
ਅੱਜ ਹੀ ਦੇ ਦਿਨ 14 ਜਨਵਰੀ ਨੂੰ 1898 ਵਿਚ ਟੈਸਟ ਕ੍ਰਿਕੇਟ ਵਿਚ ਪਹਿਲਾ ਛੱਕਾ ਲਗਾਇਆ ਗਿਆ ਸੀ। ਅੰਤਰਰਾਸ਼ਟਰੀ ਟੈਸਟ ਕ੍ਰਿਕੇਟ ਦੀ ਸ਼ੁਰੂਆਤ 1877 ਵਿਚ ਆਸਟਰੇਲੀਆ...
ਨਵੀਂ ਦਿੱਲੀ : ਅੱਜ ਹੀ ਦੇ ਦਿਨ 14 ਜਨਵਰੀ ਨੂੰ 1898 ਵਿਚ ਟੈਸਟ ਕ੍ਰਿਕੇਟ ਵਿਚ ਪਹਿਲਾ ਛੱਕਾ ਲਗਾਇਆ ਗਿਆ ਸੀ। ਅੰਤਰਰਾਸ਼ਟਰੀ ਟੈਸਟ ਕ੍ਰਿਕੇਟ ਦੀ ਸ਼ੁਰੂਆਤ 1877 ਵਿਚ ਆਸਟਰੇਲੀਆ ਅਤੇ ਇੰਗਲੈਂਡ ਵਿਚ ਹੋਈ ਸੀ ਪਰ ਅੰਤਰਰਾਸ਼ਟਰੀ ਕ੍ਰਿਕੇਟ ਵਿਚ ਪਹਿਲਾ ਛੱਕਾ ਇਸ ਦੀ ਸ਼ੁਰੂਆਤ ਦੇ 21 ਸਾਲ ਬਾਅਦ ਯਾਨੀ 1898 ਵਿਚ ਲਗਿਆ ਸੀ। ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਐਡਿਲੇਡ ਓਵਲ ਮੈਦਾਨ 'ਤੇ ਖੇਡੇ ਗਏ ਇਸ ਮੁਕਾਬਲੇ ਵਿਚ ਮੇਜ਼ਬਾਨ ਟੀਮ ਦੇ ਜੋ ਡਾਰਲਿੰਗ ਨੇ ਟੈਸਟ ਕ੍ਰਿਕੇਟ ਪਹਿਲਾ ਛੱਕਾ ਲਗਾਇਆ ਸੀ।
Joe Darling
ਇਸ ਮੈਚ ਵਿਚ ਡਾਰਲਿੰਗ ਦੀ ਸ਼ਾਨਦਾਰ 178 ਦੌੜਾਂ ਦੀ ਪਾਰੀ ਦੀ ਮਦਦ ਨਾਲ ਆਸਟਰੇਲੀਆ ਨੇ ਅਪਣੀ ਪਹਿਲੀ ਪਾਰੀ ਵਿਚ 573 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਅਪਣੀ ਪਾਰੀ ਵਿਚ 26 ਚੌਕੇ ਅਤੇ 3 ਛੱਕੇ ਲਗਾਏ ਸਨ। ਕ੍ਰਿਕੇਟ ਵਿਚ ਉਸ ਸਮੇਂ ਛੱਕਾ ਲਗਾਉਣਾ ਕੋਈ ਆਸਾਨ ਕੰਮ ਨਹੀਂ ਸੀ। ਉਸ ਦੌਰ ਵਿਚ ਛੱਕਾ ਲਗਾਉਣ ਲਈ ਗੇਂਦ ਨੂੰ ਮੈਦਾਨ ਦੇ ਬਾਹਰ ਮਾਰਨਾ ਪੈਂਦਾ ਸੀ। ਜੋ ਡਾਰਲਿੰਗ ਨੇ ਅਜਿਹਾ ਤਿੰਨ ਵਾਰ ਕੀਤਾ। ਉਸ ਸਮੇਂ ਬਿਨਾਂ ਟੱਪਾ ਖਾਧੇ ਗੇਂਦ ਨੂੰ ਬਾਉਂਡਰੀ ਦੇ ਪਾਰ ਭੇਜਣ 'ਤੇ ਪੰਜ ਦੌੜਾਂ ਮਿਲਦੀਆਂ ਸਨ।
Joe Darling
ਆਸਟਰੇਲੀਆ ਦੇ 573 ਦੌੜਾਂ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ ਅਪਣੀ ਪਹਿਲੀ ਪਾਰੀ ਵਿਚ 278 ਉਤੇ ਸਿਮਟ ਗਈ। ਜਿਸ ਤੋਂ ਬਾਅਦ ਮੇਜ਼ਬਾਨ ਆਸਟਰੇਲੀਆ ਨੇ ਇੰਗਲੈਂਡ ਨੂੰ ਫਾਲੋਆਨ ਖੇਡਣ ਲਈ ਬੁਲਾਇਆ। ਇੰਗਲੈਂਡ ਦੀ ਟੀਮ ਅਪਣੀ ਦੂਜੀ ਪਾਰੀ ਵਿਚ ਵੀ 282 'ਤੇ ਦੌੜਾਂ 'ਤੇ ਆਲ ਆਉਟ ਹੋ ਗਈ ਸੀ ਅਤੇ ਇਸ ਤਰ੍ਹਾਂ ਆਸਟਰੇਲੀਆ ਨੇ ਇਹ ਟੈਸਟ ਮੈਚ ਪਾਰੀ ਅਤੇ 13 ਦੌੜਾਂ ਨਾਲ ਜਿੱਤੀਆ ਸੀ।