Advertisement

ਰੋਮਾਨਿਆਂ ਨੇ ਪਿਛਲੇ ਚੈਂਪੀਅਨ ਚੈਕ ਰਾਜ ਨੂੰ ਫ਼ੇਡ ਕੱਪ ਦੇ ਸੈਮੀਫ਼ਾਈਨਲ 'ਚ ਹਰਾਇਆ

PTI
Published Feb 12, 2019, 9:16 am IST
Updated Feb 12, 2019, 9:16 am IST
ਰੋਮਾਨਿਆ ਨੇ ਪਿਛਲੇ ਚੈਂਪੀਅਨ ਚੈਕ ਗਣਰਾਜ ਨੂੰ 3.2 ਨਾਲ ਹਰਾ ਕੇ ਪਹਿਲੀ ਵਾਰ ਫ਼ੈਡਰੇਸ਼ਨ ਕੱਪ ਟੈਨਿਸ ਦੇ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ.....
Fed Cup Semifinal Match
 Fed Cup Semifinal Match

ਪੈਰਿਸ : ਰੋਮਾਨਿਆ ਨੇ ਪਿਛਲੇ ਚੈਂਪੀਅਨ ਚੈਕ ਗਣਰਾਜ ਨੂੰ 3.2 ਨਾਲ ਹਰਾ ਕੇ ਪਹਿਲੀ ਵਾਰ ਫ਼ੈਡਰੇਸ਼ਨ ਕੱਪ ਟੈਨਿਸ ਦੇ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਰੋਮਾਨਿਆ ਦੀ ਐਰਿਨਾ ਕਾਮੇਲਿਆ ਬੇਗੂ ਅਤੇ ਮੋਨਿਕਾ ਨਿਕੁਲੇਸਕੂ ਨੇ ਫ੍ਰੈਂਚ ਓਪਨ ਜੇਤੂ ਬਾਰਬੋਰਾ ਕ੍ਰੇਸਿਕੋਵਾ ਅਤੇ ਕੈਟਰੀਨਾ ਸਿਨਿਆਕੋਵਾ ਨੂੰ 6.7,4.6, 6.4 ਨਾਲ ਹਰਾਇਆ। ਇਸ ਤੋਂ ਪਹਿਲਾ ਦੁਨੀਆਂ ਦੀ ਦੋ ਪਹਿਲਾ ਨੰਬਰ ਇਕ ਖਿਡਾਰੀਆਂ ਦੇ ਮੁਕਾਬਲੇ ਵਿਚ ਸਿਮੋਨਾ ਹਾਲੇਪ ਨੂੰ ਕੈਰੋਲਿਨਾ ਪਿਲਸਕੋਵਾ ਨੂੰ 6.4, 5.7, 6.4 ਨਾਲ ਹਰਾਇਆ ਸੀ।

ਹੁਣ ਰੋਮਾਨਿਆ ਅਪ੍ਰੈਲ ਵਿਚ ਸੈਮੀਫ਼ਾਇਨਲ 'ਚ ਫ਼ਰਾਂਸ ਨਾਲ ਖੇਡੇਗਾ ਜਦਕਿ ਦੂਸਰੇ ਮੁਕਾਬਲੇ ਵਿਚ ਬੇਲਾਰੂਸ ਦਾ ਸਾਹਮਣਾ ਅਮਰੀਕਾ ਜਾਂ ਆਸਟ੍ਰੇਲੀਆ ਨਾਲ ਹੋਵੇਗਾ। (ਭਾਸ਼ਾ)

Advertisement

 

Advertisement