ਧਰਮਸ਼ਾਲਾ ਵਨਡੇ ਵਿੱਚ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਣਗੇ ਵਿਰਾਟ ਕੋਹਲੀ!
Published : Mar 12, 2020, 9:58 am IST
Updated : Mar 12, 2020, 10:02 am IST
SHARE ARTICLE
file photo
file photo

ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੋਣ ਵਾਲੇ ਪਹਿਲੇ ਮੈਚ ਵਿੱਚ ਹਰ ਕਿਸੇ ਦੀ ਨਜ਼ਰ ਕਪਤਾਨ ਵਿਰਾਟ ਕੋਹਲੀ ਉੱਤੇ ਹੋਵੇਗੀ।

 ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੋਣ ਵਾਲੇ ਪਹਿਲੇ ਮੈਚ ਵਿੱਚ ਹਰ ਕਿਸੇ ਦੀ ਨਜ਼ਰ ਕਪਤਾਨ ਵਿਰਾਟ ਕੋਹਲੀ ਉੱਤੇ ਹੋਵੇਗੀ। 'ਰਨ ਮਸ਼ੀਨ' ਵਜੋਂ ਜਾਣਿਆ ਜਾਂਦਾ ਕੋਹਲੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜਨ ਦੇ ਨੇੜੇ ਹਨ।

photophoto

ਸਭ ਤੋਂ ਤੇਜ਼ 12,000 ਦੌੜਾਂ ਤੋਂ 133 ਦੌੜਾਂ ਦੂਰ ਕੋਹਲੀ 
ਦਰਅਸਲ, ਕੋਹਲੀ ਵਨਡੇ 'ਚ 12 ਹਜ਼ਾਰ ਦੌੜਾਂ ਬਣਾਉਣ ਤੋਂ ਸਿਰਫ 133 ਦੌੜਾਂ ਦੂਰ ਹੈ। ਮਾੜੇ ਫਾਰਮ ਦੇ ਬਾਵਜੂਦ ਕੋਹਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿਚ ਵੀ ਇਹ ਮੁਕਾਮ ਹਾਸਲ ਕਰ ਸਕਦੇ ਹਨ।

photophoto

ਤੇਂਦੁਲਕਰ ਦਾ ਰਿਕਾਰਡ ਤੋੜਿਆ ਜਾਵੇਗਾ!
ਕੋਹਲੀ ਨੇ 239 ਪਾਰੀਆਂ ਵਿਚ 11,867 ਦੌੜਾਂ ਬਣਾਈਆਂ ਹਨ। ਜੇ ਉਹ ਅਗਲੀਆਂ ਕੁਝ ਪਾਰੀਆਂ ਵਿੱਚ 12,000 ਦੌੜਾਂ ਦੇ ਅੰਕੜੇ ਨੂੰ ਛੂਹ ਲੈਂਦੇ ਹਨ ਤਾਂ ਕੋਹਲੀ ਸਚਿਨ ਦੇ ਸਭ ਤੋਂ ਤੇਜ਼ 12 ਹਜ਼ਾਰ ਦੌੜਾਂ ਦਾ ਰਿਕਾਰਡ ਤੋੜ ਦੇਣਗੇ। ਸਚਿਨ ਨੇ 300 ਪਾਰੀਆਂ ਵਿੱਚ ਇਹ ਮੁਕਾਮ ਹਾਸਲ ਕੀਤਾ।

photophoto

ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ 314 ਪਾਰੀਆਂ ਵਿਚ 12 ਹਜ਼ਾਰ ਦੌੜਾਂ ਬਣਾਈਆਂ ਸਨ ਜਦੋਂਕਿ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਕਾਰਾ ਨੇ 336 ਪਾਰੀਆਂ ਵਿਚ 12 ਹਜ਼ਾਰ ਦੌੜਾਂ ਬਣਾਈਆਂ ਸਨ।

photophoto

ਮਾੜੇ ਫਾਰਮ ਨਾਲ ਜੂਝ ਰਹੇ ਕੋਹਲੀ 
ਨਿਊਜ਼ੀਲੈਂਡ ਦੌਰੇ ਦੌਰਾਨ ਕੋਹਲੀ ਦਾ ਬੈਟ ਪੂਰੀ ਤਰ੍ਹਾਂ ਖਾਮੋਸ਼ ਰਿਹਾ। ਅਜਿਹੀ ਸਥਿਤੀ ਵਿੱਚ, ਉਹ ਪਹਿਲੇ ਵਨਡੇ ਵਿੱਚ ਹੀ ਦੱਖਣੀ ਅਫਰੀਕਾ ਵਿਰੁੱਧ ਇੱਕ ਵੱਡੀ ਪਾਰੀ ਖੇਡਣਾ ਚਾਹੇਗਾ।ਕੋਹਲੀ ਦਾ ਸਭ ਤੋਂ ਵੱਡਾ ਸਕੋਰ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ 51 ਦੌੜਾਂ ਸੀ।

photophoto

ਬਾਕੀ ਦੋ ਮੈਚਾਂ ਵਿੱਚ ਭਾਰਤੀ ਕਪਤਾਨ ਨੇ 15 ਅਤੇ 9 ਦੌੜਾਂ ਬਣਾਈਆਂ। ਇਥੋਂ ਤਕ ਕਿ ਟੈਸਟ ਸੀਰੀਜ਼ ਵਿਚ ਵੀ ਕੋਹਲੀ ਦਾ ਬੱਲੇ ਦੌੜਾਂ ਲਈ ਲੜ ਰਿਹਾ ਸੀ। ਦੋ ਟੈਸਟ ਮੈਚਾਂ ਦੀ ਲੜੀ ਵਿਚ ਕੋਹਲੀ ਨੇ ਕ੍ਰਮਵਾਰ 2, 19, 3 ਅਤੇ 14 ਦੌੜਾਂ ਬਣਾਈਆਂ। ਭਾਰਤ ਟੈਸਟ ਸੀਰੀਜ਼ 'ਤੇ 0.2 ਨਾਲ ਹਾਰ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM
Advertisement