
21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ 9ਵੇਂ ਦਿਨ ਦੀ ਸ਼ੁਰੂਆਤ ਵੀ ਗੋਲਡ ਨਾਲ ਕੀਤੀ। ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ...
ਗੋਲਡ ਕੋਸਟ : 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ 9ਵੇਂ ਦਿਨ ਦੀ ਸ਼ੁਰੂਆਤ ਵੀ ਗੋਲਡ ਨਾਲ ਕੀਤੀ। ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ਨੇ ਔਰਤਾਂ ਦੇ 50 ਮੀਟਰ ਰਾਈਫ਼ਲ 3 ਪੋਜੀਸ਼ਨਜ਼ ਵਿਚ ਸੋਨ ਤਮਗ਼ਾ ਜਿੱਤਿਆ, ਜਦਕਿ ਅੰਜ਼ੁਮ ਮੁਦਗਿਲ ਨੇ ਇਸ ਇਵੈਂਟ ਵਿਚ ਚਾਂਦੀ ਦਾ ਤਮਗ਼ਾ ਅਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਤੇਜਸਵਿਨੀ ਨੇ ਵੀਰਵਾਰ ਨੂੰ 50 ਮੀਟਰ ਰਾਈਫ਼ਲ ਪ੍ਰੋਨ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।
tejaswini sawant wins gold 50m rifle 3 positions while anjum moudgil wins silver
ਭਾਰਤ ਦੇ ਦੋ ਐਥਲੀਟਾਂ ਨੂੰ ਨੋ ਨੀਡਲ ਪਾਲਿਸੀ ਦਾ ਉਲੰਘਣ ਕਰਨ ਲਈ ਵਾਪਸ ਸਵਦੇਸ਼ ਭੇਜਣ ਦਾ ਫ਼ੈਸਲਾ ਲਿਆ ਗਿਆ। ਰਾਸ਼ਟਰ ਮੰਡਲ ਖੇਡਾਂ ਫ਼ੈਡਰੇਸ਼ਨ ਨੇ ਅਪਣੇ ਬਿਆਨ ਵਿਚ ਕਿਹਾ ਕਿ ਰਾਕੇਸ਼ ਬਾਬੂ ਅਤੇ ਕੇ.ਟੀ. ਇਰਫ਼ਾਨ ਕੋਲੋਥੁਮ ਥੋਡੀ ਦਾ ਏਕ੍ਰਿਡੇਸ਼ਨ ਰੱਦ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਨੂੰ ਨੋ ਨੀਡਲ ਪਾਲਿਸੀ ਦਾ ਉਲੰਘਣ ਕਰਨ ਲਈ ਇਹ ਸਜ਼ਾ ਮਿਲੀ ਹੈ।
tejaswini sawant wins gold 50m rifle 3 positions while anjum moudgil wins silver
ਬਿਆਨ ਵਿਚ ਕਿਹਾ ਗਿਆ ਹੈ ਕਿ 13 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਇਨ੍ਹਾਂ ਏਕ੍ਰਿਡੇਸ਼ਨ ਖ਼ਤਮ ਕੀਤਾ ਗਿਆ। ਇਨ੍ਹਾਂ ਦੋਹੇ ਐਥਲੀਟਾਂ ਨੂੰ ਖੇਡ ਪਿੰਡ ਤੋਂ ਕੱਢ ਦਿਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਭਾਰਤ ਦੇ ਸੀਜੀਏ ਨੂੰ ਕਿਹਾ ਕਿ ਇਨ੍ਹਾਂ ਐਥਲੀਟਾਂ ਨੂੰ ਭਾਰਤ ਜਾਣ ਵਾਲੀ ਸਭ ਤੋਂ ਪਹਿਲੀ ਫਲਾਈਟ ਰਾਹੀਂ ਵਾਪਸ ਭੇਜ ਦਿਤਾ ਜਾਵੇਗਾ। ਰਾਕੇਸ਼ ਬਾਬੂ ਨੇ ਟ੍ਰਿਪਲ ਜੰਪ ਦੇ ਫ਼ਾਈਨਲ ਵਿਚ ਅੱਜ ਹਿੱਸਾ ਲੈਣਾ ਸੀ, ਪਰ ਹੁਣ ਉਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ।