
Shreyas Iyer News: 26.75 ਕਰੋੜ ਰੁਪਏ ਵਿੱਚ ਵਿਕਣ ਤੋਂ ਬਾਅਦ ਬਣੇ ਸਨ IPL ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ
Shreyas Iyer became the new captain of Punjab Kings: ਆਈਪੀਐਲ ਫ਼ਰੈਂਚਾਈਜ਼ੀ ਪੰਜਾਬ ਕਿੰਗਜ਼ ਨੇ ਸ਼੍ਰੇਅਸ ਅਈਅਰ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਫ਼ਰੈਂਚਾਇਜ਼ੀ ਨੇ ਐਤਵਾਰ 12 ਜਨਵਰੀ ਨੂੰ ਅਈਅਰ ਨੂੰ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਪੰਜਾਬ ਫ਼ਰੈਂਚਾਇਜ਼ੀ ਨੇ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ (ਜੇਦਾਹ) ਵਿੱਚ ਹੋਈ ਮੈਗਾ ਨਿਲਾਮੀ ਵਿੱਚ ਸ਼੍ਰੇਅਸ ਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ।
30 ਸਾਲਾ ਅਈਅਰ ਨੇ ਪਿਛਲੇ ਸੀਜ਼ਨ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਪਣੀ ਕਪਤਾਨੀ 'ਚ ਖ਼ਿਤਾਬ ਜਿਤਾਇਆ ਸੀ। ਉਹ ਦਿੱਲੀ ਕੈਪੀਟਲਜ਼ ਦੀ ਕਪਤਾਨੀ ਵੀ ਕਰ ਚੁੱਕੇ ਹਨ। ਸ਼੍ਰੇਅਸ ਜਲਦੀ ਹੀ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਮਿਲ ਕੇ ਟੀਮ ਦੀ ਕਮਾਨ ਸੰਭਾਲਣਗੇ। IPL ਦਾ ਨਵਾਂ ਸੀਜ਼ਨ 21 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਸੀਜ਼ਨ ਦਾ ਸ਼ੁਰੂਆਤੀ ਮੈਚ ਕੋਲਕਾਤਾ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਟੂਰਨਾਮੈਂਟ ਦਾ ਫ਼ਾਈਨਲ ਵੀ 25 ਮਈ ਨੂੰ ਹੋਵੇਗਾ।