INDvAFG T20 Cricket : ਭਾਰਤ ਨੇ ਅਫ਼ਗਾਨਿਸਤਾਨ ਨੂੰ ਦੂਜੇ T20 ਮੈਚ ’ਚ ਹਰਾ ਕੇ ਤਿੰਨ ਮੈਚਾਂ ਦੀ ਲੜੀ ਅਪਣੇ ਨਾਂ ਕੀਤੀ
Published : Jan 14, 2024, 10:18 pm IST
Updated : Jan 14, 2024, 10:18 pm IST
SHARE ARTICLE
Indore: India's batter Yashasvi Jaiswal plays a shot during the 2nd T20I cricket match between Afghanistan and India, at the Holkar Stadium in Indore, Sunday, Jan. 14, 2024. (PTI Photo/Kunal Patil)
Indore: India's batter Yashasvi Jaiswal plays a shot during the 2nd T20I cricket match between Afghanistan and India, at the Holkar Stadium in Indore, Sunday, Jan. 14, 2024. (PTI Photo/Kunal Patil)

ਭਾਰਤ ਨੇ ਜੂਨ 2019 ਤੋਂ ਬਾਅਦ ਦੇਸ਼ ਅੰਦਰ ਕੋਈ T20 ਮੈਚ ਨਹੀਂ ਹਾਰਿਆ ਹੈ

INDvAFG T20 Cricket : ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਖੇਡੀ ਜਾ ਰਹੀ ਤਿੰਨ T20 ਮੈਚਾਂ ਦੀ ਲੜੀ ਦਾ ਦੂਜਾ ਮੈਚ ਵੀ ਭਾਰਤ ਨੇ ਜਿੱਤ ਕੇ ਲੜੀ ’ਤੇ ਕਬਜ਼ਾ ਕਰ ਲਿਆ ਹੈ। ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਅਫ਼ਗਾਨਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿਤਾ ਸੀ। 

ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਦੀ ਪੂਰੀ ਟੀਮ ਪੂਰੇ 20 ਓਵਰਾਂ ’ਚ 172 ਦੌੜਾਂ ਬਣਾ ਕੇ ਆਊਟ ਹੋ ਗਈ। ਟੀਮ ਵਲੋਂ ਗੁਲਬਦੀਨ ਨਾਇਬ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਹੋਰ ਕੋਈ ਖਿਡਾਰੀ ਟਿਕ ਕੇ ਨਹੀਂ ਖੇਡ ਸਕਿਆ। ਭਾਰਤ ਵਲੋਂ ਗੇਂਦਬਾਜ਼ੀ ਕਰਦਿਆਂ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਉਨ੍ਹਾਂ ਨੇ ਅਪਣੇ 4 ਓਵਰਾਂ ’ਚ 32 ਦੌੜਾਂ ਦਿਤੀਆਂ। 

ਜਵਾਬ ’ਚ ਭਾਰਤ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਕਪਤਾਨ ਰੋਹਿਤ ਸ਼ਰਮਾ 0 ’ਤੇ ਆਊਟ ਹੋ ਗਏ। ਹਾਲਾਂਕਿ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਨੇ ਮੋਰਚਾ ਸੰਭਾਲਿਆ।  ਵਿਰਾਟ ਕੋਹਲੀ ਨੇ 29 ਦੌੜਾਂ ਬਣਾ ਕੇ ਆਊਟ ਹੋਏ। ਯਸ਼ਸਵੀ ਨੇ 6 ਛੱਕਿਆਂ ਅਤੇ 5 ਚੌਕਿਆਂ ਨਾਲ ਸਭ ਤੋਂ ਵੱਧ 68 ਦੌੜਾਂ ਬਣਾਈਆਂ। ਜਦਕਿ ਸ਼ਿਵਮ ਦੂਬੇ ਨੇ 4 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ। ਦੋਹਾਂ ਦੀ ਤਾਬੜਤੋੜ ਬੱਲੇਬਾਜ਼ੀ ਨਾਲ ਟੀਮ ਨੇ 15.4 ਓਵਰਾਂ ’ਚ ਹੀ ਟੀਚਾ ਪੂਰਾ ਕਰ ਲਿਆ। 

ਭਾਰਤ ਨੇ ਜੂਨ 2019 ਤੋਂ ਬਾਅਦ ਦੇਸ਼ ਅੰਦਰ ਕੋਈ T20 ਮੈਚ ਨਹੀਂ ਹਾਰਿਆ ਹੈ। ਟੀਮ ਨੇ 15 T20 ਮੈਚ ਖੇਡੇ ਜਿਨ੍ਹਾਂ ’ਚੋਂ 13 ਜਿੱਤੇ ਹਨ ਅਤੇ 2 ਡਰਾਅ ਹੋ ਗਏ। 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement