ਟੀ-20 ਵਿਸ਼ਵ ਕੱਪ 2026 : ਇੰਗਲੈਂਡ ਨੇ ਸਕਾਟਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

By : JAGDISH

Published : Feb 14, 2026, 6:50 pm IST
Updated : Feb 14, 2026, 6:50 pm IST
SHARE ARTICLE
T20 World Cup 2026: England beat Scotland by 5 wickets
T20 World Cup 2026: England beat Scotland by 5 wickets

ਨਾਬਾਦ 63 ਦੌੜਾਂ ਬਣਾਉਣ ਵਾਲੇ ਟੌਮ ਬੈਂਟਨ ਰਹੇ ‘ਪਲੇਅਰ ਆਫ਼ ਦ ਮੈਚ'

ਕੋਲਕਾਤਾ : ਟੀ-20 ਵਿਸ਼ਵ ਕੱਪ ਦੇ 23ਵੇਂ ਮੈਚ ਵਿੱਚ ਇੰਗਲੈਂਡ ਨੇ ਸਕਾਟਲੈਂਡ ਨੂੰ 5 ਵਿਕਟਾਂ ਨਾਲ ਹਰਾਇਆ। ਸ਼ਨੀਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡੇ ਗਏ ਦਿਨ ਦੇ ਦੂਜੇ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕਾਟਲੈਂਡ ਦੀ ਟੀਮ 19.4 ਓਵਰਾਂ ਵਿੱਚ 152 ਦੌੜਾਂ 'ਤੇ ਆਲ ਆਊਟ ਹੋ ਗਿਆ। ਜਵਾਬ ਵਿੱਚ ਇੰਗਲੈਂਡ ਨੇ 18.2 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ।
ਇਸ ਟੂਰਨਾਮੈਂਟ ਵਿੱਚ ਤਿੰਨ ਮੈਚਾਂ ਵਿੱਚ ਇੰਗਲੈਂਡ ਦੀ ਇਹ ਦੂਜੀ ਜਿੱਤ ਹੈ । ਇਸ ਤੋਂ ਪਹਿਲਾਂ 8 ਫਰਵਰੀ ਨੂੰ ਟੀਮ ਨੇ ਨੇਪਾਲ ਨੂੰ ਇੱਕ ਰੋਮਾਂਚਕ ਮੈਚ ਵਿੱਚ 4 ਦੌੜਾਂ ਨਾਲ ਹਰਾਇਆ । ਇਸ ਜਿੱਤ ਦੇ ਨਾਲ ਇੰਗਲੈਂਡ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ  ਜਦਕਿ ਤਿੰਨ ਮੈਚਾਂ ਵਿੱਚ ਸਕਾਟਲੈਂਡ ਦੀ ਇਹ ਦੂਜੀ ਹਾਰ ਸੀ। ਉਹ ਪਹਿਲਾਂ ਵੈਸਟਇੰਡੀਜ਼ ਤੋਂ ਹਾਰ ਗਏ ਸਨ।
ਬੈਂਟਨ ਨੇ ਨਾਬਾਦ 63 ਦੌੜਾਂ ਬਣਾਈਆਂ । ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਲਈ ਟੌਮ ਬੈਂਟਨ ਨੇ 41 ਗੇਂਦਾਂ 'ਤੇ ਨਾਬਾਦ 63 ਦੌੜਾਂ ਬਣਾਈਆਂ ਜਦਿਕ ਵਿਲ ਜੈਕਸ 10 ਗੇਂਦਾਂ 'ਤੇ 16 ਦੌੜਾਂ ਬਣਾ ਕੇ ਨਾਬਾਦ ਰਹੇ । ਜੈਕਬ ਬੈਥਲ ਨੇ 32, ਸੈਮ ਕੁਰਨ ਨੇ 28, ਹੈਰੀ ਬਰੂਕ ਨੇ 4, ਜੋਸ ਬਟਲਰ ਨੇ 3 ਅਤੇ ਫਿਲ ਸਾਲਟ ਨੇ 2 ਦੌੜਾਂ ਬਣਾਈਆਂ। ਸਕਾਟਲੈਂਡ ਲਈ, ਬ੍ਰੈਂਡਨ ਮੈਕਮੁਲਨ, ਓਲੀਵਰ ਡੇਵਿਡਸਨ, ਬ੍ਰੈਡ ਵ੍ਹੀਲ, ਬ੍ਰੈਡ ਕਰੀ ਅਤੇ ਮਾਈਕਲ ਲੀਸਕ ਨੇ 1-1 ਵਿਕਟ ਲਈ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕਾਟਲੈਂਡ ਦੇ ਕਪਤਾਨ ਰਿਚੀ ਬੇਰਿੰਗਟਨ 32 ਗੇਂਦਾਂ 'ਤੇ 49 ਦੌੜਾਂ ਬਣਾਈਆਂ।। ਮਾਈਕਲ ਜੋਨਸ 33, ਟੌਮ ਬਰੂਸ 24 ਅਤੇ ਓਲੀਵਰ ਡੇਵਿਡਸਨ ਨੇ ਨਾਬਾਦ 20 ਦੌੜਾਂ ਬਣਾਈਆਂ। ਇੰਗਲੈਂਡ ਲਈ, ਆਦਿਲ ਰਾਸ਼ਿਦ ਨੇ ਤਿੰਨ ਵਿਕਟਾਂ, ਲਿਆਮ ਡਾਸਨ ਅਤੇ ਜੋਫਰਾ ਆਰਚਰ ਨੇ ਦੋ-ਦੋ ਵਿਕਟਾਂ ਲਈਆਂ, ਜਦੋਂ ਕਿ ਜੈਮੀ ਓਵਰਟਨ ਅਤੇ ਸੈਮ ਕੁਰਨ ਨੇ ਇੱਕ-ਇੱਕ ਵਿਕਟ ਲਈ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement