ਭਾਰਤ ਨੇ ਤੀਜੇ ਅਤੇ ਆਖ਼ਰੀ ਟੀ20 ਮੈਚ ’ਚ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾਇਆ, ਲੜੀ 3-0 ਨਾਲ ਜਿੱਤੀ
Published : Oct 12, 2024, 10:12 pm IST
Updated : Oct 12, 2024, 11:08 pm IST
SHARE ARTICLE
Hyderabad: India's Sanju Samson celebrates his century with captain Suryakumar Yadav during the third and final T20 International cricket match between India and Bangladesh at Rajiv Gandhi International Cricket Stadium, in Hyderabad, Saturday, Oct. 12, 2024. (PTI Photo/Shailendra Bhojak)
Hyderabad: India's Sanju Samson celebrates his century with captain Suryakumar Yadav during the third and final T20 International cricket match between India and Bangladesh at Rajiv Gandhi International Cricket Stadium, in Hyderabad, Saturday, Oct. 12, 2024. (PTI Photo/Shailendra Bhojak)

ਸੈਮਸਨ ਦੇ ਪਹਿਲੇ ਸੈਂਕੜੇ ਨਾਲ ਭਾਰਤ ਨੇ ਬਣਾਇਆ ਰੀਕਾਰਡ ਸਕੋਰ, ਦਰਸ਼ਕਾਂ ਨੂੰ ਬੱਲੇ ਨਾਲ ਵੇਖਣ ਨੂੰ ਮਿਲੀ ਆਤਿਸ਼ਬਾਜ਼ੀ

ਟੀਮ ਇੰਡੀਆ ਨੇ 297 ਦੌੜਾਂ ਬਣਾਈਆਂ, ਜੋ ਇਸ ਫਾਰਮੈਟ ’ਚ ਉਸ ਦਾ ਸਰਵਉੱਚ ਸਕੋਰ ਹੈ, ਟੀ-20 ਕ੍ਰਿਕਟ ਦੇ ਇਤਿਹਾਸ ’ਚ ਦੂਜਾ ਸੱਭ ਤੋਂ ਵੱਡਾ ਸਕੋਰ

ਹੈਦਰਾਬਾਦ : ਭਾਰਤ ਨੇ ਤੀਜੇ ਅਤੇ ਆਖ਼ਰੀ ਟੀ-20 ਮੈਚ ’ਚ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਦੁਵੱਲੀ ਸੀਰੀਜ਼ ਦੇ ਆਖ਼ਰੀ ਮੈਚ ’ਚ ਭਾਰਤ ਨੇ 6 ਵਿਕਟਾਂ 'ਤੇ 297 ਦੌੜਾਂ ਬਣਾ ਕੇ ਪਹਿਲੇ ਹਾਫ 'ਚ ਹੀ ਮੈਚ ਦਾ ਨਤੀਜਾ ਪੱਕਾ ਕਰ ਦਿੱਤਾ ਸੀ। ਜਵਾਬ ਵਿਚ ਬੰਗਲਾਦੇਸ਼ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਉਨ੍ਹਾਂ ਨੇ ਦੌੜਾਂ ਦਾ ਪਿੱਛਾ ਕਰਨ ਦੇ ਪਹਿਲੇ ਅੱਧ ਵਿੱਚ ਲਗਭਗ 10 ਪ੍ਰਤੀ ਓਵਰ ਦੀ ਰਫਤਾਰ ਨਾਲ ਦੌੜਾਂ ਬਣਾਈਆਂ, ਪਰ ਆਖਰਕਾਰ ਉਨ੍ਹਾਂ ਦੀ ਲੜਾਈ 20 ਓਵਰਾਂ 'ਚ 7 ਵਿਕਟਾਂ 'ਤੇ 164 ਦੌੜਾਂ ’ਤੇ  ਖਤਮ ਹੋ ਗਈ।

ਇਸ ਤੋਂ ਪਹਿਲਾਂ ਸੰਜੂ ਸੈਮਸਨ ਦੇ ਪਹਿਲੇ ਟੀ-20 ਸੈਂਕੜੇ ਦੀ ਮਦਦ ਨਾਲ ਭਾਰਤ ਨੇ ਸਨਿਚਰਵਾਰ ਨੂੰ ਬੰਗਲਾਦੇਸ਼ ਵਿਰੁਧ ਤੀਜੇ ਅਤੇ ਆਖ਼ਰੀ ਟੀ-20 ਮੈਚ ’ਚ 6 ਵਿਕਟਾਂ ’ਤੇ 297 ਦੌੜਾਂ ਬਣਾਈਆਂ, ਜੋ ਇਸ ਫਾਰਮੈਟ ’ਚ ਉਸ ਦਾ ਸਰਵਉੱਚ ਸਕੋਰ ਹੈ। ਇਹ ਟੀ-20 ਕ੍ਰਿਕਟ ਦੇ ਇਤਿਹਾਸ ’ਚ ਦੂਜਾ ਸੱਭ ਤੋਂ ਵੱਡਾ ਸਕੋਰ ਵੀ ਹੈ। ਭਾਰਤ ਨੇ 2019 ’ਚ ਦੇਹਰਾਦੂਨ ’ਚ ਆਇਰਲੈਂਡ ਵਿਰੁਧ ਅਫਗਾਨਿਸਤਾਨ ਦੇ ਤਿੰਨ ਵਿਕਟਾਂ ’ਤੇ 278 ਦੇ ਸਕੋਰ ਨੂੰ ਪਾਰ ਕਰ ਲਿਆ ਸੀ। ਇਸ ਤੋਂ ਪਹਿਲਾਂ ਟੀ-20 ਕ੍ਰਿਕਟ ’ਚ ਭਾਰਤ ਦਾ ਸਰਵਉੱਚ ਸਕੋਰ ਪੰਜ ਵਿਕਟਾਂ ’ਤੇ 260 ਦੌੜਾਂ ਸੀ, ਜੋ 2017 ’ਚ ਇੰਦੌਰ ’ਚ ਸ਼੍ਰੀਲੰਕਾ ਵਿਰੁਧ ਬਣਾਇਆ ਗਿਆ ਸੀ। 

ਭਾਰਤ ਨੇ ਪਹਿਲਾਂ ਹੀ ਸੀਰੀਜ਼ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਸੈਮਸਨ ਨੇ ਸਿਰਫ 47 ਗੇਂਦਾਂ ’ਚ 11 ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ, ਜੋ ਰੋਹਿਤ ਸ਼ਰਮਾ (35 ਗੇਂਦਾਂ) ਤੋਂ ਬਾਅਦ ਕਿਸੇ ਭਾਰਤੀ ਦਾ ਦੂਜਾ ਸੱਭ ਤੋਂ ਤੇਜ਼ ਟੀ-20 ਸੈਂਕੜਾ ਹੈ। ਕਪਤਾਨ ਸੂਰਯਕੁਮਾਰ ਯਾਦਵ ਨੇ 35 ਗੇਂਦਾਂ ’ਚ 75 ਦੌੜਾਂ ਬਣਾਈਆਂ ਜਿਸ ’ਚ ਅੱਠ ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਦੋਹਾਂ ਨੇ ਦੂਜੇ ਵਿਕਟ ਲਈ 173 ਦੌੜਾਂ ਦੀ ਸਾਂਝੇਦਾਰੀ ਕੀਤੀ। 

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (ਚਾਰ) ਜਲਦੀ ਆਊਟ ਹੋ ਗਏ। ਉਸ ਨੇ ਤਨਜ਼ੀਮ ਹਸਨ ਦੀ ਗੇਂਦ ’ਤੇ ਪੂਲ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਅਪਣਾ ਵਿਕਟ ਗੁਆ ਦਿਤਾ। ਇਸ ਤੋਂ ਬਾਅਦ ਸੈਮਸਨ ਅਤੇ ਸੂਰਯਕੁਮਾਰ ਨੇ ਮੋਰਚਾ ਸੰਭਾਲ ਲਿਆ ਹੈ। 

ਸੈਮਸਨ ਨੇ ਦੂਜੇ ਓਵਰ ’ਚ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਨੂੰ ਲਗਾਤਾਰ ਚਾਰ ਚੌਕੇ ਮਾਰੇ। ਅਗਲੇ 10.3 ਓਵਰਾਂ ਦੁਸਹਿਰੇ ਵਾਲੇ ਦਿਨ ’ਚ ਦਰਸ਼ਕਾਂ ਨੂੰ ਬੱਲੇ ਨਾਲ ਆਤਿਸ਼ਬਾਜ਼ੀ ਵੇਖਣ ਨੂੰ ਮਿਲੀ। ਦਸਵੇਂ ਓਵਰ ’ਚ ਲੈਗ ਸਪਿਨਰ ਰਿਸ਼ਦ ਹੁਸੈਨ ਨੂੰ ਸੈਮਸਨ ਨੇ ਲਗਾਤਾਰ ਪੰਜ ਛੱਕੇ ਮਾਰੇ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੇ ਬੈਕਫੁੱਟ ’ਤੇ ਛੱਕਾ ਮਾਰਿਆ ਹੈ। ਸੈਮਸਨ ਨੇ 40 ਗੇਂਦਾਂ ’ਚ ਚਾਰ ਆਫ ਸਪਿਨਰ ਮਹਿਦੀ ਹਸਨ ਨਾਲ ਅਪਣਾ ਅੱਧਾ ਸੈਂਕੜਾ ਪੂਰਾ ਕੀਤਾ। 

ਸੂਰਯਕੁਮਾਰ ਨੇ 23 ਗੇਂਦਾਂ ’ਚ ਤਨਜ਼ੀਮ ਦੇ ਤਿੰਨ ਚੌਕੇ ਅਤੇ ਇਕ ਛੱਕੇ ਨਾਲ ਅਪਣਾ ਅੱਧਾ ਸੈਂਕੜਾ ਪੂਰਾ ਕੀਤਾ। ਸੈਮਸਨ ਨੂੰ ਮੁਸਤਫਿਜ਼ੁਰ ਨੇ ਬਾਊਂਸਰ ’ਤੇ ਆਊਟ ਕੀਤਾ ਜਦਕਿ ਸੂਰਯਕੁਮਾਰ ਨੂੰ ਮਹਿਮੂਦੁੱਲਾਹ ਨੇ ਆਖਰੀ ਟੀ-20 ਸ਼ਿਕਾਰ ਬਣਾਇਆ। ਹਾਰਦਿਕ ਪਾਂਡਿਆ ਨੇ 18 ਗੇਂਦਾਂ ’ਚ 47 ਅਤੇ ਰਿਆਨ ਪਰਾਗ ਨੇ 13 ਗੇਂਦਾਂ ’ਚ 34 ਦੌੜਾਂ ਬਣਾਈਆਂ। ਦੋਹਾਂ ਨੇ ਚੌਥੀ ਵਿਕਟ ਲਈ 70 ਦੌੜਾਂ ਜੋੜੀਆਂ ਹਨ ਅਤੇ ਭਾਰਤ ਨੂੰ ਵੱਡੇ ਸਕੋਰ ਤਕ ਪਹੁੰਚਾਇਆ ਹੈ। 

SHARE ARTICLE

ਏਜੰਸੀ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement