T20 World Cup : ਟੀ-20 ਵਿਸ਼ਵ ਕੱਪ ’ਚ ਇੰਗਲੈਂਡ ਅਤੇ ਪਾਕਿਸਤਾਨ ਹੋ ਸਕਦੇ ਹਨ ਬਾਹਰ

By : BALJINDERK

Published : Jun 11, 2024, 12:33 pm IST
Updated : Jun 11, 2024, 12:33 pm IST
SHARE ARTICLE
 England vs Pakistan
England vs Pakistan

T20 World Cup : ਦੋਨਾਂ ਟੀਮਾਂ ਨੇ ਖੇਡਿਆ ਸੀ ਆਖਰੀ ਫ਼ਾਈਨਲ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਟੀਮਾਂ ਦਾ ਰਸਤਾ ਵੀ ਮੁਸ਼ਕਲ  

T20 World Cup : ਟੀ-20 ਵਿਸ਼ਵ ਕੱਪ 'ਚ ਪਹਿਲੇ ਦੌਰ ਦੇ 40 'ਚੋਂ 21 ਮੈਚ ਖੇਡੇ ਗਏ ਹਨ। ਅਜੇ ਤੱਕ ਕਿਸੇ ਵੀ ਗਰੁੱਪ ਦੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। 4 ਗਰੁੱਪਾਂ 'ਚੋਂ ਟਾਪ 2-2 ਟੀਮਾਂ ਨੇ ਸੁਪਰ-8 'ਚ ਜਾਣਾ ਹੈ ਪਰ ਫ਼ਿਲਹਾਲ ਕੋਈ ਵੀ ਟੀਮ ਅਗਲੇ ਦੌਰ 'ਚ ਜਗ੍ਹਾ ਨਹੀਂ ਬਣਾ ਸਕੀ। ਇਹ ਯਕੀਨੀ ਤੌਰ 'ਤੇ ਸਪੱਸ਼ਟ ਹੋ ਗਿਆ ਹੈ ਕਿ ਪਿਛਲੇ ਟੀ-20 ਵਿਸ਼ਵ ਕੱਪ ਦੀਆਂ ਦੋ ਫ਼ਾਈਨਲਿਸਟ ਟੀਮਾਂ ਇੰਗਲੈਂਡ ਅਤੇ ਪਾਕਿਸਤਾਨ ਲਈ ਅੱਗੇ ਦਾ ਰਸਤਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਰਗੀਆਂ ਟੀਮਾਂ ਵੀ ਮੁਸ਼ਕਿਲ ਦੀ ਘੜੀ ਵਿਚ ਲੰਘ ਰਹੀਆਂ। ਅੱਗੇ ਅਸੀਂ ਸਾਰੇ 4 ਗਰੁੱਪਾਂ ਦੀ ਪੁਆਇੰਟ ਟੇਬਲ ਦੇਖਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਗਰੁੱਪ ’ਚ ਕਿਹੜੀ ਟੀਮ ਦੀ ਮੌਜੂਦਾ ਸਥਿਤੀ ਕੀ ਹੈ।
ਗਰੁੱਪ ਏ ’ਚ ਕਿਸ ਟੀਮ ਨੂੰ ਕੀ ਕਰਨ ਦੀ ਲੋੜ?
ਭਾਰਤ ਨੂੰ ਸਿਰਫ਼ ਇੱਕ ਜਿੱਤ ਲੋੜ- ਭਾਰਤ ਨੇ ਸ਼ੁਰੂਆਤੀ ਦੋਵੇਂ ਮੈਚਾਂ ’ਚ ਆਇਰਲੈਂਡ ਅਤੇ ਪਾਕਿਸਤਾਨ ਨੂੰ ਹਰਾਇਆ ਸੀ। ਟੀਮ ਦੇ ਅਗਲੇ 2 ਮੈਚ ਅਮਰੀਕਾ ਅਤੇ ਕੈਨੇਡਾ ਦੇ ਖ਼ਿਲਾਫ਼ ਬਾਕੀ ਹਨ। ਇਨ੍ਹਾਂ ’ਚੋਂ ਇੱਕ ਵੀ ਮੈਚ ਜਿੱਤ ਕੇ ਟੀਮ ਇੰਡੀਆ ਸੁਪਰ-8 ’ਚ ਪਹੁੰਚ ਜਾਵੇਗੀ। ਜੇਕਰ ਟੀਮ ਦੋਨੋਂ ਮੈਚ ਜਿੱਤਦੀ ਹੈ ਤਾਂ ਗਰੁੱਪ –ਏ ਵਿੱਚ ਟਾਪ ’ਚ ਚੋਟੀ ’ਤੇ ਰਹੇਗੀ।  
ਪਾਕਿਸਤਾਨ ਨੂੰ ਦੋਨੋਂ ਮੈਚ ਵੱਡੇ ਫ਼ਰਕ ਨਾਲ ਜਿੱਤਣੇ ਹੋਣਗੇ : ਪਾਕਿਸਤਾਨ ਦੋਵੇਂ ਮੈਚ ਅਮਰੀਕਾ ਅਤੇ ਭਾਰਤ ਤੋਂ ਹਾਰ ਚੁੱਕਾ ਹੈ। ਉਨ੍ਹਾਂ ਨੂੰ ਸੁਪਰ-8 ’ਚ ਪਹੁੰਚਣ ਲਈ ਕੈਨੇਡਾ ਅਤੇ ਆਇਰਲੈਂਡ ਖ਼ਿਲਾਫ਼ ਦੋਵੇਂ ਮੈਚ ਜਿੱਤਣੇ ਹੋਣਗੇ। ਉਨ੍ਹਾਂ ਨੂੰ ਅਮਰੀਕਾ ਦੀ ਹਾਰ ਲਈ ਦੁਆ ਵੀ ਕਰਨੀ ਪਵੇਗੀ, ਤਾਂ ਜੋ ਦੋਵੇਂ ਟੀਮਾਂ 4-4 ਅੰਕਾਂ ਦੀ ਬਰਾਬਰੀ ਕਰ ਸਕਣ। ਇਸ ਲਈ ਪਾਕਿਸਤਾਨ ਨੂੰ ਦੋਵੇਂ ਮੈਚ ਵੱਡੇ ਫ਼ਰਕ ਨਾਲ ਜਿੱਤਣੇ ਹੋਣਗੇ।
ਅਮਰੀਕਾ ਨੂੰ ਵੀ ਹੈ ਜਿੱਤ ਦੀ ਜ਼ਰੂਰਤ : ਪਹਿਲੇ ਮੈਚ ’ਚ ਅਮਰੀਕਾ ਨੇ ਕੈਨੇਡਾ ਨੂੰ ਹਰਾਇਆ ਅਤੇ ਦੂਜੇ ਮੈਚ ’ਚ ਪਾਕਿਸਤਾਨ ਨੂੰ ਹਰਾਇਆ। ਟੀਮ ਹੁਣ ਭਾਰਤ ਅਤੇ ਆਇਰਲੈਂਡ ਨਾਲ ਮੁਕਾਬਲਾ ਹੋਵੇਗ। ਜੇਕਰ ਅਮਰੀਕਾ ਇੱਕ ਵੀ ਮੈਚ ਜਿੱਤ ਜਾਂਦਾ ਹੈ ਤਾਂ ਉਹ ਸੁਪਰ-8 ’ਚ ਪਹੁੰਚ ਜਾਵੇਗਾ। ਭਾਰਤ ਖ਼ਿਲਾਫ਼ ਜਿੱਤਣਾ ਮੁਸ਼ਕਲ ਹੋਵੇਗਾ ਪਰ ਟੀਮ ਆਇਰਲੈਂਡ ਨੂੰ ਹਰਾ ਕੇ ਕੁਆਲੀਫ਼ਾਈ ਕਰ ਸਕਦੀ ਹੈ।
ਆਇਰਲੈਂਡ ਨੂੰ ਵੀ ਦੋਵੇਂ ਮੈਚ ਵੱਡੇ ਫ਼ਰਕ ਨਾਲ ਜਿੱਤਣੇ ਪੈਣਗੇ: ਆਇਰਲੈਂਡ ਨੂੰ ਪਹਿਲੇ ਮੈਚ ’ਚ ਭਾਰਤ ਅਤੇ ਦੂਜੇ ’ਚ ਕੈਨੇਡਾ ਨੇ ਹਰਾਇਆ ਸੀ। ਟੀਮ ਦੇ ਪਾਕਿਸਤਾਨ ਅਤੇ ਅਮਰੀਕਾ ਦੇ ਖ਼ਿਲਾਫ਼ 2 ਮੈਚ ਬਾਕੀ ਹਨ। ਟੀਮ ਸੁਪਰ-8 ਵਿਚ ਤਾਂ ਹੀ ਪਹੁੰਚ ਸਕੇਗੀ ਜੇਕਰ ਉਹ ਦੋਵੇਂ ਮੈਚ ਵੱਡੇ ਫ਼ਰਕ ਨਾਲ ਜਿੱਤੇ।
ਕੈਨੇਡਾ ਨੂੰ ਦੋਵੇਂ ਮੈਚ ਪੈਣਗੇ ਜਿੱਤਣੇ : ਕੈਨੇਡਾ ਪਹਿਲੇ ਮੈਚ ’ਚ ਅਮਰੀਕਾ ਤੋਂ ਹਾਰ ਗਿਆ ਸੀ, ਪਰ ਦੂਜੇ ’ਚ ਆਇਰਲੈਂਡ ਨੂੰ ਹਰਾਇਆ ਸੀ। ਹੁਣ ਕੈਨੇਡਾ ਨੇ ਪਾਕਿਸਤਾਨ ਅਤੇ ਭਾਰਤ ਨਾਲ ਖੇਡਣਾ ਹੈ। ਸੁਪਰ-8 ’ਚ ਪਹੁੰਚਣ ਲਈ ਉਸ ਨੂੰ ਦੋਵੇਂ ਮੈਚ ਜਿੱਤਣੇ ਹੋਣਗੇ, ਜਿਸ ਦੀ ਸੰਭਾਵਨਾ ਘੱਟ ਹੈ।

ਗਰੁੱਪ ਬੀ ’ਚ ਟੀਮਾਂ ਨੂੰ ਕੀ ਕਰਨਾ ਪਵੇਗਾ?
ਸਕਾਟਲੈਂਡ ਨੂੰ ਇੱਕ ਜਿੱਤ ਦੀ ਹੈ ਲੋੜ : ਇੰਗਲੈਂਡ ਖ਼ਿਲਾਫ਼ ਸਕਾਟਲੈਂਡ ਦਾ ਮੈਚ ਨਿਰਣਾਇਕ ਰਿਹਾ, ਜਦਕਿ ਟੀਮ ਨੇ ਨਾਮੀਬੀਆ ਅਤੇ ਓਮਾਨ ਨੂੰ ਵੱਡੇ ਫ਼ਰਕ ਨਾਲ ਹਰਾਇਆ। ਉਸ ਦਾ ਆਖ਼ਰੀ ਮੈਚ 16 ਜੂਨ ਨੂੰ ਆਸਟਰੇਲੀਆ ਖ਼ਿਲਾਫ਼ ਹੋਵੇਗਾ। ਇਸ ਨੂੰ ਜਿੱਤ ਕੇ ਟੀਮ ਸੁਪਰ-8 'ਚ ਪਹੁੰਚ ਜਾਵੇਗੀ ਪਰ ਜੇਕਰ ਉਹ ਹਾਰ ਵੀ ਜਾਂਦੀ ਹੈ ਤਾਂ ਵੀ ਉਸ ਦੀ ਕੁਆਲੀਫ਼ਾਈ ਕਰਨ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ। ਉਨ੍ਹਾਂ ਨੂੰ ਸਿਰਫ਼ ਆਪਣੀ ਹਾਰ ਦਾ ਫ਼ਰਕ ਘੱਟ ਰੱਖਣਾ ਹੈ।
ਨਾਮੀਬੀਆ ਨੂੰ ਦੋਵੇਂ ਮੈਚ ਪੈਣੇ ਜਿੱਤਣੇ: ਨਾਮੀਬੀਆ ਨੇ ਓਮਾਨ ਨੂੰ ਹਰਾਇਆ, ਪਰ ਸਕਾਟਲੈਂਡ ਵਿਰੁੱਧ ਜਿੱਤ ਨਹੀਂ ਸਕਿਆ। ਟੀਮ ਦੇ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਖ਼ਿਲਾਫ਼ 2 ਮੈਚ ਬਾਕੀ ਹਨ, ਦੋਵੇਂ ਟੀਮ ਜਿੱਤ ਕੇ ਸੁਪਰ-8 'ਚ ਪਹੁੰਚ ਜਾਵੇਗੀ। ਪ੍ਰੰਤੂ ਇਸ ਸੰਭਾਵਨਾ ਘੱਟ ਹੀ ਲੱਗਦੀ ਹੈ।  
ਆਸਟ੍ਰੇਲੀਆ ਨੂੰ ਜਿੱਤ ਦੀ ਹੈ ਜ਼ਰੂਰਤ : ਆਸਟ੍ਰੇਲੀਆ ਨੇ ਓਮਾਨ ਅਤੇ ਇੰਗਲੈਂਡ ਨੂੰ ਹਰਾ ਕੇ 2 ਮੈਚ ਜਿੱਤੇ ਹਨ। ਟੀਮ ਦੇ ਨਾਮੀਬੀਆ ਅਤੇ ਸਕਾਟਲੈਂਡ ਦੇ ਖ਼ਿਲਾਫ਼ 2 ਮੈਚ ਬਾਕੀ ਹਨ।  ਜੇਕਰ ਟੀਮ ਇੱਕ ਮੈਚ ਵੀ ਜਿੱਤ ਜਾਂਦੀ ਹੈ ਤਾਂ ਉਹ 6 ਅੰਕਾਂ ਨਾਲ ਕੁਆਲੀਫ਼ਾਈ ਕਰ ਲਵੇਗੀ। ਹਾਲਾਂਕਿ, ਆਸਟਰੇਲੀਆ ਦੋਵੇਂ ਮੈਚ ਜਿੱਤ ਸਕਦਾ ਹੈ ਅਤੇ 8 ਅੰਕਾਂ 'ਤੇ ਪੂਰਾ ਕਰ ਸਕਦਾ ਹੈ।
ਇੰਗਲੈਂਡ ਨੂੰ ਦੋਨੋਂ ਮੈਚ ਵੱਡੇ ਫ਼ਰਕ ਨਾਲ ਪੈਣੇ ਜਿੱਤਣੇ : ਮੌਜੂਦਾ ਚੈਂਪੀਅਨ ਇੰਗਲੈਂਡ ਦਾ ਸਕਾਟਲੈਂਡ ਖ਼ਿਲਾਫ਼ ਪਹਿਲਾ ਮੈਚ ਨਿਰਣਾਇਕ ਰਿਹਾ, ਜਦਕਿ ਟੀਮ ਆਸਟ੍ਰੇਲੀਆ ਖ਼ਿਲਾਫ਼ ਹਾਰ ਗਈ। ਹੁਣ ਇੰਗਲੈਂਡ ਦੇ ਨਾਮੀਬੀਆ ਅਤੇ ਓਮਾਨ ਦੇ ਖ਼ਿਲਾਫ਼ 2 ਮੈਚ ਬਚੇ ਹਨ, ਟੀਮ ਦੋਵੇਂ ਮੈਚ ਜਿੱਤ ਕੇ ਵੀ ਸਿਰਫ਼ 5 ਅੰਕਾਂ 'ਤੇ ਪਹੁੰਚ ਸਕੇਗੀ। ਇੱਥੋਂ ਕੁਆਲੀਫ਼ਾਈ ਕਰਨ ਲਈ ਉਨ੍ਹਾਂ ਨੂੰ ਆਪਣੀ ਰਨ ਰੇਟ ਸਕਾਟਲੈਂਡ ਤੋਂ ਬਿਹਤਰ ਰੱਖਣੇ ਹੋਣਗੇ, ਇਸ ਲਈ ਉਨ੍ਹਾਂ ਨੂੰ ਆਖਰੀ ਦੋ ਮੈਚ ਵੱਡੇ ਫ਼ਰਕ ਨਾਲ ਜਿੱਤਣੇ ਹੋਣਗੇ।
ਓਮਾਨ ਗਰੁੱਪ ਪੜਾਅ ਤੋਂ ਬਾਹਰ: ਓਮਾਨ 3 ਮੈਚ ਹਾਰ ਕੇ ਗਰੁੱਪ ਪੜਾਅ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਨੂੰ ਨਾਮੀਬੀਆ, ਸਕਾਟਲੈਂਡ ਅਤੇ ਆਸਟ੍ਰੇਲੀਆ ਨੇ ਹਰਾਇਆ ਸੀ। ਟੀਮ ਦਾ ਇੰਗਲੈਂਡ ਖ਼ਿਲਾਫ਼ ਆਖ਼ਰੀ ਮੈਚ ਬਾਕੀ ਹੈ, ਇਸ ਨੂੰ ਜਿੱਤਣ ਤੋਂ ਬਾਅਦ ਵੀ ਟੀਮ ਕੁਆਲੀਫ਼ਾਈ ਨਹੀਂ ਕਰ ਸਕੇਗੀ, ਹਾਲਾਂਕਿ ਇੰਗਲੈਂਡ ਜ਼ਰੂਰ ਬਾਹਰ ਹੋ ਸਕਦਾ ਹੈ।

ਗਰੁੱਪ ਸੀ ’ਚ ਟੀਮਾਂ ਨੂੰ ਕੀ ਕਰਨਾ ਪਵੇਗਾ ?
ਅਫ਼ਗਾਨਿਸਤਾਨ ਨੂੰ 2 ਜਿੱਤਾਂ ਦੀ ਜ਼ਰੂਰਤ: ਅਫ਼ਗਾਨਿਸਤਾਨ ਨੇ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ 2 ਮੈਚਾਂ ’ਚ ਯੂਗਾਂਡਾ ਅਤੇ ਨਿਊਜ਼ੀਲੈਂਡ ਨੂੰ ਵੱਡੇ ਫ਼ਰਕ ਨਾਲ ਹਰਾਇਆ। ਟੀਮ ਦੇ 2 ਮੈਚ ਵੈਸਟਇੰਡੀਜ਼ ਅਤੇ ਪਾਪੂਆ ਨਿਊ ਗਿਨੀ ਦੇ ਖ਼ਿਲਾਫ਼ ਹਨ। ਟੀਮ ਦੋਨੋਂ ਮੈਚ ਜਿੱਤ ਕੇ 8 ਅੰਕਾਂ ਨਾਲ ਕੁਆਲੀਫ਼ਾਈ ਕਰ ਸਕੇਗੀ। ਇੱਕ ਮੈਚ ਜਿੱਤ ਕੇ ਵੀ ਟੀਮ 6 ਅੰਕਾਂ ਨਾਲ ਉਮੀਦਾਂ ਬਰਕਰਾਰ ਰੱਖ ਸਕੇਗੀ।
ਵੈਸਟਇੰਡੀਜ਼ ਨੂੰ ਪੈਣੇ 2 ਮੈਚ ਜਿੱਤਣੇ : ਘਰੇਲੂ ਟੀਮ ਵੈਸਟਇੰਡੀਜ਼ ਨੇ ਪਹਿਲੇ 2 ਮੈਚਾਂ 'ਚ ਯੂਗਾਂਡਾ ਅਤੇ ਪਾਪੂਆ ਨਿਊ ਗਿਨੀ ਨੂੰ ਹਰਾ ਕੇ 4 ਅੰਕ ਹਾਸਲ ਕੀਤੇ। ਹੁਣ ਉਨ੍ਹਾਂ ਦੇ 2 ਮੈਚ ਨਿਊਜ਼ੀਲੈਂਡ ਅਤੇ ਅਫ਼ਗਾਨਿਸਤਾਨ ਦੇ ਖ਼ਿਲਾਫ਼ ਹਨ। ਦੋਨੋਂ ਮਜ਼ਬੂਤ ਟੀਮਾਂ ਹਨ ਅਤੇ ਇਨ੍ਹਾਂ ਖ਼ਿਲਾਫ਼ ਜਿੱਤਣਾ ਮੁਸ਼ਕਲ ਹੋਵੇਗਾ। ਜੇਕਰ ਵੈਸਟਇੰਡੀਜ਼ ਇੱਥੇ ਦੋਵੇਂ ਮੈਚ ਜਿੱਤ ਜਾਂਦੀ ਹੈ ਤਾਂ ਟੀਮ ਕੁਆਲੀਫ਼ਾਈ ਕਰ ਲਵੇਗੀ। ਜੇਕਰ ਟੀਮ ਇਕ ਵੀ ਮੈਚ ਜਿੱਤਦੀ ਹੈ ਤਾਂ ਉਸ ਦੀਆਂ 6 ਅੰਕਾਂ ਨਾਲ ਕੁਆਲੀਫ਼ਾਈ ਕਰਨ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ।
ਯੂਗਾਂਡਾ ਨੂੰ ਵੱਡੇ ਫ਼ਰਕ ਨਾਲ ਪੇਵਗਾ ਜਿੱਤਣਾ: ਯੂਗਾਂਡਾ ਨੇ ਪਾਪੂਆ ਨਿਊ ਗਿਨੀ ਨੂੰ ਇੱਕ ਮੈਚ ’ਚ ਹਰਾਇਆ, ਪਰ ਵੈਸਟਇੰਡੀਜ਼ ਅਤੇ ਅਫ਼ਗਾਨਿਸਤਾਨ ਤੋਂ ਹਾਰ ਗਿਆ। ਨਿਊਜ਼ੀਲੈਂਡ ਖ਼ਿਲਾਫ਼ ਉਨ੍ਹਾਂ ਦਾ ਇਕ ਮੈਚ ਬਾਕੀ ਹੈ, ਇੱਥੇ ਜਿੱਤਣਾ ਮੁਸ਼ਕਲ ਹੈ ਪਰ ਜੇਕਰ ਟੀਮ ਨੇ ਕੁਆਲੀਫ਼ਾਈ ਕਰਨਾ ਹੈ ਤਾਂ ਉਸ ਨੂੰ ਵੱਡੇ ਫ਼ਰਕ ਨਾਲ ਜਿੱਤਣਾ ਪਵੇਗਾ।
ਪਾਪੂਆ ਨਿਊ ਗਿਨੀ ਨੂੰ ਦੋਨੋਂ ਮੈਚ ਪੈਣੇ ਜਿੱਤਣੇ: ਟੀਮ ਵੈਸਟਇੰਡੀਜ਼ ਅਤੇ ਯੂਗਾਂਡਾ ਤੋਂ 2 ਮੈਚ ਹਾਰ ਗਈ। ਹੁਣ ਉਨ੍ਹਾਂ ਦੇ ਅਫ਼ਗਾਨਿਸਤਾਨ ਅਤੇ ਨਿਊਜ਼ੀਲੈਂਡ ਦੇ ਖ਼ਿਲਾਫ਼ 2 ਮੈਚ ਬਾਕੀ ਹਨ, ਦੋਨੋਂ ਮੈਚ ਜਿੱਤਣੇ ਮੁਸ਼ਕਿਲ ਹਨ ਪਰ ਜੇਕਰ ਉਹ ਕੁਆਲੀਫ਼ਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੋਵੇਂ ਮੈਚ ਵੱਡੇ ਫ਼ਰਕ ਨਾਲ ਜਿੱਤਣੇ ਪੈਣਗੇ।
ਨਿਊਜ਼ੀਲੈਂਡ ਨੂੰ ਤਿੰਨੋਂ ਮੈਚ ਪੈਣੇ ਜਿੱਤਣੇ : ਨਿਊਜ਼ੀਲੈਂਡ ਨੂੰ ਪਹਿਲੇ ਹੀ ਮੈਚ ’ਚ ਅਫ਼ਗਾਨਿਸਤਾਨ ਨੇ 84 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਟੀਮ ਦੇ 3 ਮੈਚ ਵੈਸਟਇੰਡੀਜ਼, ਯੂਗਾਂਡਾ ਅਤੇ ਪਾਪੂਆਂ ਨਿਊ ਗਿਨੀ ਨਾਲ ਬਾਕੀ ਹਨ। ਤਿਨੋਂ ਮੈਚ ਜਿੱਤ ਕੇ ਹੀ ਟੀਮ ਸੁਪਰ-8 ਵਿਚ ਪਹੁੰਚ ਦੀ ਉਮੀਦ ਕਰ ਸਕਦੀ ਹੈ। ਇਸ ਦੇ ਲਈ ਵੈਸਟਇੰਡੀਜ਼ ਨੂੰ ਹਰਾਉਣ ਜ਼ਰੂਰੀ ਹੈ, ਕਿਉਂਕਿ ਬਾਕੀ ਦੋਨੋਂ ਟੀਮਾਂ ਹੋਮ ਟੀਮ ਦੇ ਮੁਕਾਬਲੇ ਕਮਜ਼ੋਰ ਹਨ। 

ਗਰੁੱਪ ਡੀ ਦੀਆਂ ਟੀਮਾਂ ਨੂੰ ਕੀ ਕਰਨਾ ਹੋਵੇਗਾ?

ਦੱਖਣੀ ਅਫ਼ਰੀਕਾ ਲਗਭਗ ਕੁਆਲੀਫ਼ਾਈ: ਦੱਖਣੀ ਅਫ਼ਰੀਕਾ ਨੇ ਸ਼੍ਰੀਲੰਕਾ, ਨੀਦਰਲੈਂਡ ਅਤੇ ਬੰਗਲਾਦੇਸ਼ ਨੂੰ 3 ਮੈਚਾਂ ’ਚ ਹਰਾਇਆ। ਇਸ ਨਾਲ ਟੀਮ 6 ਅੰਕਾਂ ਨਾਲ ਸਿਖ਼ਰ 'ਤੇ ਪਹੁੰਚ ਗਈ। ਟੀਮ ਆਖ਼ਰੀ ਮੈਚ 'ਚ ਨੇਪਾਲ ਨੂੰ ਹਰਾ ਕੇ ਸੁਪਰ-8 'ਚ ਜਗ੍ਹਾ ਪੱਕੀ ਕਰ ਲਵੇਗੀ। ਜੇਕਰ ਟੀਮ ਹਾਰ ਵੀ ਜਾਂਦੀ ਹੈ ਤਾਂ ਵੀ ਕੁਆਲੀਫ਼ਾਈ ਕਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇਗੀ।
ਬੰਗਲਾਦੇਸ਼ ਨੂੰ ਵੀ ਦੋਨੋਂ ਮੈਚ ਪੈਣੇ ਜਿੱਤਣੇ : ਬੰਗਲਾਦੇਸ਼ ਨੇ ਪਹਿਲੇ ਮੈਚ 'ਚ ਸ਼੍ਰੀਲੰਕਾ ਨੂੰ ਹਰਾਇਆ ਸੀ, ਪਰ ਦੂਜੇ ਮੈਚ 'ਚ ਦੱਖਣੀ ਅਫ਼ਰੀਕਾ ਤੋਂ ਹਾਰ ਗਈ ਸੀ। ਉਨ੍ਹਾਂ ਨੂੰ ਹੁਣ ਕੁਆਲੀਫ਼ਾਈ ਕਰਨ ਲਈ ਨੀਦਰਲੈਂਡ ਅਤੇ ਨੇਪਾਲ ਖ਼ਿਲਾਫ਼ ਆਪਣੇ ਆਖਰੀ ਦੋ ਮੈਚ ਜਿੱਤਣੇ ਹੋਣਗੇ।
ਨੇਪਾਲ ਨੂੰ ਪੈਣੇ ਤਿੰਨੋਂ ਮੈਚ ਜਿੱਤਣੇ : ਨੇਪਾਲ ਪਹਿਲਾ ਮੈਚ ਨੀਦਰਲੈਂਡ ਤੋਂ ਹਾਰ ਗਿਆ ਸੀ। ਹੁਣ ਟੀਮ ਦਾ ਸਾਹਮਣਾ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਨਾਲ ਹੋਵੇਗਾ। ਟੀਮ ਤਿੰਨੋਂ ਮੈਚ ਜਿੱਤ ਕੇ ਹੀ ਸੁਪਰ-8 ’ਚ ਪਹੁੰਚ ਸਕੇਗੀ, ਹਾਲਾਂਕਿ ਇਸ ਲਈ ਬਹੁਤ ਘੱਟ ਮੌਕੇ ਹਨ।
ਨੀਦਰਲੈਂਡ ਨੂੰ ਵੀ 2 ਜਿੱਤਾਂ ਦੀ ਜ਼ਰੂਰਤ : ਨੀਦਰਲੈਂਡ ਨੇ ਪਹਿਲੇ ਮੈਚ ’ਚ ਨੇਪਾਲ ਨੂੰ ਹਰਾਇਆ ਸੀ, ਪਰ ਟੀਮ ਦੂਜੇ ਮੈਚ ’ਚ ਦੱਖਣੀ ਅਫ਼ਰੀਕਾ ਤੋਂ ਹਾਰ ਗਈ ਸੀ। ਉਨ੍ਹਾਂ ਦੇ ਬੰਗਲਾਦੇਸ਼ ਅਤੇ ਸ਼੍ਰੀਲੰਕਾ ਖ਼ਿਲਾਫ਼ 2 ਮੈਚ ਬਾਕੀ ਹਨ। ਦੋਨੋਂ ਮੈਚ ਜਿੱਤ ਕੇ ਟੀਮ 6 ਅੰਕਾਂ ਨਾਲ ਸੁਪਰ-8 ਵਿਚ ਪਹੁੰਚ ਜਾਵੇਗੀ।
ਸ਼੍ਰੀਲੰਕਾ ਨੂੰ ਦੋਨੋਂ ਮੈਚ ਵੱਡੇ ਫ਼ਰਕ ਨਾਲ ਪੈਣੇ ਜਿੱਤਣੇ : ਸ਼੍ਰੀਲੰਕਾ ਦੀ ਸ਼ੁਰੂਆਤ ਖ਼ਰਾਬ ਰਹੀ, ਉਸ ਨੂੰ ਦੱਖਣੀ ਅਫ਼ਰੀਕਾ ਅਤੇ ਬੰਗਲਾਦੇਸ਼ ਨੇ 2 ਮੈਚਾਂ 'ਚ ਹਰਾਇਆ। ਹੁਣ ਟੀਮ ਦੇ ਨੇਪਾਲ ਅਤੇ ਨੀਦਰਲੈਂਡ ਖ਼ਿਲਾਫ਼ 2 ਮੈਚ ਬਾਕੀ ਹਨ। ਦੋਵੇਂ ਮੈਚ ਜਿੱਤ ਕੇ ਟੀਮ ਸੁਪਰ-8 ’ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੇਗੀ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਬੰਗਲਾਦੇਸ਼ ਅਤੇ ਨੀਦਰਲੈਂਡ ਦੀ ਹਾਰ ਦੀ ਦੁਆ ਵੀ ਕਰਨੀ ਪਵੇਗੀ।

(For more news apart from England and Pakistan may be out of the T20 World Cup News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement