
ਫ਼ਿਰੋਜ਼ਸ਼ਾਹ ਕੋਟਲਾ 'ਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਬੱਲੇਬਾਜ਼ ਰਿਸ਼ਭ ਪੰਤ ਲਈ ਪਹਿਲੀ ਪਾਰੀ ਮਿਲੀ ਜੁਲੀ ਰਹੀ। ਰਾਸ਼ਿਦ ਖਾਨ ਐਂਡ ਕੰਪਨੀ 'ਚ ਰਿਸ਼ਭ ਪੰਤ ਦੀ ਗਲਤੀ ਨਾਲ ...
ਨਵੀਂ ਦਿੱਲੀ : ਫ਼ਿਰੋਜ਼ਸ਼ਾਹ ਕੋਟਲਾ 'ਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁਧ ਬੱਲੇਬਾਜ਼ ਰਿਸ਼ਭ ਪੰਤ ਲਈ ਪਹਿਲੀ ਪਾਰੀ ਮਿਲੀ ਜੁਲੀ ਰਹੀ। ਰਾਸ਼ਿਦ ਖਾਨ ਐਂਡ ਕੰਪਨੀ 'ਚ ਰਿਸ਼ਭ ਪੰਤ ਦੀ ਗਲਤੀ ਨਾਲ ਦਿੱਲੀ ਦੇ ਦੋ ਬੱਲੇਬਾਜ਼ ਕਪਤਾਨ ਸ਼ਰੇਅਸ ਅਇਯਰ ਅਤੇ ਹਰਸ਼ਲ ਪਟੇਲ ਰਨ ਆਊਟ ਹੋ ਗਏ ਪਰ ਇਸ ਬੱਲੇਬਾਜ਼ ਨੇ ਇਕ ਚੰਗੀ ਪਾਰੀ ਖੇਡਦੇ ਹੋਏ ਅਪਣੀ ਇਸ ਗਲਤੀ ਦੀ ਬਹੁਤ ਹੱਦ ਤਕ ਭਰਪਾਈ ਕਰ ਦਿਤੀ ਪਰ ਇਸ ਤੋਂ ਵੱਖ ਰਿਸ਼ਭ ਪੰਤ ਨੇ ਵੱਡਾ ਕਾਰਨਾਮਾ ਕਰਦੇ ਹੋਏ ਆਈਪੀਐਲ 'ਚ ਇਤੀਹਾਸ ਬਣਾ ਦਿਤਾ।
Rishab Pant
ਅਸਲੀਅਤ 'ਚ ਰਿਸ਼ਭ ਪੰਤ ਨੇ ਵਿਰਾਟ ਕੋਹਲੀ, ਸੁਰੇਸ਼ ਰੈਨਾ ਸਮੇਤ ਕਈ ਦਿੱਗਜਾਂ ਨੂੰ ਮਾਤ ਦਿੰਦੇ ਹੋਏ ਇਹ ਦਸ ਦਿਤਾ ਕਿ ਅਗਲੀ ਪੀੜ੍ਹੀ ਦੇ ਸੁਪਰਸਟਾਰ ਤਾਂ ਉਹੀ ਹਨ। ਜੇਕਰ ਕਾਰਨਾਮੇ ਦੀ ਗੱਲ ਕਰੀਏ ਤਾਂ ਅਸੀਂ ਗੱਲ ਕਰ ਰਹੇ ਆਈਪੀਐਲ 'ਚ ਸੱਭ ਤੋਂ ਘੱਟ ਉਮਰ 'ਚ ਇਕ ਹਜ਼ਾਰ ਰਨ ਪੂਰੇ ਕਰਨ ਕੀਤੀ। ਹੁਣ ਇਸ ਰਿਕਾਰਡ 'ਤੇ ਪੰਤ ਨੇ ਪਿਛਲੇ ਸਾਰੇ ਨਾਂਵਾਂ ਨੂੰ ਮਿਟਾਉਂਦੇ ਹੋਏ ਅਪਣਾ ਨਾਮ ਚਮਕਾ ਦਿਤਾ ਹੈ।