
ਦੋਵਾਂ ਵਿਚਾਲੇ ਹੁਣ ਤੱਕ ਸਿਰਫ਼ 4 ਮੈਚ ਹੀ ਖੇਡੇ ਗਏ ਹਨ।
T20 World Cup: ਨਵੀਂ ਦਿੱਲੀ - ਦੱਖਣੀ ਅਫ਼ਰੀਕਾ ਨੇ ਟੀ-20 ਵਿਸ਼ਵ ਕੱਪ 'ਚ ਬੰਗਲਾਦੇਸ਼ 'ਤੇ 4 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ ਹੈ। ਅਫ਼ਰੀਕੀ ਟੀਮ ਨੇ ਟੀ-20 ਵਿਸ਼ਵ ਕੱਪ 'ਚ ਬੰਗਲਾਦੇਸ਼ ਨੂੰ ਲਗਾਤਾਰ ਚੌਥੇ ਮੈਚ 'ਚ ਹਰਾ ਦਿੱਤਾ ਹੈ, ਦੋਵਾਂ ਵਿਚਾਲੇ ਹੁਣ ਤੱਕ ਸਿਰਫ਼ 4 ਮੈਚ ਹੀ ਖੇਡੇ ਗਏ ਹਨ।
ਨਸਾਓ ਕਾਊਂਟੀ ਕ੍ਰਿਕਟ ਸਟੇਡੀਅਮ 'ਚ ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟੀਮ ਨੇ 20 ਓਵਰਾਂ 'ਚ 6 ਵਿਕਟਾਂ 'ਤੇ 113 ਦੌੜਾਂ ਬਣਾਈਆਂ। 114 ਦੌੜਾਂ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 109 ਦੌੜਾਂ ਹੀ ਬਣਾ ਸਕੀ। ਲੈੱਗ ਸਪਿਨਰ ਕੇਸ਼ਵ ਮਹਾਰਾਜ ਇਸ ਜਿੱਤ ਦੇ ਹੀਰੋ ਰਹੇ। ਉਸ ਨੇ ਆਖਰੀ ਓਵਰ ਵਿੱਚ 11 ਦੌੜਾਂ ਦਾ ਬਚਾਅ ਕੀਤਾ।
ਮਹਾਰਾਜ ਨੇ ਇਸ ਓਵਰ 'ਚ 2 ਵਿਕਟਾਂ ਵੀ ਲਈਆਂ। ਉਸ ਨੇ ਕੁੱਲ 3 ਵਿਕਟਾਂ ਲਈਆਂ। ਹੇਨਰਿਕ ਕਲਾਸੇਨ ਪਲੇਅਰ ਆਫ ਦਾ ਮੈਚ ਰਿਹਾ। ਉਸ ਨੇ 44 ਗੇਂਦਾਂ 'ਤੇ 46 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਅਜੇ ਤੱਕ ਟੀ-20 ਇੰਟਰਨੈਸ਼ਨਲ 'ਚ ਦੱਖਣੀ ਅਫ਼ਰੀਕਾ ਨੂੰ ਹਰਾਉਣ 'ਚ ਕਾਮਯਾਬ ਨਹੀਂ ਹੋ ਸਕਿਆ ਹੈ। ਦੋਵਾਂ ਟੀਮਾਂ ਨੇ 9 ਮੈਚ ਖੇਡੇ ਹਨ।