 :ਓਲੰਪਿਕ ’ਚ ਖੇਡ ਦੇ ਮੈਦਾਨ ਅਤੇ ਪੋਡੀਅਮ ’ਤੇ ਸਿਆਸੀ ਬਿਆਨਾਂ ਅਤੇ ਨਾਅਰਿਆਂ ’ਤੇ ਪਾਬੰਦੀ ਹੈ

Paris Olympic 2024 : ਅਫ਼ਗਾਨਿਸਤਾਨ ਦੀ ਰਹਿਣ ਵਾਲੀ ਅਤੇ ਓਲੰਪਿਕ ’ਚ ਸ਼ਰਨਾਰਥੀ ਟੀਮ ਵਲੋਂ ਹਿੱਸਾ ਲੈ ਰਹੀ ਅਫਗਾਨ ਬ੍ਰੇਕ ਡਾਂਸਰ ਮਨੀਝਾ ਤਲਾਸ਼ ਨੂੰ ਪ੍ਰੀ-ਕੁਆਲੀਫਾਇਰ ਦੌਰਾਨ ‘ਫਰੀ ਅਫਗਾਨ ਵੂਮੈਨ’ (ਅਫ਼ਗਾਨਿਸਤਾਨ ਦੀਆਂ ਔਰਤਾਂ ਨੂੰ ਆਜ਼ਾਦੀ ਦਿਉ) ਦੇ ਨਾਅਰੇ ਵਾਲੀ ਪੋਸ਼ਾਕ ਪਹਿਨਣ ਕਾਰਨ ਸ਼ੁਕਰਵਾਰ ਨੂੰ ਅਯੋਗ ਕਰਾਰ ਦੇ ਦਿਤਾ ਗਿਆ। 
21 ਸਾਲ ਦੀ ਇਸ ਬ੍ਰੇਕ ਡਾਂਸਰ ਨੂੰ ਜੇਕਰ ਅਯੋਗ ਨਾ ਵੀ ਠਹਿਰਾਇਆ ਜਾਂਦਾ ਤਾਂ ਵੀ ਉਹ ਅੱਗੇ ਨਹੀਂ ਵਧ ਸਕਦੀ ਸੀ ਕਿਉਂਕਿ ਉਹ ਨੀਦਰਲੈਂਡ ਦੀ ਬ੍ਰੇਕ ਡਾਂਸਰ ਇੰਡੀਆ ਸਾਰਡਜੋ ਤੋਂ ਹਾਰ ਗਈ ਸੀ। 
ਓਲੰਪਿਕ ’ਚ ਖੇਡ ਦੇ ਮੈਦਾਨ ਅਤੇ ਪੋਡੀਅਮ ’ਤੇ ਸਿਆਸੀ ਬਿਆਨਾਂ ਅਤੇ ਨਾਅਰਿਆਂ ’ਤੇ ਪਾਬੰਦੀ ਹੈ। ਵਰਲਡ ਡਾਂਸਪੋਰਟ ਫੈਡਰੇਸ਼ਨ ਨੇ ਬਾਅਦ ਵਿਚ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰੀ-ਕੁਆਲੀਫਾਇਰ ਮੁਕਾਬਲੇ ਦੌਰਾਨ ਅਪਣੀ ਪਹਿਰਾਵੇ ’ਤੇ ਸਿਆਸੀ ਨਾਅਰਾ ਲਗਾਉਣ ਲਈ ਉਸ ਨੂੰ ਅਯੋਗ ਕਰਾਰ ਦਿਤਾ ਗਿਆ ਹੈ। ਤਲਾਸ਼ ਨੇ 2021 ਵਿਚ ਅਫਗਾਨਿਸਤਾਨ ਛੱਡ ਦਿਤਾ ਸੀ ਅਤੇ ਸਪੇਨ ਵਿਚ ਸ਼ਰਨ ਲਈ ਸੀ।     (ਪੀਟੀਆਈ)

(For more news apart from  Afghan break dancer disqualified for wearing costume with political slogans News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement