
ਦੋਹਾਂ ਟੀਮਾਂ ਲਈ ਜਿੱਤ ਦੀ ਲੜੀ ਬਣਾਏ ਰੱਖਣ ਦੀ ਚੁਨੌਤੀ
ਸ਼ਾਰਜਾਹ : ਲਗਾਤਾਰ ਦੋ ਕਰੀਬੀ ਮੈਚਾਂ ਵਿਚ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਅੱਜ ਇੰਡੀਅਨ ਪ੍ਰੀਮੀਅਰ ਲੀਗ ਵਿਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰ ਬੰਗਲੌਰ ਵਿਰੁਧ ਮੈਚ ਵਿਚ ਇਸ ਲੜੀ ਨੂੰ ਬਰਕਰਾਰ ਰੱਖਣਾ ਚਾਹੇਗੀ। ਦੋਹਾਂ ਟੀਮਾਂ ਦੇ ਨਾਮ ਛੇ ਮੈਚਾਂ ਵਿਚ ਚਾਰ ਜਿੱਤਾਂ ਨਾਲ ਅੱਠ ਅੰਕ ਹਨ ਪਰ ਬਿਹਤਰ ਨੈਟ ਰਨਰੇਟ ਕਾਰਨ ਕੋਲਕਾਤਾ ਸੂਚੀ ਵਿਚ ਬੰਗਲੌਰ ਤੋਂ ਇਕ ਸਥਾਨ ਉਪਰ ਤੀਜੇ ਸਥਾਨ 'ਤੇ ਹੈ।
Royal Challengers Bangalore vs Kolkata Knight Riders match Today
ਕੋਲਕਾਤਾ ਅਤੇ ਬੰਗਲੌਰ ਦੋਹਾਂ ਦੀ ਪ੍ਰੇਸ਼ਾਨੀ ਬੱਲੇਬਾਜ਼ੀ ਹੈ, ਇਨ੍ਹਾਂ ਟੀਮਾਂ ਦੇ ਮੁੱਖ ਬੱਲੇਬਾਜ਼ ਲੈਅ ਕਾਇਮ ਰੱਖਣ ਵਿਚ ਅਸਫ਼ਲ ਰਹੇ ਹਨ। ਕੇਕੇਆਾਰ ਨੇ ਹਲਾਂਕਿ ਚੇਨੰਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਰੁਧ ਪਿਛਲੇ ਦੋ ਮੈਚਾਂ ਵਿਚ ਆਖ਼ਰੀ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਨਾਲ ਮੈਚ ਦਾ ਪਾਸਾ ਪਲਟਿਆ ਹੈ ਜਿਸ ਨਾਲ ਟੀਮ ਦਾ ਮਨੋਬਲ ਕਾਫੀ ਵੱਧ ਗਿਆ ਹੈ। ਆਰਸੀਬੀ ਵਿਰੁਧ ਵੀ ਗੇਂਦਬਾਜ਼ ਇਹ ਲੈਅ ਕਾਇਮ ਰੱਖਣਾ ਚਾਹੁੰਣਗੇ।
Royal Challengers Bangalore vs Kolkata Knight Riders match Today
ਕਪਤਾਨ ਕੋਹਲੀ ਦੀ ਦਮਦਾਰ ਬੱਲੇਬਾਜ਼ੀ ਨਾਲ ਸਨਿਚਰਵਾਰ ਨੂੰ ਚੇਨੰਈ ਸੁਪਰ ਕਿੰਗਜ਼ ਨੂੰ 37 ਦੌੜਾਂ ਨਾਲ ਹਰਾਉਣ ਤੋਂ ਬਾਅਦ ਬੰਗਲੌਰ ਦੀ ਕੋਸ਼ਸ਼ ਵੀ ਜਿੱਤ ਦੀ ਲੈਅ ਬਰਕਾਰਾਰ ਰੱਖਣ ਦੀ ਹੋਵੇਗੀ। ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ,''ਜਦੋਂ ਵੀ ਰਸੇਲ ਜ਼ਖ਼ਮੀ ਹਨ ਅਤੇ ਟੀਮ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ।'' ਕਾਰਤਿਕ ਦਾ ਲੈਅ ਵਿਚ ਆਉਣਾ ਕੋਲਕਾਤਾ ਲਈ ਚੰਗੀ ਖ਼ਬਰ ਹੈ। ਸੁਨੀਲ ਨਾਰਾਇਣ ਦੀ ਥਾਂ ਪਾਰੀ ਦਾ ਆਗ਼ਾਜ਼ ਕਰ ਰਹੇ ਰਾਹਲ ਤ੍ਰਿਪਾਠੀ ਨੇ ਸੀਐਸਕੇ ਵਿਰੁਧ 81 ਦੌੜਾਂ ਬਣਾਈਆਂ ਪਰ ਪੰਜਾਬ ਵਿਰੁਧ ਉਨ੍ਹਾਂ ਦਾ ਬੱਲਾ ਨਹੀਂ ਚਲਿਆ।
Royal Challengers Bangalore vs Kolkata Knight Riders match Today
ਦੂਜੇ ਪਾਸੇ ਸ਼ੁਰੂਆਤੀ ਮੈਚ ਵਿਚ ਲੱਚਰ ਪ੍ਰਦਰਸ਼ਨ ਕਰਨ ਵਾਲੇ ਕੋਹਲੀ ਦੇ ਫਾਰਮ ਵਿਚ ਆਉਣ ਨਾਲ ਆਰਸੀਬੀ ਦੀ ਬੱਲੇਬਾਜ਼ੀ ਨੂੰ ਬਲ ਮਿਲਿਆ ਹੈ। ਇਸ 31 ਸਾਲਾ ਖਿਡਾਰੀ ਨੇ ਦਿੱਲੀ ਵਿਰੁਧ 43 ਅਤੇ ਚੇਨੰਈ ਵਿਰੁਧ 90 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਦੇਵਦੱਤ ਨੂੰ ਛੱਡ ਕੇ ਦੂਜੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਨਹੀਂ ਹੈ। ਗੇਂਦਬਾਜ਼ਾਂ ਵਿਚ ਯੁਜਵੇਂਦਰ ਚਹਲ ਸ਼ਾਨਦਾਰ ਲੈਅ ਵਿਚ ਹਨ। ਦਖਣੀ ਅਫ਼ਰੀਕੀ ਹਰਫ਼ਨਮੌਲਾ ਕ੍ਰਿਸ ਮੋਰਿਸ ਦੇ ਆਉਣ ਨਾਲ ਟੀਮ ਲਈ ਇਸ ਵਿਭਾਗ ਵਿਚ ਤਿੱਖਾਪਣ ਆਇਆ ਹੈ।