
ਦਿਲ ਦੀ ਬਿਮਾਰੀ ਤੋਂ ਪੀੜਤ ਸੀ
ਚੰਡੀਗੜ੍ਹ: ਹਾਕੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਦੱਸ ਦੇਈਏ ਕਿ ਸਾਬਕਾ ਹਾਕੀ ਖਿਡਾਰੀ ਤੇ ਏਸ਼ੀਅਨ ਖੇਡਾਂ ਦੀ ਚਾਂਦੀ ਤਮਗਾ ਜੇਤੂ ਟੀਮ ਦੇ ਮੈਂਬਰ ਬਲਬੀਰ ਸਿੰਘ ਜੂਨੀਅਰ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸੀ। ਬਲਬੀਰ ਸਿੰਘ ਜੂਨੀਅਰ ਦੀ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਜਦੋਂ ਸਵੇਰੇ ਪੰਜ ਵਜੇ ਉਨ੍ਹਾਂ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠੇ।
Hockey
ਦੱਸਣਯੋਗ ਹੈ ਕਿ ਸਿਰਫ ਛੇ ਸਾਲ ਦੀ ਉਮਰ ਤੋਂ ਹੀ ਹਾਕੀ ਸਟਿੱਕ ਫੜ੍ਹਨ ਵਾਲੇ ਬਲਬੀਰ ਸਿੰਘ ਜੂਨੀਅਰ ਰਾਸ਼ਟਰੀ ਹਾਕੀ ਦਾ ਇਕ ਮਸ਼ਹੂਰ ਚਿਹਰਾ ਸੀ। ਉਹ ਇੱਕ ਮੇਜਰ ਦੇ ਤੌਰ 'ਤੇ 1984 ਵਿੱਚ ਫੌਜ ਤੋਂ ਰਿਟਾਇਰ ਹੋਏ ਸੀ। ਉਨ੍ਹਾਂ ਭਾਰਤੀ ਰੇਲਵੇ ਨੂੰ ਹਾਕੀ ਦੀਆਂ ਸਿਖਰਾਂ 'ਤੇ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ ਬਲਬੀਰ ਸਿੰਘ ਜੂਨੀਅਰ ਅਤੇ ਬਲਬੀਰ ਸਿੰਘ ਸੀਨੀਅਰ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਕਈ ਵਾਰ ਇਕੱਠੇ ਵੀ ਖੇਡਦੇ ਰਹੇ ਹਨ। ਪਿਛਲੇ ਸਾਲ, ਜਦੋਂ ਬਲਬੀਰ ਸਿੰਘ ਸੀਨੀਅਰ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ।