
ਇੰਡੀਅਨ ਪ੍ਰੀਮੀਅਰ ਲੀਗ ਫ੍ਰੇਂਚਾਇਜ਼ੀ ਰਾਜਸਥਾਨ ਰਾਇਲਜ਼ ਨੇ ਐਲਾਨ ਕੀਤਾ ਕਿ ਉਹਨਾਂ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਨੂੰ ਕੋਵਿਡ 19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਫ੍ਰੇਂਚਾਇਜ਼ੀ ਰਾਜਸਥਾਨ ਰਾਇਲਜ਼ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਨੂੰ ਕੋਵਿਡ 19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਅਜਿਹਾ ਟੀ-20 ਲੀਗ ਵਿਚ ਹਿੱਸਾ ਲੈਣ ਲਈ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋਣ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ।
Rajasthan Royals fielding coach tests positive for COVID 19
ਇੰਡੀਅਨ ਪ੍ਰੀਮੀਅਰ ਲੀਗ 19 ਸਤੰਬਰ ਤੋਂ 10 ਨਵੰਬਰ ਤੱਕ ਖੇਡੀ ਜਾਵੇਗੀ। ਫ੍ਰੇਂਚਾਇਜ਼ੀ ਨੇ ਬਿਆਨ ਵਿਚ ਕਿਹਾ, ‘ਰਾਜਸਥਾਨ ਇਹ ਸੂਚਿਤ ਕਰਨਾ ਚਾਹੁੰਦਾ ਹੈ ਕਿ ਉਹਨਾਂ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਨੂੰ ਕੋਵਿਡ 19 ਪਾਜ਼ੇਟਿਵ ਪਾਇਆ ਗਿਆ ਹੈ’। ਇਸ ਵਿਚ ਕਿਹਾ ਗਿਆ ਹੈ, ‘ਇਹ ਪਰੀਖਣ ਇਹ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ ਕਿ ਟੀਮ ਮੈਂਬਰਾਂ ਨੇ ਯੂਏਈ ਲਈ ਫਲਾਈਟ ਲੈਣ ਲਈ ਅਗਲੇ ਹਫ਼ਤੇ ਮੁੰਬਈ ਵਿਚ ਇਕੱਠੇ ਹੋਣਾ ਹੈ’।
Our fielding coach @Dishantyagnik77 has tested positive for COVID-19 in an extra round of testing done by the franchise. All other franchise members have tested negative to date. Full statement below.
— Rajasthan Royals (@rajasthanroyals) August 12, 2020
ਇਸ ਵਿਚ ਕਿਹਾ ਗਿਆ ਹੈ, ‘ਫ੍ਰੇਂਚਾਇਜ਼ੀ ਨੇ ਯੂਏਈ ਦੀ ਯਾਤਰਾ ਕਰਨ ਵਾਲੇ ਸਾਰੇ ਖਿਡਾਰੀਆਂ, ਸਹਿਯੋਗੀ ਸਟਾਫ ਅਤੇ ਪ੍ਰਬੰਧਕਾਂ ਲਈ ਭਾਰਤੀ ਕ੍ਰਿਕਟ ਬੋਰਡ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਦੋ ਜਾਂਚ ਤੋਂ ਇਲਾਵਾ ਇਕ ਹੋਰ ਪਰੀਖਣ ਕਰਾਉਣ ਦਾ ਫੈਸਲਾ ਕੀਤਾ ਸੀ’। ਦਿਸ਼ਾਂਤ ਇਸ ਸਮੇਂ ਅਪਣੇ ਗ੍ਰਹਿ ਨਗਰ ਉਦੈਪੁਰ ਵਿਚ ਹਨ ਅਤੇ ਉਹਨਾਂ ਨੂੰ 14 ਦਿਨ ਦੇ ਏਕਾਂਤਵਾਸ ਲਈ ਹਸਪਤਾਲ ਵਿਚ ਭਰਤੀ ਹੋਣ ਦੀ ਸਲਾਹ ਦਿੱਤੀ ਗਈ ਹੈ। 14 ਦਿਨ ਬਾਅਦ ਫੀਲਡਿੰਗ ਕੋਚ ਦਾ ਫਿਰ ਤੋਂ ਟੈਸਟ ਕਰਵਾਇਆ ਜਾਵੇਗਾ।
IPL
ਦੱਸ ਦਈਏ ਕਿ ਬੀਸੀਸੀਆਈ ਨੇ ਆਈਪੀਐਲ ਲਈ ਪ੍ਰੋਟੋਕੋਲ ਬਣਾਇਆ ਹੈ, ਜਿਸ ਵਿਚ ਕਿਸੇ ਵੀ ਮੈਂਬਰ ਨੂੰ ਯੂਏਈ ਰਵਾਨਾ ਹੋਣ ਤੋਂ ਪਹਿਲਾਂ 2 ਟੈਸਟ ਤੋਂ ਇਲਾਵਾ ਇਕ ਹੋਰ ਟੈਸਟ ਕਰਵਾਉਣਾ ਹੋਵੇਗਾ, ਅਜਿਹੇ ਵਿਚ 14 ਦਿਨ ਦੇ ਏਕਾਂਤਵਾਸ ਤੋਂ ਬਾਅਦ ਹੀ ਦਿਸ਼ਾਂਤ ਯਾਗਨਿਕ ਨੂੰ ਟੈਸਟ ਵਿਚੋਂ ਗੁਜ਼ਰਨਾ ਹੋਵੇਗਾ। ਟੈਸਟ ਵਿਚ ਨੈਗੇਟਿਵ ਆਉਣ ਤੋਂ ਬਾਅਦ ਹੀ ਫੀਲਡਿੰਗ ਕੋਚ ਯੂਏਈ ਲਈ ਉਡਾਨ ਭਰ ਸਕਣਗੇ।