
ਕੋਰੋਨਾ ਵਿਰੁਧ ਚੱਲ ਰਹੀ ਜੰਗ ਵਿਚ ਯੋਗਦਾਨ ਪਾਉਂਦਿਆਂ ਜ਼ਿਲਾ ਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਨੇ ਅਪਣੇ ਸੁਰੱਖਿਆ ਦਸਤੇ ਵਿਚ ਤਾਇਨਾਤ ਸਾਰੇ ਮੁਲਾਜ਼ਮ
ਫ਼ਤਿਹਗੜ੍ਹ ਸਾਹਿਬ (ਇੰਦਰਪ੍ਰੀਤ ਬਖ਼ਸ਼ੀ) : ਕੋਰੋਨਾ ਵਿਰੁਧ ਚੱਲ ਰਹੀ ਜੰਗ ਵਿਚ ਯੋਗਦਾਨ ਪਾਉਂਦਿਆਂ ਜ਼ਿਲਾ ਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਨੇ ਅਪਣੇ ਸੁਰੱਖਿਆ ਦਸਤੇ ਵਿਚ ਤਾਇਨਾਤ ਸਾਰੇ ਮੁਲਾਜ਼ਮ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਦੇ ਟਾਕਰੇ ਲਈ ਜ਼ਿਲ੍ਹਾ ਪੁਲਿਸ ਨੂੰ ਦਿਤੇ ਹਨ। ਇਸ ਦੇ ਨਾਲ ਹੀ 6 ਹੋਰ ਜੱਜਾਂ, ਜਿਨ੍ਹਾਂ ਵਿਚ ਨਵਜੋਤ ਕੌਰ ਵਧੀਕ ਜ਼ਿਲਾ ਤੇ ਸੈਸ਼ਨਜ਼ ਜੱਜ, ਅਸ਼ੀਸ਼ ਬਾਂਸਲ ਸਿਵਲ ਜੱਜ ਸੀਨੀਅਰ ਡਿਵੀਜ਼ਨ, ਅਸ਼ੀਸ਼ ਥਥਈ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ, ਵਰੁਣ ਚੋਪੜਾ ਸਿਵਲ ਜੱਜ ਜੁਨੀਅਰ ਡਿਵੀਜ਼ਨ,
File photo
ਕਰਨਵੀਰ ਸਿਵਲ ਜੱਜ ਜੂਨੀਅਰ ਡਿਵੀਜ਼ਨ ਅਤੇ ਏਕਤਾ ਖੋਸਲਾ ਸਿਵਲ ਜੱਜ ਜੁਨੀਅਰ ਡਿਵੀਜ਼ਨ ਸ਼ਾਮਲ ਹਨ, ਨੇ ਵੀ ਅਪਣਾ ਸੁਰੱਖਿਆ ਅਮਲਾ ਜ਼ਿਲ੍ਹਾ ਪੁਲਿਸ ਨੂੰ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਕੋਰੋਨਾ ਦੇ ਖਾਤਮੇ ਲਈ ਦਿਨ ਰਾਤ ਇਕ ਕਰ ਕੇ ਡਿਊਟੀ ਕਰ ਰਹੀ ਜ਼ਿਲਾ ਪੁਲਸ ਨੂੰ ਸਹਾਇਤਾ ਮਿਲੇ ਤੇ ਉਹ ਪਹਿਲਾਂ ਨਾਲੋਂ ਵੀ ਵੱਧ ਚੰਗੀ ਤਰ੍ਹਾਂ ਡਿਊਟੀ ਨਿਭਾਅ ਸਕੇ। ਚੀਫ ਜੁਡੀਸ਼ੀਅਲ ਮੈਜਿਸਟਰੇਟ ਮਹੇਸ਼ ਗਰੋਵਰ ਨੇ ਦਸਿਆ ਕਿ ਜ਼ਿਲਾ ਅਦਾਲਤੀ ਕੰਪਲੈਕਸ ਸਮੇਤ ਜ਼ਿਲ੍ਹੇ ਵਿਚਲੀਆਂ ਸਾਰੀਆਂ ਅਦਾਲਤਾਂ ਵਿਚੋਂ ਅਤਿ ਜ਼ਰੂਰੀ ਸੁਰੱਖਿਆ ਅਮਲੇ ਨੂੰ ਛੱਡ ਕੇ ਬਾਕੀ ਸਾਰੇ ਸੁਰੱਖਿਆ ਮੁਲਾਜ਼ਮਾਂ ਨੂੰ ਜ਼ਿਲਾ ਪੁਲਸ ਨਾਲ ਡਿਊਟੀ ਲਈ ਭੇਜਿਆ ਜਾ ਰਿਹਾ ਹੈ।