ICC World Cup 2023: ਵਿਰਾਟ ਕੋਹਲੀ ਨੂੰ 49ਵੇਂ ਸੈਂਕੜੇ 'ਤੇ ਵਧਾਈ ਦੇਣ ਤੋਂ ਕੀਤਾ ਸੀ ਇਨਕਾਰ, ਹੁਣ ਸ਼੍ਰੀਲੰਕਾ ਦੇ ਕਪਤਾਨ ਦੇ ਬਦਲੇ ਬੋਲ
Published : Nov 13, 2023, 3:54 pm IST
Updated : Nov 13, 2023, 3:54 pm IST
SHARE ARTICLE
Kusal Mendis
Kusal Mendis

Kusal Mendis News: ਕੁਸਲ ਮੇੰਡਿਸ ਨੇ ਕਿਹਾ ਕਿ ਮੈਨੂੰ ਉਸ ਸਮੇਂ ਵਿਰਾਟ ਕੋਹਲੀ ਨੂੰ ਸ਼ੁਭਕਾਮਨਾਵਾਂ ਦੇਣੀਆਂ ਚਾਹੀਦੀਆਂ ਸਨ।

ICC World Cup 2023, Kusal Mendis on Virat Kohli 49th ODI century: ਆਈਸੀਸੀ ਵਿਸ਼ਵ ਕੱਪ 2023 ਵਿੱਚ ਕਈ ਰੰਗ ਦੇਖਣ ਨੂੰ ਮਿਲੇ ਹਨ। ਭਾਵੇਂ ਉਹ ਭਾਰਤ ਦੀ ਜਿੱਤ ਦੀ ਲੜੀ ਹੋਵੇ, ਵਿਰਾਟ ਕੋਹਲੀ ਦਾ 49ਵਾਂ ਸੈਂਕੜਾ ਹੋਵੇ, ਅਫ਼ਗ਼ਾਨਿਸਤਾਨ ਦਾ ਜਜ਼ਬਾ, ਜਾਂ ਪਾਕਿਸਤਾਨ ਦਾ ਖ਼ਰਾਬ ਪ੍ਰਦਰਸ਼ਨ, ਇਸ ਸਾਲ ਵਿਸ਼ਵ ਕੱਪ ਵਿਚ ਲਗਭਗ ਹਰ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲੇ ਹਨ।

ਜਿੱਥੇ ਸ਼੍ਰੀਲੰਕਾ ਦੇ ਐਂਜੇਲੋ ਮੈਥਿਊਜ਼ ਟਾਈਮ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣੇ ਉੱਥੇ ਭਾਰਤ ਦੇ ਵਿਰਾਟ ਕੋਹਲੀ ਨੇ ਵਨਡੇ ਕ੍ਰਿਕੇਟ ਵਿਚ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਕੀਤੀ। ਹਾਲਾਂਕਿ ਸ਼੍ਰੀਲੰਕਾ ਦੇ ਕੁਸਲ ਮੇੰਡਿਸ ਇਸ ਦੌਰਾਨ ਸੁਰਖੀਆਂ ਵਿਚ ਆ ਗਏ ਸਨ ਕਿਉਂਕਿ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ 49ਵੇਂ ਸੈਂਕੜੇ 'ਤੇ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ ਸੀ।   

ਸ਼੍ਰੀਲੰਕਾ ਬਨਾਮ ਬੰਗਲਾਦੇਸ਼ ਮੈਚ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਰਿਪੋਰਟਰ ਵੱਲੋਂ ਸ਼੍ਰੀਲੰਕਾ ਦੇ ਕਪਤਾਨ ਕੁਸਲ ਮੇੰਡਿਸ ਤੋਂ ਸਵਾਲ ਕੀਤਾ ਗਿਆ ਸੀ ਕਿ ਜਿਵੇਂ ਵਿਰਾਟ ਕੋਹਲੀ ਨੇ 49ਵਾਂ ਵਨਡੇ ਸੈਂਕੜਾ ਜੜਿਆ ਹੈ, ਤਾਂ ਕੀ ਉਹ ਉਨ੍ਹਾਂ ਨੂੰ ਵਧਾਈ ਦੇਣਾ ਚਾਹੁਣਗੇ? ਇਸ 'ਤੇ ਕੁਸਲ ਮੇੰਡਿਸ ਨੇ ਵਿਰਾਟ ਨੂੰ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 

ਦੱਸ ਦਈਏ ਕਿ ਇਸ ਮੈਚ ਵਿਚ ਨਾ ਸਿਰਫ ਸ਼੍ਰੀਲੰਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸਗੋਂ ਐਂਜੇਲੋ ਮੈਥਿਊਜ਼ ਨੇ ਆਪਣੇ ਨਾਮ ਇੱਕ ਵੱਖਰਾ ਰਿਕਾਰਡ ਦਰਜ ਕਰਵਾਇਆ ਸੀ। ਦੱਸਣਯੋਗ ਹੈ ਕਿ ਐਂਜੇਲੋ ਮੈਥਿਊਜ਼ ਨੇ ਇਸ ਵਿਸ਼ਵ ਕੱਪ ਵਿਚ ਸਨਿਆਸ ਤੋਂ ਬਾਅਦ ਮੁੜ ਵਾਪਸੀ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਵੀ ਉਮੀਦ ਨਹੀਂ ਸੀ ਕਿ ਉਨ੍ਹਾਂ ਨਾਲ ਕੁਝ ਅਜਿਹਾ ਹੋ ਜਾਵੇਗਾ।

ਦਰਅਸਲ ਹੇਲਮੈਟ ਦੀ ਤਣੀ ਟੁੱਟਣ ਕਰਕੇ ਉਨ੍ਹਾਂ ਦਾ ਟਾਈਮ ਵੱਧ ਗਿਆ ਸੀ ਤੇ ਸ਼ਕੀਬ ਅਲ ਹਸਨ ਦੀ ਅਪੀਲ ਤੋਂ ਬਾਅਦ ਉਨ੍ਹਾਂ ਨੂੰ ਟਾਈਮ ਆਊਟ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਐਂਜੇਲੋ ਮੈਥਿਊਜ਼ ਦੀ ਵਿਕੇਟ ਨੂੰ ਲੈ ਕੇ ਬੰਗਲਾਦੇਸ਼ ਦੀ ਆਲੋਚਨਾ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੇ ਸਪੋਰਟਸਮੈਨ ਸਪਿਰਿਟ ਨਹੀਂ ਦਿਖਾਈ ਤਾਂ ਲੋਕਾਂ ਨੇ ਸ਼੍ਰੀਲੰਕਾ ਦੇ ਕਪਤਾਨ ਕੁਸਲ ਮੇੰਡਿਸ ਨੂੰ ਵੀ ਝਾੜ ਪਾਈ ਸੀ ਕਿ ਉਨ੍ਹਾਂ ਨੇ ਵੀ ਤਾਂ ਵਿਰਾਟ ਕੋਹਲੀ ਨੂੰ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ ਸੀ।  

ਹੁਣ ਇਸ 'ਤੇ ਮੁੜ ਕੁਸਲ ਮੇੰਡਿਸ ਦਾ ਇਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ "ਮੈਂ ਬਹੁਤ ਸਾਰੀਆਂ ਗਾਲ੍ਹਾਂ ਦਾ ਸਾਹਮਣਾ ਕੀਤਾ। ਹਰ ਕੋਈ ਜਾਣਦਾ ਹੈ ਕਿ ਵਿਰਾਟ ਕੋਹਲੀ ਕਿੰਨਾ ਚੰਗਾ ਖਿਡਾਰੀ ਹੈ, ਹਾਂ, ਮੈਨੂੰ ਉਸ ਸਮੇਂ ਉਸ ਨੂੰ ਵਧਾਈ ਦੇਣੀ ਚਾਹੀਦੀ ਸੀ। ਉਸ ਦਿਨ ਅਸੀਂ ਪਹਿਲਾਂ ਪ੍ਰੈਕਟਿਸ ਲਈ ਗਏ, ਉਸ ਤੋਂ ਬਾਅਦ ਤਣਾਅ ਸੀ। ਅਗਲੇ ਦਿਨ ਬੰਗਲਾਦੇਸ਼ ਦਾ ਮੈਚ ਸੀ।

ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਨਹੀਂ ਪਤਾ ਸੀ ਕਿ ਵਿਰਾਟ ਕੋਹਲੀ ਨੇ ਕਿੰਨਾ ਸਕੋਰ ਬਣਾਇਆ ਹੈ, ਮੈਨੂੰ ਬੱਸ ਇਹੀ ਪਤਾ ਸੀ ਕਿ ਇੱਕ ਮੈਚ ਸੀ। ਇਸ ਲਈ ਜਦੋਂ ਮੈਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਮੈਂ ਸ਼ੁਰੂ ਵਿੱਚ ਉਲਝਣ ਵਿੱਚ ਸੀ ਕਿਉਂਕਿ ਇਹ ਬੰਗਲਾਦੇਸ਼-ਸ਼੍ਰੀਲੰਕਾ ਮੈਚ ਦੇ ਸਬੰਧ ਵਿੱਚ ਇੱਕ ਮੀਡੀਆ ਕਾਨਫਰੰਸ ਸੀ।"

ਉਨ੍ਹਾਂ ਇਹ ਵੀ ਕਿਹਾ ਕਿ "ਮੈਂ ਜਾਣਦਾ ਹਾਂ ਕਿ ਮੈਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕੀਤੀ ਸੀ, ਇਸ ਵਿੱਚ ਸ਼ਾਇਦ ਮੈਂ ਗਲਤ ਸੀ, ਕਿਉਂਕਿ 49 ਸੈਂਕੜੇ ਬਣਾਉਣਾ ਕੋਈ ਆਸਾਨ ਕਾਰਨਾਮਾ ਨਹੀਂ ਹੈ। ਇੱਕ ਬੱਲੇਬਾਜ਼ ਦੇ ਰੂਪ ਵਿੱਚ, ਮੈਂ ਜਾਣਦਾ ਹਾਂ ਕਿ ਇਹ ਕਿੰਨਾ ਮੁਸ਼ਕਲ ਹੈ, ਪਰ ਉਸ ਸਮੇਂ ਮੈਂ ਅਸਲ ਵਿੱਚ ਸਪੱਸ਼ਟ ਨਹੀਂ ਸੀ ਕਿ ਕੀ ਪੁੱਛਿਆ ਜਾ ਰਿਹਾ ਸੀ।"

(For more news apart from ICC World Cup 2023, Kusal Mendis on Virat Kohli 49th ODI century, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement