
ਜਦੋਂ ਅਮਿਤ ਸ਼ਾਹ ਦੇ ਯਾਰਾਂ ਦੀ ਸਰਕਾਰ ਦੀ ਉਹ ਉਦੋਂ ਪੰਜਾਬ ਕਿਉਂ ਨਹੀਂ ਆਏ?
ਹੁਸ਼ਿਆਰਪੁਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੂਰੀਆਂ ਸਰਗਰਮ ਹਨ। ਅੱਜ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਚੁਣਾਵੀ ਵਾਅਦੇ ਕਰਨ ਲਈ ਹੁਸ਼ਿਆਰਪੁਰ ਦੀ ਧਰਤੀ ’ਤੇ ਪਹੁੰਚੇ ਹਨ। ਇਸ ਮੌਕੇ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਤੋਂ ਖੜ੍ਹੇ ਉਮੀਦਵਾਰ ਸੁੰਦਰ ਸ਼ਿਆਮ ਅਰੋੜਾ ਦੇ ਹੱਕ ਵਿਚ ਬੋਲਦਿਆਂ ਜਨਤਾ ਨੂੰ ਅਪੀਲ ਕੀਤੀ ਕਿ ਤੁਸੀਂ ਇਨ੍ਹਾਂ ਨੂੰ ਜਿਤਾਓ, ਮੈਂ ਤੁਹਾਡੇ ਨਾਲ ਖੜਾਂਗਾ।
Rahul Gandhi
ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਪੰਜਾਬ ਦੀਆਂ ਚੋਣਾਂ ਬਹੁਤ ਅਹਿਮ ਹਨ। ਕੁਝ ਮਹੀਨੇ ਪਹਿਲਾਂ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਚਰਨਜੀਤ ਚੰਨੀ ਜੀ ਗਰੀਬ ਘਰੋਂ ਹਨ। ਉਹ ਡੂੰਘਾਈ ਨਾਲ ਗਰੀਬੀ ਨੂੰ ਸਮਝਦੇ ਹਨ। ਉਹ ਪੰਜਾਬ 'ਚ ਰਸੂਖਦਾਰਾਂ ਦੀ ਸਰਕਾਰ ਨਹੀਂ ਚਲਾਉਣਗੇ। ਪੰਜਾਬ 'ਚ ਕਿਸਾਨਾਂ, ਗਰੀਬਾਂ, ਮਜ਼ਦੂਰਾਂ ਦੀ ਸਰਕਾਰ ਚਲਾਉਣਗੇ। ਪੀਐਮ ਮੋਦੀ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਨੋਟਬੰਦੀ ਦੇ ਬਾਅਦ ਤੋਂ ਦੇਸ਼ ਦੀ ਬੁਰੀ ਹਾਲਤ ਸ਼ੁਰੂ ਹੋਈ। ਦੇਸ਼ 'ਚ ਬੇਰੁਜ਼ਗਾਰੀ ਫ਼ੈਲ ਗਈ। ਇੰਡਸਟਰੀਆਂ ਤਬਾਹ ਹੋ ਗਈਆਂ।
Rahul Gandhi
ਜੀ.ਐੱਸ.ਟੀ. ਗਲਤ ਢੰਗ ਨਾਲ ਲਾਗੂ ਕਰ ਦਿੱਤਾ। ਪੀ.ਐੱਮ. ਰੁਜ਼ਗਾਰ, ਭ੍ਰਿਸ਼ਟਾਚਾਰ ਅਤੇ ਕਾਲੇ ਧਨ ਬਾਰੇ ਕੁਝ ਨਹੀਂ ਕਹਿਣਗੇ। ਮੋਦੀ ਸਰਕਾਰ ਤੋਂ ਸਿਰਫ਼ 2-3 ਅਰਬਪਤੀਆਂ ਨੂੰ ਫ਼ਾਇਦਾ ਹੋਇਆ।ਰਾਹੁਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਬਿੱਲ ਲੈ ਕੇ ਆਈ। ਪੰਜਾਬ ਦੇ ਕਿਸਾਨ ਸੜਕਾਂ 'ਤੇ ਉਤਰ ਆਏ। ਇਕ ਸਾਲ ਤੱਕ ਉਹ ਠੰਡ 'ਚ ਕੋਰੋਨਾ ਦੇ ਸਮੇਂ ਖੜ੍ਹੇ ਰਹੇ।
Rahul gandhi
ਕਾਂਗਰਸ ਕਿਸਾਨਾਂ ਨਾਲ ਖੜ੍ਹੀ ਰਹੀ। ਇਕ ਸਾਲ ਬਾਅਦ ਪੀ.ਐੱਮ. ਨੇ ਕਿਹਾ ਕਿ ਗਲਤੀ ਹੋ ਗਈ। ਇਕ ਸਾਲ ਉਨ੍ਹਾਂ ਨੇ ਹਿੰਦੁਸਤਾਨ ਦੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ। 700 ਕਿਸਾਨ ਸ਼ਹੀਦ ਹੋ ਗਏ। ਸੰਸਦ 'ਚ ਮੈਂ ਕਿਹਾ ਕਿ 2 ਮਿੰਟ ਸ਼ਹੀਦ ਕਿਸਾਨਾਂ ਲਈ ਮੌਨ ਰੱਖੋ ਪਰ ਸਮਾਂ ਨਹੀਂ ਦਿੱਤਾ। ਗਲਤੀ ਹੋਈ ਤਾਂ ਫਿਰ 700 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ। ਸਿਰਫ਼ ਕਾਂਗਰਸ ਦੀਆਂ ਸੂਬਾ ਸਰਕਾਰਾਂ ਨੇ ਮੁਆਵਜ਼ਾ ਦਿੱਤਾ।
ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਅਮਿਤ ਸ਼ਾਹ ਇਨ੍ਹੀਂ ਦਿਨੀਂ ਨਸ਼ਿਆਂ ਦੀ ਗੱਲ ਕਰ ਰਹੇ ਹਨ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਅਮਿਤ ਸ਼ਾਹ ਉਦੋਂ ਪੰਜਾਬ ਕਿਉਂ ਨਹੀਂ ਆਏ? ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਨਸ਼ਿਆਂ ਦਾ ਮੁੱਦਾ ਉਠਾਇਆ ਤਾਂ ਮੇਰਾ ਮਜ਼ਾਕ ਉਡਾਇਆ ਗਿਆ। ਉਸ ਸਮੇਂ ਤੁਹਾਡੇ ਯਾਰਾਂ ਦੀ ਸਰਕਾਰ ਸੀ। ਅਸੀਂ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਤੇ ਕਰਦੇ ਰਹਾਂਗੇ।