
Former Australia Spinner Stuart MacGill : ਸਾਬਕਾ ਆਸਟ੍ਰੇਲੀਆਈ ਸਪਿਨਰ ਹੈ ਮੈਕਗਿਲ, ਸਜ਼ਾ ’ਤੇ ਫ਼ੈਸਲਾ ਅੱਠ ਹਫ਼ਤਿਆਂ ਬਾਅਦ
Former Australia Spinner Stuart MacGill : ਸਾਬਕਾ ਆਸਟ੍ਰੇਲੀਆਈ ਸਪਿਨਰ ਸਟੂਅਰਟ ਮੈਕਗਿਲ ਨੂੰ ਕੋਕੀਨ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ ਪਰ ਵੱਡੇ ਪੱਧਰ 'ਤੇ ਡਰੱਗ ਸਪਲਾਈ ਵਿੱਚ ਹਿੱਸਾ ਲੈਣ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ। ਸਿਡਨੀ ਜ਼ਿਲ੍ਹਾ ਅਦਾਲਤ ਨੇ 54 ਸਾਲਾ ਸਾਬਕਾ ਲੈੱਗ-ਸਪਿਨਰ ਨੂੰ ਅਪ੍ਰੈਲ 2021 ਵਿੱਚ 3 ਲੱਖ 30 ਹਜ਼ਾਰ ਆਸਟ੍ਰੇਲੀਆਈ ਡਾਲਰ ਦੇ ਇੱਕ ਕਿਲੋ ਕੋਕੀਨ ਸੌਦੇ ਵਿੱਚ ਸਹਾਇਤਾ ਕਰਨ ਦੇ ਦੋਸ਼ ਤੋਂ ਬਰੀ ਕਰ ਦਿੱਤਾ।
ਹਾਲਾਂਕਿ ਉਸ ਨੂੰ ਡਰੱਗ ਸਪਲਾਈ ਵਿੱਚ ਹਿੱਸਾ ਲੈਣ ਦੇ ਇਲਜ਼ਾਮਾਂ ’ਚ ਦੋਸ਼ੀ ਠਹਿਰਾਇਆ ਗਿਆ ਹੈ। ਉਸਦੀ ਸਜ਼ਾ ਦੀ ਸੁਣਵਾਈ ਅੱਠ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਗਈ। ਅਦਾਲਤ ਵਿੱਚ ਦੱਸਿਆ ਗਿਆ ਕਿ ਮੈਕਗਿਲ ਨੇ ਸਿਡਨੀ ਦੇ ਉੱਤਰੀ ਕਿਨਾਰੇ 'ਤੇ ਆਪਣੇ ਰੈਸਟੋਰੈਂਟ ਦੇ ਹੇਠਾਂ ਇੱਕ ਮੀਟਿੰਗ ’ਚ ਆਪਣੇ ਨਿਯਮਤ ਡਰੱਗ ਡੀਲਰ ਨੂੰ ਆਪਣੇ ਜੀਜਾ, ਮਾਰੀਨੋ ਨਾਲ ਮਿਲਾਇਆ। ਜਦੋਂ ਕਿ ਉਸਨੇ ਲੈਣ-ਦੇਣ ਦੀ ਜਾਣਕਾਰੀ ਤੋਂ ਇਨਕਾਰ ਕੀਤਾ, ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਇਹ ਸੌਦਾ ਉਸਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਦੱਸ ਦਈਏ ਕਿ ਮੈਕਗਿਲ ਨੇ ਆਸਟ੍ਰੇਲੀਆ ਲਈ 44 ਟੈਸਟ ਖੇਡੇ ਸਨ। ਉਹ ਇਕ ਚੰਗਾ ਲੈੱਗ ਸਪੀਨਰ ਰਿਹਾ ਹੈ।
(For more news apart from Stuart McGill found guilty in cocaine case News in Punjabi, stay tuned to Rozana Spokesman)