
ਸ਼ਾਮ 5 ਵਜੇ ਹੋਵੇਗਾ ਉਦਘਾਟਨੀ ਸਮਾਰੋਹ, ਲੱਗਣਗੇ ਚੌਕੇ-ਛੱਕੇ
ਮੋਹਾਲੀ: ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਸ਼ੇਰ-ਏ-ਪੰਜਾਬ ਟੀ-20 ਕੱਪ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੱਪ ਦੀ ਸ਼ੁਰੂਆਤ ਵੀਰਵਾਰ ਨੂੰ ਦੁਪਹਿਰ 2 ਵਜੇ ਹੋਣ ਵਾਲੇ ਮੈਚ ਨਾਲ ਹੋਵੇਗੀ ਪਰ ਸ਼ਾਮ 5 ਵਜੇ ਉਦਘਾਟਨੀ ਸਮਾਰੋਹ ਹੋਵੇਗਾ। ਬਾਲੀਵੁੱਡ ਗਾਇਕ ਮੀਕਾ ਪਰਫਾਰਮ ਕਰਨਗੇ ਅਤੇ ਉਸ ਤੋਂ ਬਾਅਦ ਸਟਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਲਈ ਇਹ ਵੱਡਾ ਪਲੇਟਫਾਰਮ ਹੈ। ਅਸੀਂ ਆਪਣੇ ਟੀ-20 ਕੱਪ ਨੂੰ ਇਕ ਵੱਡੀ ਲੀਗ ਵਾਂਗ ਕਰਵਾ ਰਹੇ ਹਾਂ। ਖਿਡਾਰੀਆਂ ਨੂੰ ਉਹੀ ਟ੍ਰੀਟਮੈਂਟ ਦਿਤਾ ਗਿਆ ਹੈ ਜੋ ਲੀਗ ਵਿਚ ਮਿਲਦਾ ਹੈ। ਉਨ੍ਹਾਂ ਨੂੰ ਐਕਸਪੋਜਰ ਦੇ ਨਾਲ-ਨਾਲ ਅਨੁਭਵ ਵੀ ਮਿਲੇਗਾ।
ਇਹ ਵੀ ਪੜ੍ਹੋ: ਪਟਿਆਲਾ 'ਚ ਹੜ੍ਹ ਦੇ ਪਾਣੀ ’ਚ ਡੁੱਬਣ ਕਾਰਨ ਨਿਗਮ ਮੁਲਾਜ਼ਮ ਦੀ ਮੌਤ, ਘਰ ਕੋਲੋਂ ਮਿਲੀ ਲਾਸ਼
ਸਾਬਕਾ ਪ੍ਰਧਾਨ ਰਜਿੰਦਰ ਗੁਪਤਾ ਅਤੇ ਟੀਮ ਟ੍ਰਾਈਡੈਂਟ ਸਟਾਲੀਅਨਜ਼ ਦੇ ਮਾਲਕ ਨੇ ਕਿਹਾ ਕਿ ਅਸੀਂ ਟੂਰਨਾਮੈਂਟ ਦੇ ਸਫਲ ਹੋਣ ਦੀ ਉਮੀਦ ਕਰਦੇ ਹਾਂ ਅਤੇ ਟੀਮ ਟ੍ਰਾਈਡੈਂਟ ਨੂੰ ਜਿੱਤਣ ਦਾ ਭਰੋਸਾ ਹੈ। ਅਸੀਂ ਹਮੇਸ਼ਾ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ। ਪੀਸੀਏ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਦਸਿਆ ਕਿ ਉਦਘਾਟਨੀ ਸਮਾਰੋਹ ਸ਼ਾਮ 5 ਵਜੇ ਆਈਐਸ ਬਿੰਦਰਾ ਸਟੇਡੀਅਮ ਵਿਚ ਹੋਵੇਗਾ। ਪਹਿਲਾਂ ਜੇਤੂ ਟਰਾਫੀ ਦਾ ਐਲਾਨ ਕੀਤਾ ਜਾਵੇਗਾ ਅਤੇ ਫਿਰ ਸਟਾਰ ਗਾਇਕ ਮੀਕਾ ਸਿੰਘ ਪੇਸ਼ਕਾਰੀ ਕਰਨਗੇ। ਇਸ ਤੋਂ ਬਾਅਦ ਸ਼ੁਰੂਆਤੀ ਘੰਟੀ ਵਜਾਈ ਜਾਵੇਗੀ ਅਤੇ ਫਿਰ ਮੈਚ ਸ਼ੁਰੂ ਹੋਵੇਗਾ। ਦੂਜਾ ਮੈਚ ਸ਼ਾਮ 7 ਤੋਂ 10 ਵਜੇ ਤੱਕ ਹੋਵੇਗਾ।
ਇਹ ਵੀ ਪੜ੍ਹੋ: ਅੱਖਾਂ ਦੀ ਰੌਸ਼ਨੀ ਵਧਾਉਣ ਲਈ ਖਾਓ ਇਹ ਚੀਜ਼ਾਂ, ਕਦੇ ਨਹੀਂ ਲੱਗੇਗੀ ਐਨਕ
ਜੇਤੂ ਨੂੰ 25 ਲੱਖ ਦਾ ਇਨਾਮ... ਕੱਪ ਦੀ ਜੇਤੂ ਟੀਮ ਨੂੰ 25 ਲੱਖ ਦਾ ਨਕਦ ਇਨਾਮ ਅਤੇ ਉਪ ਜੇਤੂ ਟੀਮ ਨੂੰ 15 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਰ ਮੈਚ ਤੋਂ ਬਾਅਦ ਚੁਣੇ ਗਏ ਸਟਾਰ ਨੂੰ 1 ਲੱਖ ਰੁਪਏ ਦਿਤੇ ਜਾਣਗੇ। ਟੂਰਨਾਮੈਂਟ ਤੋਂ ਬਾਅਦ ਸਰਵੋਤਮ ਬੱਲੇਬਾਜ਼, ਸਰਵੋਤਮ ਗੇਂਦਬਾਜ਼ ਅਤੇ ਵੱਧ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਨੂੰ 2-2 ਲੱਖ ਦਾ ਇਨਾਮ ਦਿਤਾ ਜਾਵੇਗਾ। ਮੈਨ ਆਫ ਦਾ ਸੀਰੀਜ਼ ਨੂੰ 5 ਲੱਖ ਨਕਦ ਇਨਾਮ ਦੇ ਨਾਲ ਇਕ ਟਰੈਕਟਰ ਦਿਤਾ ਜਾਵੇਗਾ।