
ਵਨ-ਡੇ ’ਚ ਉਨ੍ਹਾਂ ਨੇ 40 ਇਨਿੰਗਸ ’ਚ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ
ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਤੇ 1983 ਵਰਲਡ ਕੱਪ ਟੀਮ ਦੇ ਮੈਂਬਰ ਰਹੇ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਰ ਕੇ ਦਿਹਾਂਤ ਹੋ ਗਿਆ ਹੈ। ਉਹਨਾਂ ਦੀ ਮੌਤ 66 ਸਾਲ ਦੀ ਉਮਰ ਵਿਚ ਹੋਈ ਹੈ। ਪੰਜਾਬ ਦੇ 66 ਸਾਲਾ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਨੂੰ 70 ਤੇ 80 ਦੇ ਦਹਾਕੇ ਦੇ ਅੰਤ ’ਚ ਮੱਧਕ੍ਰਮ ਦੇ ਇਕ ਹੁਨਰਮੰਦ ਬੱਲੇਬਾਜ਼ ਦੇ ਤੌਰ ’ਤੇ ਜਾਣਿਆ ਜਾਂਦਾ ਸੀ।
yashpal sharma
1979 ’ਚ ਇੰਗਲੈਂਡ ਖ਼ਿਲਾਫ਼ ਡੈਬਿਊ ਕਰਨ ਵਾਲੇ ਯਸ਼ਪਾਲ ਨੇ 37 ਟੈਸਟ ਮੈਚਾਂ ਦੀ 59 ਪਾਰੀਆਂ ’ਚ 33 ਦੀ ਔਸਤ ਨਾਲ 2 ਸੈਂਕੜੇ ਤੇ 9 ਅਰਧ ਸੈਂਕੜਿਆਂ ਦੇ ਨਾਲ 1606 ਦੌੜਾਂ ਬਣਾਈਆਂ। ਵਨ-ਡੇ ’ਚ ਉਨ੍ਹਾਂ ਨੇ 40 ਇਨਿੰਗਸ ’ਚ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ। ਵਨ-ਡੇ ’ਚ ਉਨ੍ਹਾਂ ਨੇ 4 ਅਰਧ ਸੈਂਕੜੇ ਲਾਏ ਹਨ ਤੇ ਸਰਵਉੱਚ ਸਕੋਰ 89 ਰਿਹਾ ਹੈ।
yashpal sharma
ਉਹ 1979-1983 ਤੋਂ ਭਾਰਤੀ ਮਿਡਲ ਆਰਡਰ ਦਾ ਇਕ ਮਹੱਤਵਪੂਰਨ ਹਿੱਸਾ ਸਨ। ਉਹਨਾਂ ਨੇ ਕੁਝ ਸਾਲਾਂ ਲਈ ਰਾਸ਼ਟਰੀ ਚੋਣਕਾਰ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਉਹਨਾਂ ਨੂੰ 2008 ਵਿਚ ਦੁਬਾਰਾ ਪੈਨਲ ਵਿੱਚ ਨਿਯੁਕਤ ਕੀਤਾ ਗਿਆ।