
ਮੁੰਬਈ ਇੰਡੀਅਨਜ਼ ਨੇ ਸਾਲ 2013, 2015, 2017, 2019 ਅਤੇ 2020 ਵਿਚ ਆਈਪੀਐਲ ਖ਼ਿਤਾਬ ਜਿੱਤੇ ਅਤੇ ਇਹ ਸਾਰੇ ਖਿਤਾਬ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਹੀ ਜਿੱਤੇ ਹਨ
ਨਵੀਂ ਦਿੱਲੀ - ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਜ਼ ਨੇ ਆਈਪੀਐਲ ਦੇ 13ਵੇਂ ਸੀਜ਼ਨ ਦੇ ਆਖਰੀ ਮੈਚ ਵਿਚ ਦਿੱਲੀ ਕੈਪੀਟਲ ਨੂੰ 5 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਆਈਪੀਐਲ ਟਰਾਫੀ ’ਤੇ ਕਬਜ਼ਾ ਕੀਤਾ ਹੈ। ਮੁੰਬਈ ਇੰਡੀਅਨਜ਼ ਆਈਪੀਐਲ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ ਜਿਸ ਨੇ 5ਵੀਂ ਵਾਰ ਇਹ ਖਿਤਾਬ ਜਿੱਤਿਆ ਹੈ।
IPL
ਮੁੰਬਈ ਇੰਡੀਅਨਜ਼ ਨੇ ਸਾਲ 2013, 2015, 2017, 2019 ਅਤੇ 2020 ਵਿਚ ਆਈਪੀਐਲ ਖ਼ਿਤਾਬ ਜਿੱਤੇ ਅਤੇ ਇਹ ਸਾਰੇ ਖਿਤਾਬ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਹੀ ਜਿੱਤੇ ਹਨ। ਰੋਹਿਤ ਮੁੰਬਈ ਇੰਡੀਅਨਜ਼ ਨੂੰ 5 ਵਾਰ ਆਈਪੀਐਲ ਚੈਂਪੀਅਨ ਬਣਾ ਕੇ ਇਸ ਲੀਗ ਦਾ ਸਭ ਤੋਂ ਸਫਲ ਕਪਤਾਨ ਬਣ ਗਿਆ ਹੈ। ਰੋਹਿਤ ਸ਼ਰਮਾ ਬਤੌਰ ਕਪਤਾਨ ਅਤੇ ਬਤੌਰ ਖਿਡਾਰੀ ਫਾਈਨਲ ਵਿਚ ਇੱਕ ਵਾਰ ਵੀ ਨਹੀਂ ਹਾਰਿਆ।
Mumbai Indians win IPL 2020 trophy, 5th IPL title for Rohit Sharma's team
ਮੁੰਬਈ ਇੰਡੀਅਨਜ਼ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੇ ਤਿੰਨ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ। ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ 2010, 2011 ਅਤੇ 2018 ਦੇ ਖ਼ਿਤਾਬ ਆਪਣੇ ਨਾਮ ਕੀਤੇ ਸਨ। ਇਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਨੇ ਦੋ ਵਾਰ ਖਿਤਾਬ ਜਿੱਤਿਆ। ਸਨਰਾਈਜ਼ਰਸ ਹੈਦਰਾਬਾਦ, ਡੈੱਕਨ ਚਾਰਜਰਸ ਅਤੇ ਰਾਜਸਥਾਨ ਰਾਇਲਜ਼ ਨੇ 1-1 ਵਾਰ ਆਈਪੀਐਲ ਟਰਾਫੀ ਜਿੱਤੀ ਹੈ।