
ਰਾਸ਼ਟਰਮੰਡਲ ਖੇਡਾਂ ਵਿਚ ਅੱਠਵੇਂ ਦਿਨ ਵੀ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਹੋਈ।
ਗੋਲਡ ਕੋਸਟ: ਰਾਸ਼ਟਰਮੰਡਲ ਖੇਡਾਂ ਵਿਚ ਅੱਠਵੇਂ ਦਿਨ ਵੀ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਹੋਈ। ਭਾਰਤ ਵਲੋਂ ਸ਼੍ਰੇਯਸੀ ਸਿੰਘ ਨੇ ਸ਼ੂਟਿੰਗ ਮਹਿਲਾ ਡਬਲ ਟਰੈਪ ਵਿਚ ਸੋਨੇ ਦਾ ਤਮਗ਼ਾ ਹਾਸਲ ਕੀਤਾ। ਉਥੇ ਹੀ ਮੱਧ ਪ੍ਰਦੇਸ਼ ਦੀ ਵਰਸ਼ਾ ਵਰਮਨ 1 ਅੰਕ ਨਾਲ ਕਾਸੀ ਤਮਗ਼ਾ ਜਿੱਤਣ ਤੋਂ ਖੁੰਝ ਗਈ। ਆਸਟਰੇਲੀਆ ਦੀ ਐਮਾ ਕਾਕਸ ਨੇ ਚਾਂਦੀ ਅਤੇ ਸਕਾਟਲੈਂਡ ਦੀ ਲਿੰਡਾ ਪੀਅਰਸਨ ਨੇ ਕਾਸੀ ਤਮਗ਼ਾ ਜਿੱਤਿਆ। 21ਵੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਹੁਣ 23 ਤਮਗ਼ੇ ਹੋ ਗਏ ਹਨ। ਉਥੇ ਹੀ ਭਾਰਤ ਅੰਕ ਸਾਰਣੀ ਵਿਚ ਤੀਸਰੇ ਨੰਬਰ 'ਤੇ ਹੈ। ਸ਼੍ਰੇਯਸੀ ਦੇ ਇਸ ਸੋਨ ਤਮਗ਼ੇ ਨਾਲ ਸ਼ੂਟਿੰਗ ਵਿਚ ਭਾਰਤ ਨੇ ਕੁਲ 10 ਤਮਗ਼ੇ ਜਿੱਤ ਲਏ ਹਨ। ਸ਼੍ਰੇਯਸੀ ਨੇ ਇਸ ਤੋਂ ਪਹਿਲਾਂ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਮਗ਼ਾ ਜਿੱਤਿਆ ਸੀ। Shreyasi Singhਚੌਥੇ ਰਾਊਂਡ ਦੇ ਖ਼ਤਮ ਹੋਣ ਤਕ ਆਸਟਰੇਲੀਆ ਦੀ ਉਲੰਪਿਕ ਤਮਗ਼ਾ ਜੇਤੂ ਐਮਾ ਕਾਕਸ ਅਤੇ ਸ਼੍ਰੇਯਸੀ ਸਿੰਘ 96-96 ਅੰਕਾਂ ਨਾਲ ਮੁਕਾਬਲੇ 'ਚ ਬਰਾਬਰ ਸਨ। ਇਸ ਤੋਂ ਪਿਛੋਂ ਸ਼੍ਰੇਯਸੀ ਨੇ ਸ਼ਾਟ ਮਾਰ ਕੇ ਪਹਿਲਾਂ 2 ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਕਾਕਸ ਨੇ ਸ਼ਾਟ ਲਗਾਇਆ ਪਰ ਉਨ੍ਹਾਂ ਨੂੰ 1 ਅੰਕ ਹੀ ਮਿਲਿਆ ਅਤੇ ਉਹ ਦੂਜੇ ਸਥਾਨ 'ਤੇ ਰਹੇ। ਕਾਸੀ ਦਾ ਤਮਗ਼ਾ ਜਿੱਤਣ ਵਾਲੀ ਲਿੰਡਾ ਪੀਅਰਸਨ ਨੇ 87 ਅੰਕ ਹਾਸਲ ਕੀਤੇ।
Shreyasi Singhਮੱਧ ਪ੍ਰਦੇਸ਼ ਦੀ ਇਕਲੌਤੀ ਅਥਲੀਟ ਵਰਸ਼ਾ ਵਰਮਨ ਲਿੰਡਾ ਪੀਅਰਸਨ ਤੋਂ 1 ਅੰਕ ਪਿੱਛੇ ਰਹਿ ਗਈ। ਸ਼੍ਰੇਯਸੀ ਨੇ 2014 ਏਸ਼ੀਆਈ ਖੇਡਾਂ ਵਿਚ ਡਬਲ ਟਰੈਪ ਟੀਮ ਮੁਕਾਬਲੇ ਵਿਚ ਉਹ ਕਾਸੀ ਜਿੱਤਣ ਵਿਚ ਸਫ਼ਲਤਾ ਹਾਸਲ ਕੀਤੀ ਸੀ। ਪਿਛਲੇ ਸਾਲ ਬ੍ਰਿਸਬੇਨ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਵੀ ਉਨ੍ਹਾਂ ਨੇ ਕਾਸੀ ਤਮਗ਼ਾ ਜਿੱਤਿਆ ਸੀ।