ਰਾਸ਼ਟਰ ਮੰਡਲ ਖੇਡਾਂ : ਸੁਸ਼ੀਲ ਅਤੇ ਅਵਾਰੇ ਨੇ ਕੁਸ਼ਤੀ 'ਚ ਲਾਇਆ ਗੋਲਡਨ ਦਾਅ
Published : Apr 12, 2018, 3:47 pm IST
Updated : Apr 12, 2018, 3:47 pm IST
SHARE ARTICLE
Sushil Kumar, Rahul Aware win gold medal
Sushil Kumar, Rahul Aware win gold medal

ਆਸਟਰੇਲੀਆ ਦੇ ਗੋਲਡ ਕੋਸਟ 'ਚ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਦਾ ਜਲਵਾ ਬਰਕਰਾਰ ਹੈ।

ਗੋਲਡ ਕੋਸਟ : ਆਸਟਰੇਲੀਆ ਦੇ ਗੋਲਡ ਕੋਸਟ 'ਚ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਦਾ ਜਲਵਾ ਬਰਕਰਾਰ ਹੈ। ਵੀਰਵਾਰ ਨੂੰ ਖੇਡੇ ਜਾ ਰਹੇ ਕੁਸ਼ਤੀ ਮੁਕਾਬਲੇ 'ਚ ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਸੁਸ਼ੀਲ ਕੁਮਾਰ ਨੇ ਅਪਣੀ ਪ੍ਰਸ਼ੰਸ਼ਾ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਹਾਸਲ ਕੀਤਾ। ਜਦੋਂ ਕਿ ਰਾਹੁਲ ਅਵਾਰੇ ਨੇ ਰਾਸ਼ਟਰਮੰਡਲ ਖੇਡਾਂ ਵਿਚ ਸ਼ੁਰੂਆਤ ਕਰਦੇ ਹੋਏ ਸੋਨ ਤਮਗ਼ਾ ਅਪਣੇ ਨਾਮ ਕੀਤਾ। ਹਾਲਾਂਕਿ ਮਹਿਲਾ ਰੈਸਲਿੰਗ ਮੁਕਾਬਲੇ 'ਚ ਬਬੀਤਾ ਫ਼ੋਗਾਟ ਨੂੰ ਚਾਂਦੀ ਤਮਗ਼ੇ ਨਾਲ ਸਬਰ ਕਰਨਾ ਪਿਆ। sushilsushilਕਿਰਨ ਨੇ ਔਰਤਾਂ ਦੇ 76 ਕਿਲੋ ਵਰਗ ਵਿਚ ਕਾਂਸੀ ਤਮਗ਼ਾ ਜਿਤਿਆ। ਭਾਰਤ ਦੀ ਮਜ਼ਬੂਤ ਤਮਗ਼ਾ ਉਮੀਦ ਮੰਨੇ ਜਾ ਰਹੇ ਸੁਸ਼ੀਲ ਨੇ ਉਮੀਦਾਂ 'ਤੇ ਖਰਾ ਉਤਰਦੇ ਹੋਏ ਦਖਣੀ ਅਫ਼ਰੀਕਾ ਦੇ ਜੋਹਾਨੇਸ ਬੋਥਾ ਨੂੰ ਸਿਰਫ਼ 80 ਸੈਕੰਡ ਵਿਚ 4.0 ਨਾਲ ਹਰਾਇਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਜੇਵੋਨ ਬਾਲਫੋਰ ਅਤੇ ਪਾਕਿਸਤਾਨ ਦੇ ਮੋਹੰਮਦ ਅਸਦ ਬਟ ਨੂੰ ਹਰਾਇਆ। ਇਸ ਤੋਂ ਬਾਅਦ ਆਸਟਰੇਲੀਆ ਦੇ ਕੋਨੋਰ ਇਵਾਂਸ ਨੂੰ ਮਾਤ ਦਿਤੀ। Rahul and babitaRahul and babitaਰਾਹੁਲ ਅਵਾਰੇ (57 ਕਿਲੋ) ਨੇ ਕੈਨੇਡਾ ਦੇ ਸਟੀਵਨ ਤਾਕਾਸ਼ਾਹੀ ਨੂੰ 15.7 ਨੂੰ ਮਾਤ ਦਿਤੀ। ਸੱਟ ਨਾਲ ਜੂਝ ਰਹੇ ਅਵਾਰੇ ਨੇ ਹਾਰ ਨਾ ਮੰਨਦੇ ਹੋਏ ਜ਼ਬਰਦਸਤ ਖੇਡ ਵਿਖਾਇਆ ਅਤੇ ਕੁਸ਼ਤੀ 'ਚ ਭਾਰਤ ਨੂੰ ਪਹਿਲਾ ਸੋਨ ਤਮਗ਼ਾ ਦਿਵਾਇਆ। ਉਨ੍ਹਾਂ ਇਸ ਤੋਂ ਪਹਿਲਾਂ ਇੰਗਲੈਂਡ ਦੇ ਜਾਰਜ ਰਾਮ, ਆਸਟਰੇਲੀਆ ਦੇ ਥਾਮਸ ਸਿਚਿਨੀ ਅਤੇ ਪਾਕਿਸਤਾਨ ਦੇ ਮੋਹੰਮਦ ਬਿਲਾਲ ਨੂੰ ਹਰਾ ਕੇ ਫ਼ਾਈਨਲ ਵਿਚ ਜਗ੍ਹਾ ਬਣਾਈ। ਜਿੱਤ ਤੋਂ ਬਾਅਦ ਉਨ੍ਹਾਂ ਕਿਹਾ,‘‘ਮੈਂ ਦਸ ਸਾਲ ਤੋਂ ਇਸ ਤਮਗ਼ੇ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਦਸ ਨਹੀਂ ਸਕਦਾ ਕਿ ਕਿਵੇਂ ਮਹਿਸੂਸ ਕਰ ਰਿਹਾ ਹਾਂ। ਮੈਂ 2010 ਵਿਚ ਖੁੰਝ ਗਿਆ ਅਤੇ 2014 ਵਿਚ ਟੀਮ ਟ੍ਰਾਇਲ ਤੋਂ ਬਿਨਾਂ ਗਈ। ਮੈਨੂੰ ਖੁਸ਼ੀ ਹੈ ਕਿ ਆਖ਼ਰਕਾਰ ਮੇਰਾ ਸੁਪਨਾ ਸੱਚ ਹੋਇਆ।’’ ਉਨ੍ਹਾਂ ਕਿਹਾ,‘‘ ਮੈਂ ਇਹ ਤਮਗ਼ਾ ਅਪਣੇ ਗੁਰੂ ਨੂੰ ਸਮਰਪਤ ਕਰਦਾ ਹਾਂ ਜਿਨ੍ਹਾਂ ਦਾ 2012 ਵਿਚ ਦਿਹਾਂਤ ਹੋ ਗਿਆ ਸੀ।’’ BabitaBabitaਉਥੇ ਹੀ ਬਬੀਤਾ ਫ਼ੋਗਾਟ ਨੂੰ 53 ਕਿਲੋ ਮਹਿਲਾ ਕੁਸ਼ਤੀ ਮੁਕਾਬਲੇ ਵਿਚ ਕੈਨੇਡਾ ਦੀ ਡਾਇਨਾ ਵੇਕਰ ਨੂੰ ਹਰਾ ਕੇ ਚਾਂਦੀ ਤਮਗ਼ੇ ਨਾਲ ਹੀ ਸਬਰ ਕਰਨਾ ਪਿਆ। ਬਬੀਤਾ ਨੇ 2010 ਦਿੱਲੀ ਖੇਡਾਂ ਵਿਚ ਚਾਂਦੀ ਅਤੇ ਗਲਾਸਗੋ 2014 ਵਿਚ ਸੋਨ ਤਮਗ਼ਾ ਹਾਸਲ ਕੀਤਾ ਸੀ। ਬਬੀਤਾ ਨੇ ਫ਼ਾਈਨਲ 'ਚ ਨਾਈਜੀਰਿਆ ਦੀ ਸੈਮੁਅਲ ਬੋਸ, ਸ੍ਰੀਲੰਕਾ ਦੀ ਦੀਪਿਕਾ ਦਿਲਹਾਨੀ ਅਤੇ ਆਸਟਰੇਲੀਆ ਦੀ ਕਾਰਿਸਾ ਹਾਲੈਂਡ ਨੂੰ ਹਰਾਇਆ। ਬਬੀਤਾ ਨੇ ਕਿਹਾ,‘‘ ਮੇਰਾ ਹਮਲਾ ਅੱਜ ਕਮਜ਼ੋਰ ਸੀ। ਮੈਨੂੰ ਹੋਰ ਹਮਲਾਵਰ ਹੋ ਕੇ ਖੇਡਣਾ ਚਾਹੀਦਾ ਸੀ। ਇਹ ਨਤੀਜਾ ਉਹ ਨਹੀਂ ਹੈ ਜੋ ਮੈਂ ਚਾਹੁੰਦੀ ਸੀ। ਮੇਰੇ ਗੋਡੇ ਵਿਚ ਵੀ ਸੱਟ ਸੀ ਪਰ ਸੱਟ ਪਹਿਲਵਾਨ ਦੇ ਕਰੀਅਰ ਦਾ ਹਿੱਸਾ ਹੈ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement