
ਪੂਨੇ ਵਿਖੇ ਚੱਲ ਰਹੀਆਂ ''ਖੇਲੋ ਇੰਡੀਆ ਗੇਮਜ਼'' ਵਿਚ ਪੰਜਾਬ ਨੇ 3 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤ ਕੇ ਪੰਜਾਬ ਵਾਸੀਆਂ ਦਾ ਮਾਣ ਵਧਾਇਆ ਹੈ.........
ਪੂਨੇ ਵਿਖੇ ਚੱਲ ਰਹੀਆਂ ''ਖੇਲੋ ਇੰਡੀਆ ਗੇਮਜ਼'' ਵਿਚ ਪੰਜਾਬ ਨੇ 3 ਸੋਨੇ, 5 ਚਾਂਦੀ ਤੇ 6 ਕਾਂਸੀ ਦੇ ਤਮਗੇ ਜਿੱਤ ਕੇ ਪੰਜਾਬ ਵਾਸੀਆਂ ਦਾ ਮਾਣ ਵਧਾਇਆ ਹੈ। ਮੌਕੇ 'ਤੇ ਮੌਜੂਦ ਵਧੀਕ ਮੁੱਖ ਸਕੱਤਰ (ਖੇਡਾਂ) ਸੰਜੇ ਕੁਮਾਰ ਨੇ ਮੌਕੇ 'ਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿਤੀ ਹੈ। ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਅਨੁਸਾਰ ਪੰਜਾਬ ਨੇ ਵੇਟ ਲਿਫਟਿੰਗ ਵਿਚ 3 ਸੋਨ ਤਮਗੇ ਜਿੱਤੇ। ਇਹ ਤਮਗੇ ਅੰਡਰ-21 ਦੇ 81 ਕਿਲੋ ਭਾਰ ਵਿਚ ਬਲਦੇਵ ਗੁਰੂ ਤੇ 89 ਕਿਲੋ ਭਾਰ ਵਰਗ ਵਿਚ ਨਿਖਿਲ ਅਤੇ ਅੰਡਰ 17 ਦੇ 64 ਕਿਲੋ ਵਰਗ ਵਿਚ ਨਰਦੀਪ ਕੌਰ ਨੇ ਜਿੱਤੇ
ਜਦਕਿ ਵੇਟ ਲਿਫਟਿੰਗ ਵਿਚ ਅੰਡਰ 17 ਦੇ 81 ਕਿਲੋ ਵਰਗ ਵਿਚ ਅਨਿਲ ਸਿੰਘ, ਏਅਰ ਰਾਇਫਲ ਸ਼ੂਟਿੰਗ ਦੇ ਅੰਡਰ 17 ਵਿਚ ਜਸਮੀਨ ਕੌਰ, ਕੁਸ਼ਤੀ ਦੇ ਅੰਡਰ 21 ਦੇ 76 ਕਿਲੋ ਵਰਗ ਵਿਚ ਨਵਜੋਤ ਕੌਰ, ਅੰਡਰ 21 ਦੀ 5000 ਮੀਟਰ ਦੌੜ ਵਿਚ ਸੁਮਨ ਰਾਣੀ ਤੇ ਜੂਡੋ ਦੇ ਅੰਡਰ 21 ਦੇ 44 ਕਿਲੋ ਵਰਗ ਵਿਚ ਅਮਨਦੀਪ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ।
ਇਸੇ ਤਰ੍ਹਾਂ ਕੁਸ਼ਤੀਆਂ ਦੇ ਅੰਡਰ 21 ਦੇ 62 ਕਿਲੋ ਵਰਗ ਵਿਚ ਜਸਪ੍ਰੀਤ ਕੌਰ, 68 ਕਿਲੋ ਵਰਗ ਵਿਚ ਜਸ਼ਨਬੀਰ ਕੌਰ ਤੇ 61 ਕਿਲੋ ਵਰਗ ਵਿਚ ਅਕਾਸ਼, ਅੰਡਰ 17 ਦੀ ਤੀਹਰੀ ਛਾਲ ਵਿਚ ਨਪਿੰਦਰ ਸਿੰਘ, ਵੇਟ ਲਿਫਟਿੰਗ ਦੇ ਅੰਡਰ 17 ਦੇ 89 ਕਿਲੋ ਵਰਗ ਵਿਚ ਗੁਰਕਰਨ ਸਿੰਘ ਅਤੇ ਜੂਡੋ ਦੇ ਅੰਡਰ 21 ਦੇ 73 ਕਿਲੋ ਵਰਗ ਵਿਚ ਮਨਦੀਪ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਪੂਨੇ ਵਿਚ ਚੱਲ ਰਹੀਆਂ 'ਖੇਲ੍ਹੋ ਇੰਡੀਆ ਖੇਡਾਂ' ਦੌਰਾਨ ਪੰਜਾਬ ਦੇ ਹੋਰ ਖਿਡਾਰੀਆਂ ਤੋਂ ਵੀ ਤਮਗਿਆਂ ਦੀ ਉਮੀਦ ਹੈ।