ਰੋਇੰਗ ਦੀਆਂ ਖਿਡਾਰਨਾਂ ਹਨ ਗੁਰਬਾਣੀ ਕੌਰ, ਦਿਲਜੋਤ ਕੌਰ ਤੇ ਪੂਨਮ ਕੌਰ
ਅਜੀਤਵਾਲ : ਪੰਜਾਬ ਦੀਆਂ ਤਿੰਨ ਬੇਟੀਆਂ ਜੋ ਕਿ ਰੋਇੰਗ ਦੀਆਂ ਪਲੇਅਰ ਹਨ, ਗੀਲੋਗ ਸ਼ਹਿਰ ਆਸਟ੍ਰੇਲੀਆ 'ਚ ਛੇ ਹਫਤੇ ਦੇ ਕੈਂਪ ਲਈ ਜਾ ਰਹੀਆਂ ਹਨ। ਉਨ੍ਹਾਂ ਦੀ ਤਿਆਰੀ ਏਸ਼ੀਅਨ ਗੇਮਜ਼ ਲਈ ਹੋ ਰਹੀ ਹੈ ਤੇ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਵਿਚੋਂ ਏਸ਼ੀਅਨ ਗੇਮਜ਼ ਖੇਡਣ ਦੀ ਤਿਆਰੀ ਕਰਨ ਲਈ ਆਸਟ੍ਰੇਲੀਆ ਵਿਖੇ ਛੇ ਹਫਤੇ ਦਾ ਕੈਂਪ ਲੱਗ ਰਿਹਾ ਹੈ ਇਸ ਨਾਲ ਇਨ੍ਹਾਂ ਦੀ ਖੇਡ ਨੂੰ ਹੋਰ ਸੁਨਹਿਰਾ ਮੌਕਾ ਮਿਲੇਗਾ। ਇਸ ਦੀ ਜਾਣਕਾਰੀ ਜਨਰਲ ਸਕੱਤਰ ਜਸਬੀਰ ਸਿੰਘ ਗਿੱਲ ਨੇ ਦਿੱਤੀ। ਲੜਕਿਆਂ ਦੇ ਨਾਮ ਗੁਰੂਬਾਣੀ ਕੌਰ, ਦਿਲਜੋਤ ਕੌਰ, ਪੂਨਮ ਕੌਰ ਹਨ।
ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੀ ਪ੍ਰਧਾਨ ਮਨਿੰਦਰ ਕੌਰ ਵਿਰਕ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਸਾਗਰ ਸਿੰਘ ਨਕਈ, ਗੁਰਮੇਲ ਸਿੰਘ, ਹਰਵਿੰਦਰ ਸਿੰਘ, ਬਲਜੀਤ ਸਿੰਘ, ਜਸਬੀਰ ਕੌਰ ਗੁਰਮੀਤ ਸਿੰਘ, ਪ੍ਰਦੀਪ ਸਿੰਘ ਅਤੇ ਸੁਰਜੀਤ ਸਿੰਘ ਨੇ ਇਨ੍ਹਾਂ ਨੂੰ ਵਧਾਈਆਂ ਦਿੱਤੀਆਂ।
