ਸ਼ੇਨ ਵਾਟਸਨ ਨੇ ਜਦੋਂ ਅਪਣੇ ਬੇਟੇ ਨੂੰ ਦਿਤਾ ਆਟੋਗ੍ਰਾਫ਼, ਵੀਡੀਓ ਵਾਇਰਲ
Published : Jan 14, 2019, 5:26 pm IST
Updated : Jan 14, 2019, 5:26 pm IST
SHARE ARTICLE
Shane Watson gives autograph to Son
Shane Watson gives autograph to Son

ਬਿਗ ਬੈਸ਼ ਲੀਗ ਦਾ ਅੱਠਵਾਂ ਵਰਜਨ ਅਪਣੇ ਸ਼ਬਾਬ 'ਤੇ ਹੈ। ਸ਼ਾਇਦ ਹੀ ਇਸ ਟੂਰਨਾਮੈਂਟ ਵਿਚ ਕੋਈ ਅਜੀਹੇ ਪਲ ਆਏ ਹੋਣਗੇ ਜੋ ਇਹ ਫੈਂਸ ਨੂੰ ਪ੍ਰਭਾਵਿਤ ਕਰਨ ਵਿਚ ...

ਨਵੀਂ ਦਿੱਲੀ : ਬਿਗ ਬੈਸ਼ ਲੀਗ ਦਾ ਅੱਠਵਾਂ ਵਰਜਨ ਅਪਣੇ ਸ਼ਬਾਬ 'ਤੇ ਹੈ। ਸ਼ਾਇਦ ਹੀ ਇਸ ਟੂਰਨਾਮੈਂਟ ਵਿਚ ਕੋਈ ਅਜੀਹੇ ਪਲ ਆਏ ਹੋਣਗੇ ਜੋ ਇਹ ਫੈਂਸ ਨੂੰ ਪ੍ਰਭਾਵਿਤ ਕਰਨ ਵਿਚ ਅਸਫ਼ਲ ਰਿਹਾ ਹੋ। ਹਾਂ, ਕ੍ਰਿਕੇਟ ਮੈਦਾਨ 'ਤੇ ਅਜਿਹੇ ਪਲ ਜ਼ਰੂਰ ਆਏ ਜਿਨ੍ਹਾਂ ਨੇ ਫੈਂਸ ਦਾ ਦਿਲ ਜਿੱਤ ਲਿਆ। ਸਿਡਨੀ ਥੰਡਰ ਦੇ ਕਪਤਾਨ ਸ਼ੇਨ ਵਾਟਸਨ ਵੀ ਐਡਿਲੇਡ ਸਟਰਾਇਕਰ ਖਿਲਾਫ਼ ਇੰਜ ਹੀ ਇਕ ਯਾਦਗਾਰ ਪਲ ਦੇ ਗਵਾਹ ਬਣੇ।

Shane Watson gives autograph to SonShane Watson gives autograph to Son

ਸ਼ੇਨ ਵਾਟਸਨ ਦੀ 40 ਗੇਂਦਾਂ 'ਤੇ 68 ਦੌੜਾਂ ਦੀ ਪਾਰੀ ਨੇ ਟੀਮ ਨੂੰ ਸੀਜ਼ਨ ਦੀ ਚੌਥੀ ਜਿਤ ਦਵਾਈ। ਵਾਟਸਨ ਨੇ ਅਪਣੀ ਪਾਰੀ ਵਿਚ 4 ਚੌਕੇ ਅਤੇ 5 ਛਿੱਕੇ ਲਗਾਏ। ਉਨ੍ਹਾਂ ਦੀ ਇਸ ਸ਼ਾਨਦਾਰ ਪਾਰੀ ਲਈ ਉਨ੍ਹਾਂ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ। ਮੈਚ ਤੋਂ ਬਾਅਦ ਇਕ ਬਹੁਤ ਹੀ ਕਿਊਟ ਨਜ਼ਾਰਾ ਦੇਖਣ ਨੂੰ ਮਿਲਿਆ, ਜਿਨ੍ਹੇ ਫੈਂਸ ਦਾ ਦਿਲ ਜਿੱਤ ਲਿਆ।  


ਮੈਚ ਤੋਂ ਬਾਅਦ ਸ਼ੇਨ ਵਾਟਸਨ ਦੇ ਬੇਟੇ ਵਿਲੀਅਮ ਵਾਟਸਨ ਮੈਦਾਨ ਵੱਲ ਦੌੜ ਪਏ। ਆਸਟਰੇਲੀਆ ਦੇ ਸਾਬਕਾ ਆਲਰਾਉਂਡਰ ਸ਼ੇਨ ਵਾਟਸਨ ਨੇ ਅਪਣੇ ਬੇਟੇ ਨੂੰ ਆਟੋਗ੍ਰਾਫ ਤਾਂ ਦਿਤਾ ਹੀ ਨਾਲ ਹੀ ਅਪਣੇ ਬੇਟੇ ਦੀ ਕੈਪ ਅਤੇ ਸ਼ਰਟ 'ਤੇ ਆਟੋਗ੍ਰਾਫ ਵੀ ਦਿਤਾ। ਇਸ ਤੋਂ ਬਾਅਦ ਉਸ ਨੂੰ ਪਿਆਰ ਨਾਲ ਗਲੇ ਲਗਾਇਆ। ਜੂਨੀਅਰ ਵਾਟਸਨ ਅਪਣੇ ਪਿਤਾ ਵਲੋਂ ਦਿਤੇ ਗਏ ਆਟੋਗ੍ਰਾਫ਼ ਤੋਂ ਬਾਅਦ ਸਮਾਇਲ ਕਰ ਰਹੇ ਸਨ।  

ਸਾਬਕਾ ਪਾਕਿਸਤਾਨੀ ਕਪਤਾਨ ਕਾਮਰਾਨ ਅਕਮਲ ਨੇ ਇਸ ਪਲ ਨੂੰ ਸਵੀਟ ਅਤੇ ਕਿਊਟ ਮੂਮੈਂਟ ਦੱਸਿਆ। ਸਿਡਨੀ ਥੰਡਰ ਲਈ ਇਹ ਸੀਜ਼ਨ ਉਤਾਰ - ਚੜਾਅ ਵਾਲਾ ਰਿਹਾ ਹੈ। ਟੀਮ ਨੇ ਪਹਿਲੇ ਕੁੱਝ ਮੈਚ ਜਿੱਤੇ ਅਤੇ ਬਾਅਦ ਵਿਚ ਕੁੱਝ ਹਾਰੇ ਪਰ ਉਨ੍ਹਾਂ ਨੇ ਪਰਥ ਸਕੋਚਰਸ  ਦੇ ਖਿਲਾਫ਼ ਇਕ ਮੁਕਾਬਲਾ ਇਕ ਦੌੜ ਨਾਲ ਜਿੱਤਿਆ। ਇਸ ਤੋਂ ਬਾਅਦ ਉਹ ਫਿਰ ਕੁੱਝ ਮੈਚ ਹਾਰੇ ਪਰ ਥੰਡਰ ਵਾਪਸ ਟ੍ਰੈਕ 'ਤੇ ਆਉਣ ਤੋਂ ਖੁਸ਼ ਹੋਣਗੇ।  

Shane Watson gives autograph to SonShane Watson gives autograph to Son

ਉਨ੍ਹਾਂ ਨੇ ਡਿਫੈਂਡਿੰਗ ਚੈਂਪਿਅਨ ਐਡੀਲੇਡ ਸਟਰਾਇਕਰਸ ਨੂੰ ਅਸਾਨੀ ਨਾਲ ਹਰਾ ਦਿਤਾ। ਵਾਟਸਨ ਦੇ 68 ਦੌੜਾਂ ਦੀ ਬਦੌਲਤ ਥੰਡਰ 168 ਦੌੜਾਂ ਬਣਾਈਆਂ। ਗੇਂਦਬਾਜ਼ਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਥੰਡਰ ਦੀ ਟੀਮ 71 ਦੌੜਾਂ ਨਾਲ ਮੈਚ ਜਿੱਤ ਗਈ। ਇਸ ਜਿੱਤ ਨਾਲ ਸਿਡਨੀ ਥੰਡਰ ਦੇ 8 ਅੰਕ ਹੋ ਗਏ। ਉਹ ਅੰਕ ਤਾਲਿਕਾ ਵਿਚ ਦੂਜੇ ਨੰਬਰ 'ਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement