ਵਿਰਾਟ ਕੋਹਲੀ ਇੰਸਟਾਗ੍ਰਾਮ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਏਸ਼ੀਆਈ, ਇਕ ਪੋਸਟ ਤੋਂ ਕਮਾਉਂਦੇ ਨੇ 11.45 ਕਰੋੜ ਰੁਪਏ 
Published : Aug 11, 2023, 6:34 pm IST
Updated : Aug 11, 2023, 6:34 pm IST
SHARE ARTICLE
Virat Kohli
Virat Kohli

ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਦੀ ਸੂਚੀ 'ਚ ਵਿਰਾਟ ਦਾ ਨੰਬਰ 14ਵਾਂ ਹੈ।

ਮੁੰਬਈ -ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਖੇਡ ਦੇ ਮੈਦਾਨ ਵਿਚ ਜਿੰਨੇ ਮਸ਼ਹੂਰ ਹਨ, ਉਨੇ ਹੀ ਖੇਡ ਦੇ ਮੈਦਾਨ ਤੋਂ ਬਾਹਰ ਵੀ ਹਨ। ਵਿਰਾਟ ਕੋਹਲੀ ਨਾ ਸਿਰਫ਼ ਇੰਸਟਾਗ੍ਰਾਮ 'ਤੇ ਇਕ ਪੋਸਟ ਤੋਂ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਬਣ ਗਏ ਹਨ, ਬਲਕਿ ਇਕ ਏਸ਼ੀਆਈ ਵੀ ਬਣ ਗਏ ਹਨ। ਉਹ ਇੰਸਟਾਗ੍ਰਾਮ ਦੀ ਇੱਕ ਪੋਸਟ ਤੋਂ 11.45 ਕਰੋੜ ਰੁਪਏ ਕਮਾਉਣ ਵਾਲੇ ਭਾਰਤੀ ਬਣ ਗਏ ਹਨ। ਦੂਜੇ ਪਾਸੇ ਖਿਡਾਰੀਆਂ ਵਿਚ ਉਹਨਾਂ ਦਾ ਨੰਬਰ ਤੀਜਾ ਹੈ। ਪਹਿਲੇ 'ਤੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਅਤੇ ਦੂਜੇ 'ਤੇ ਲਿਓਨਲ ਮੇਸੀ।  

Hopper HQ ਨੇ 2023 ਦੀ ਇੰਸਟਾਗ੍ਰਾਮ ਰਿਚ ਲਿਸਟ ਜਾਰੀ ਕੀਤੀ ਹੈ। ਇਸ ਮੁਤਾਬਕ ਵਿਰਾਟ ਇਕ ਇੰਸਟਾਗ੍ਰਾਮ ਪੋਸਟ ਤੋਂ 13 ਲੱਖ 84 ਹਜ਼ਾਰ ਡਾਲਰ (ਕਰੀਬ 11.45 ਕਰੋੜ ਰੁਪਏ) ਕਮਾ ਲੈਂਦੇ ਹਨ। ਕੋਹਲੀ ਦੇ ਇੰਸਟਾਗ੍ਰਾਮ 'ਤੇ 256 ਮਿਲੀਅਨ (256 ਮਿਲੀਅਨ) ਤੋਂ ਵੱਧ ਫਾਲੋਅਰਜ਼ ਹਨ। ਜੇਕਰ ਸਾਰੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਵਿਰਾਟ ਕੋਹਲੀ ਦਾ ਨੰਬਰ 14ਵਾਂ ਹੈ।

ਪੁਰਤਗਾਲ ਦੇ ਸਟਾਰ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਚੋਟੀ 'ਤੇ ਕਾਬਜ਼ ਹਨ। ਉਹ ਇੱਕ ਪੋਸਟ ਤੋਂ 32 ਲੱਖ 34 ਹਜ਼ਾਰ ਡਾਲਰ (ਕਰੀਬ 26.75 ਕਰੋੜ ਰੁਪਏ) ਕਮਾ ਲੈਂਦੇ ਹਨ। ਦੂਜੇ ਨੰਬਰ 'ਤੇ ਅਰਜਨਟੀਨਾ ਦਾ ਫੁੱਟਬਾਲਰ ਲਿਓਨਲ ਮੇਸੀ ਹੈ। ਇੱਕ ਪੋਸਟ ਤੋਂ ਮੈਸੀ ਦੀ ਕਮਾਈ 25 ਲੱਖ 97 ਹਜ਼ਾਰ ਡਾਲਰ (21.49 ਕਰੋੜ) ਹੈ। ਤੀਜੇ ਨੰਬਰ 'ਤੇ ਅਮਰੀਕੀ ਸੈਲੀਬ੍ਰਿਟੀ ਸੇਲੇਨਾ ਗੋਮੇਜ਼ ਹੈ, ਜੋ ਇਕ ਪੋਸਟ ਤੋਂ 25 ਲੱਖ 58 ਹਜ਼ਾਰ ਡਾਲਰ ਕਮਾਉਂਦੀ ਹੈ।  

file photo

 

ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਦੀ ਸੂਚੀ 'ਚ ਵਿਰਾਟ ਦਾ ਨੰਬਰ 14ਵਾਂ ਹੈ। ਇਸ ਸੂਚੀ 'ਚ ਕੋਹਲੀ ਤੋਂ ਬਾਅਦ ਪ੍ਰਿਅੰਕਾ ਚੋਪੜਾ ਦੂਜੀ ਭਾਰਤੀ ਅਭਿਨੇਤਰੀ ਹੈ। ਪ੍ਰਿਅੰਕਾ ਦੀ ਇੱਕ ਪੋਸਟ ਤੋਂ ਕਮਾਈ 5 ਲੱਖ 32 ਹਜ਼ਾਰ ਡਾਲਰ ਹੈ। ਕੋਹਲੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ 256 ਮਿਲੀਅਨ ਫਾਲੋਅਰਜ਼ ਹਨ। ਉਹ ਇੰਸਟਾਗ੍ਰਾਮ ਅਕਾਊਂਟ 'ਤੇ ਇੰਨੇ ਜ਼ਿਆਦਾ ਫਾਲੋਅਰਸ ਵਾਲੇ ਪਹਿਲੇ ਏਸ਼ੀਆਈ ਹਨ। ਏਸ਼ੀਆ 'ਚ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ 'ਚ ਇਜ਼ਰਾਈਲ ਦੀ ਅਭਿਨੇਤਰੀ ਗਾਲ ਗਾਡੋਟ (103 ਮਿਲੀਅਨ ਫਾਲੋਅਰਜ਼) ਅਤੇ ਥਾਈਲੈਂਡ ਦੀ ਸੰਗੀਤਕਾਰ ਲੀਜ਼ਾ (94 ਮਿਲੀਅਨ ਫਾਲੋਅਰਜ਼) ਦੂਜੇ ਨੰਬਰ 'ਤੇ ਹਨ।
 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement