Harjas Singh: ਕੌਣ ਹੈ, ਅੰਡਰ-19 ਵਿਸ਼ਵ ਕੱਪ ਫਾਈਨਲ ’ਚ ਆਸਟਰੇਲੀਆ ਲਈ ਸਭ ਤੋਂ ਵੱਡਾ ਸਕੋਰ ਬਣਾਉਣ ਵਾਲਾ ਹਰਜਸ ਸਿੰਘ?
Published : Feb 11, 2024, 5:35 pm IST
Updated : Feb 13, 2024, 12:51 pm IST
SHARE ARTICLE
Harjas Singh
Harjas Singh

ਹਰਜਸ ਸਿੰਘ ਦਾ ਪਰਵਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਸਿਡਨੀ ਆ ਕੇ ਵਸਿਆ ਸੀ

Harjas Singh: ਚੰਡੀਗੜ੍ਹ : ਦਖਣੀ ਅਫ਼ਰੀਕਾ ’ਚ ਚਲ ਰਹੇ ਅੰਡਰ-19 ਵਿਸ਼ਵ ਕੱਪ ਮੁਕਾਬਲੇ ’ਚ ਹਰਜਸ ਸਿੰਘ ਇਕਲੌਤਾ ਬੱਲੇਬਾਜ਼ ਸੀ ਜਿਸ ਨੇ ਅਪਣੀ ਟੀਮ ਲਈ ਮੁਸ਼ਕਲ ਹਾਲਾਤ ’ਚ ਅੱਧਾ ਸੈਂਕੜਾ ਜੜਿਆ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਹਾਲਾਂਕਿ ਟੂਰਨਾਮੈਂਟ ਦੀਆਂ ਪਹਿਲੀਆਂ 6 ਪਾਰੀਆਂ ਵਿਚ ਉਹ ਅਸਫ਼ਲ ਰਿਹਾ ਅਤੇ ਕੁਲ 49 ਦੌੜਾਂ ਹੀ ਬਣਾਈਆਂ, ਪਰ ਉਸ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ ਫ਼ਾਈਨਲ ਲਈ ਬਚਾ ਕੇ ਰਖਿਆ ਸੀ। 

ਹਰਜਸ ਸਿੰਘ ਨੇ ਅੰਡਰ-19 ਵਿਸ਼ਵ ਕੱਪ ਫਾਈਨਲ ’ਚ 3 ਚੌਕਿਆਂ ਅਤੇ 3 ਛੱਕਿਆਂ ਨਾਲ 55 ਦੌੜਾਂ ਬਣਾਈਆਂ ਅਤੇ ਹਰ ਜਗ੍ਹਾ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਪੰਜਾਬੀ ਮੂਲ ਦਾ ਖੱਬੇ ਹੱਥ ਦਾ ਇਹ ਬੱਲੇਬਾਜ਼ ਆਸਟਰੇਲੀਆ ਦੇ ਟੈਸਟ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਤੋਂ ਪ੍ਰੇਰਿਤ ਹੈ ਅਤੇ ਜਦੋਂ ਉਹ ਭਾਰਤ ਬਨਾਮ ਆਸਟਰੇਲੀਆ ਅੰਡਰ-19 ਫਾਈਨਲ ’ਚ ਬੱਲੇਬਾਜ਼ੀ ਕਰਨ ਆਇਆ ਸੀ ਤਾਂ ਉਸ ਨੇ  ਵੀ ਅਜਿਹਾ ਹੀ ਹੌਸਲਾ ਵਿਖਾਇਆ ਸੀ। ਜਦੋਂ ਉਹ ਬੱਲੇਬਾਜ਼ੀ ਕਰਨ ਆਇਆ ਤਾਂ ਉਸ ਦੀ ਟੀਮ ਦਾ ਸਕੋਰ 99 ’ਤੇ 3 ਆਊਟ ਸੀ, ਪਰ ਹਰਜਸ ਸਿੰਘ ਨੇ ਟਿਕ ਕੇ ਪਾਰੀ ਨੂੰ ਸੰਭਾਲਿਆ ਅਤੇ ਇਕਲੌਤਾ ਅਰਧ ਸੈਂਕੜਾ ਬਣਾਇਆ। 

Harjas Singh With FamilyHarjas Singh With Family

ਕੌਣ ਹੈ ਹਰਜਸ ਸਿੰਘ? 
ਹਰਜਸ ਦਾ ਜਨਮ 2005 ’ਚ ਸਿਡਨੀ ’ਚ ਹੋਇਆ ਸੀ। ਉਸ ਦਾ ਪਰਵਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਥੇ ਆ ਕੇ ਵਸਿਆਸ ਸੀ। ਉਸ ਨੇ ਸਿਰਫ 8 ਸਾਲ ਦੀ ਉਮਰ ’ਚ ਅਪਣੇ  ਸਥਾਨਕ ਕਲੱਬ, ਰੇਵੇਸਬੀ ਵਰਕਰਜ਼ ਕ੍ਰਿਕਟ ਕਲੱਬ ’ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। 

ਇਸ ਤੋਂ ਬਾਅਦ ਉਹ ਵੈਸਟਫੀਲਡ ਸਪੋਰਟਸ ਹਾਈ ਸਕੂਲ, ਫੇਅਰਫੀਲਡ ਲਈ ਖੇਡਣ ਲਈ ਅੱਗੇ ਵਧਿਆ। 19 ਸਾਲ ਦੇ ਇਸ ਨੌਜੁਆਨ ਨੂੰ ਖੇਡਾਂ ਦੀ ਗੁੜ੍ਹਤੀ ਉਸ ਦੇ ਮਾਪਿਆਂ ਤੋਂ ਪ੍ਰਾਪਤ ਹੋਈ। ਉਸ ਦੇ ਪਿਤਾ ਇੰਦਰਜੀਤ ਸਿੰਘ ਅਪਣੇ ਜੱਦੀ ਸ਼ਹਿਰ ਪੰਜਾਬ ’ਚ ਸਟੇਟ ਬਾਕਸਿੰਗ ਚੈਂਪੀਅਨ ਸਨ, ਜਦਕਿ ਉਸ ਦੀ ਮਾਂ ਅਵਿੰਦਰ ਕੌਰ ਸੂਬਾ ਪੱਧਰੀ ਲੌਂਗ ਜੰਪਰ ਸੀ। 

ਹਰਜਸ ਸਿੰਘ ਨੇ ਪਹਿਲਾਂ ਵੀ ਅਪਣੀਆਂ ਜੜ੍ਹਾਂ ਬਾਰੇ ਗੱਲ ਕੀਤੀ ਸੀ। ਉਸ ਨੇ  ਦਸਿਆ  ਕਿ ਕਿਵੇਂ ਉਸ ਦਾ ਅਜੇ ਵੀ ਪਰਵਾਰ  ਚੰਡੀਗੜ੍ਹ ’ਚ ਹੈ ਅਤੇ ਉਹ 2015 ’ਚ ਭਾਰਤ ਆਇਆ ਸੀ। ਉਸ ਨੇ  ਕਿਹਾ ਸੀ, ‘‘ਮੇਰਾ ਪਰਵਾਰ  ਅਜੇ ਵੀ ਚੰਡੀਗੜ੍ਹ ਅਤੇ ਅੰਮ੍ਰਿਤਸਰ ’ਚ ਹੈ। ਸਾਡਾ ਸੈਕਟਰ 44-ਡੀ ’ਚ ਇਕ ਘਰ ਹੈ, ਪਰ ਆਖਰੀ ਵਾਰ ਮੈਂ 2015 ’ਚ ਉੱਥੇ ਗਿਆ ਸੀ। ਇਸ ਤੋਂ ਬਾਅਦ ਕ੍ਰਿਕਟ ’ਚ ਰੁੱਝ ਗਿਆ ਅਤੇ ਮੈਨੂੰ ਕਦੇ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ। ਮੇਰੇ ਚਾਚਾ ਅਜੇ ਵੀ ਉੱਥੇ ਰਹਿੰਦੇ ਹਨ।’’

19 ਸਾਲਾ ਖਿਡਾਰੀ ਦੇ ਪਿਤਾ ਇੰਦਰਜੀਤ ਸਿੰਘ ਚੰਡੀਗੜ੍ਹ ਲਈ ਖੇਡ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਸਾਬਕਾ ਕੋਚ ਬਲਕਾਰ ਸਿੰਘ ਵਿਰਕ (ਅੰਤਰਰਾਸ਼ਟਰੀ ਮੁੱਕੇਬਾਜ਼ ਚਰਨਜੀਤ ਸਿੰਘ ਵਿਰਕ ਦੇ ਭਰਾ, ਹੁਣ ਡੀਐਸਪੀ ਚੰਡੀਗੜ੍ਹ ਪੁਲਿਸ) ਤੋਂ ਸਿਖਲਾਈ ਲਈ ਸੀ, ਜਦਕਿ ਉਸ ਦੀ ਮਾਂ ਅਵਿੰਦਰ ਕੌਰ ਲੰਬੀ ਛਾਲ ਦੀ ਖਿਡਾਰਨ ਸੀ ਅਤੇ ਉਨ੍ਹਾਂ ਨੇ ਚੰਡੀਗੜ੍ਹ ਲਈ ਵੱਖ-ਵੱਖ ਮੁਕਾਬਲਿਆਂ ਵਿਚ ਕਈ ਮੈਡਲ ਜਿੱਤੇ ਸਨ। ਇੰਦਰਜੀਤ ਅਤੇ ਅਵਿੰਦਰ ਨੇ ਸੈਕਟਰ 10 ਦੇ ਸਰਕਾਰੀ ਕਾਲਜ ਆਫ ਆਰਟਸ ਤੋਂ ਪੜ੍ਹਾਈ ਕੀਤੀ।

ਹਰਜਸ ਨੇ ਚਾਚਾ ਸਤਿੰਦਰ ਸਿੰਘ, ਜੋ ਚੰਡੀਗੜ੍ਹ ਲੇਬਰ ਕੋਰਟ ਰੀਡਰ ਵਜੋਂ ਕੰਮ ਕਰਦੇ ਹਨ, ਨੇ ਹਰਜਸ ਦੇ ਦਾਦਾ-ਦਾਦੀ ਬਲਬੀਰ ਸਿੰਘ ਅਤੇ ਪ੍ਰੇਮ ਕੁਮਾਰੀ ਨਾਲ ਸੈਕਟਰ 44 ਸਥਿਤ ਅਪਣੀ ਰਿਹਾਇਸ਼ 'ਤੇ ਮੈਚ ਦੇਖਿਆ। ਉਨ੍ਹਾਂ ਨੂੰ ਅਪਣੇ ਪੁੱਤਰ ਉਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਹਰਜਸ ਦੇ ਪਰਵਾਰ ਦਾ ਕਹਿਣਾ ਹੈ ਕਿ ਹਰਜਸ ਨੇ ਸਥਾਨਕ ਗੁਰਦੁਆਰੇ ਵਿਚ ਬੱਚਿਆਂ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ ਉਸ ਵਿਚ ਕ੍ਰਿਕਟ ਪ੍ਰਤੀ ਦਿਲਚਸਪੀ ਪੈਦਾ ਹੋਈ। ਇਸ ਤੋਂ ਬਾਅਦ ਉਸ ਨੇ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਉਤੇ ਮੈਚ ਖੇਡੇ।

(For more Punjabi news apart from 'Harjas Singh, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement