
Euro Cup: ਪਹਿਲੀ ਵਾਰ ਵਿਦੇਸ਼ 'ਚ ਆਯੋਜਿਤ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਇੰਗਲੈਂਡ
England reached the final of the Euro Cup: ਇੰਗਲੈਂਡ ਨੇ ਜਰਮਨੀ ਦੇ ਡਾਰਟਮੰਡ ਦੇ ਬੀਵੀਬੀ ਸਟੇਡੀਅਮ 'ਚ ਖੇਡੇ ਗਏ ਯੂਰੋ ਕੱਪ ਦੇ ਦੂਜੇ ਸੈਮੀਫਾਈਨਲ 'ਚ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਅੱਜ ਤੇ ਕੱਲ੍ਹ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਜਾਰੀ
ਇਸ ਦੇ ਨਾਲ ਹੀ ਇੰਗਲੈਂਡ ਪਹਿਲੀ ਵਾਰ ਦੇਸ਼ ਤੋਂ ਬਾਹਰ ਆਯੋਜਿਤ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਿਆ ਹੈ। ਇਸ ਤੋਂ ਪਹਿਲਾਂ ਉਹ 1966 ਵਿੱਚ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਅਤੇ 2020 ਵਿੱਚ ਇੰਗਲੈਂਡ ਵਿੱਚ ਖੇਡੇ ਗਏ ਯੂਰੋ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ।
ਇਹ ਵੀ ਪੜ੍ਹੋ: Jammu and Kashmir News: ਜੰਮੂ-ਕਸ਼ਮੀਰ 'ਚ ਅਤਿਵਾਦੀਆਂ ਨੇ ਪੁਲਿਸ ਚੌਕੀ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਹੁਣ ਵੀ ਗੋਲੀਬਾਰੀ ਜਾਰੀ
ਐਤਵਾਰ ਨੂੰ ਫਾਈਨਲ 'ਚ ਇੰਗਲੈਂਡ ਦਾ ਸਾਹਮਣਾ ਸਪੇਨ ਨਾਲ ਹੋਵੇਗਾ। ਇੰਗਲੈਂਡ ਕੋਲ 58 ਸਾਲ ਬਾਅਦ ਕਿਸੇ ਵੱਡੇ ਟੂਰਨਾਮੈਂਟ ਦਾ ਖਿਤਾਬ ਜਿੱਤਣ ਦਾ ਮੌਕਾ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ 1966 'ਚ ਵਿਸ਼ਵ ਕੱਪ ਜਿੱਤਿਆ ਸੀ। ਹਾਲਾਂਕਿ ਇਹ 2020 'ਚ ਯੂਰੋ ਕੱਪ ਦੇ ਫਾਈਨਲ 'ਚ ਪਹੁੰਚੀ ਸੀ ਪਰ ਖਿਤਾਬ ਤੋਂ ਵਾਂਝੀ ਰਹੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from England reached the final of the Euro Cup, stay tuned to Rozana Spokesman