ਭਾਰਤੀ ਮਹਿਲਾ ਫੁੱਟਬਾਲ ਟੀਮ 28 ਮਾਰਚ ਤੋਂ ਗੋਆ ਵਿਖੇ ਕਰੇਗੀ ਟਰੇਨਿੰਗ ਦੀ ਸ਼ੁਰੂਆਤ
Published : Mar 14, 2022, 3:49 pm IST
Updated : Mar 14, 2022, 6:04 pm IST
SHARE ARTICLE
Indian women’s football team to train in Goa from March 28
Indian women’s football team to train in Goa from March 28

ਭਾਰਤੀ ਮਹਿਲਾ ਫੁੱਟਬਾਲ ਟੀਮ 28 ਮਾਰਚ ਤੋਂ 3 ਅਪ੍ਰੈਲ ਤੱਕ ਚੱਲਣ ਵਾਲੇ ਸੱਤ ਰੋਜ਼ਾ ਟਰੇਨਿੰਗ ਕੈਂਪ ਲਈ ਗੋਆ ਵਿਚ ਇਕੱਤਰ ਹੋਵੇਗੀ। 

 

ਨਵੀਂ ਦਿੱਲੀ: ਏਐੱਫਸੀ ਮਹਿਲਾ ਏਸ਼ੀਆਈ ਕੱਪ ਖੇਡਣ ਮਗਰੋਂ ਦੋ ਮਹੀਨੇ ਦੇ ਬਰੇਕ ਤੋਂ ਬਾਅਦ ਭਾਰਤੀ ਮਹਿਲਾ ਫੁੱਟਬਾਲ ਟੀਮ 28 ਮਾਰਚ ਤੋਂ 3 ਅਪ੍ਰੈਲ ਤੱਕ ਚੱਲਣ ਵਾਲੇ ਸੱਤ ਰੋਜ਼ਾ ਟਰੇਨਿੰਗ ਕੈਂਪ ਲਈ ਗੋਆ ਵਿਚ ਇਕੱਤਰ ਹੋਵੇਗੀ। 

WOMEN FOOTBALL TEAM
U-18 WOMEN FOOTBALL TEAM

ਮੁੱਖ ਕੋਚ ਥਾਮਸ ਡੇਨਬਰੀ ਸੈਫ ਮਹਿਲਾ ਅੰਡਰ-18 ਚੈਂਪੀਅਨਸ਼ਿਪ ਵਿਚ ਭਾਰਤੀ ਅੰਡਰ-18 ਟੀਮ ਦੇ ਨਾਲ ਆਪਣੀ ਵਚਨਬੱਧਤਾ ਪੂਰੀ ਕਰਨ ਤੋਂ ਬਾਅਦ ਆਪਣੇ ਮਾਰਗਦਰਸ਼ਨ ਵਿਚ ਕੈਂਪ ਸ਼ੁਰੂ ਕਰਨਗੇ।

FootballFootball

ਅਖਿਲ ਭਾਰਤੀ ਫੁੱਟਬਾਲ ਮਹਾਂਸੰਘ (ਏਆਈਐੱਫਐਲ) ਵਲੋਂ ਜਾਰੀ ਬਿਆਨ ਵਿਚ ਡੇਨਬਰੀ ਨੇ ਕਿਹਾ, “ਦੁਬਾਰਾ ਕੈਂਪ ਵਿਚ ਵਾਪਸ ਆਉਣ ਲਈ ਇਕ ਛੋਟੀ ਬਰੇਕ ਸਭ ਲਈ ਬਹੁਤ ਮਹੱਤਵਪੂਰਨ ਸੀ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਸਭ ਖਿਡਾਰੀ ਤਰੋਤਾਜ਼ਾ ਹਨ ਅਤੇ ਅੱਗੇ ਵੀ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ।ਉਹਨਾਂ ਨੇ ਕਿਹਾ, “ਨਿਸ਼ਚਿਤ ਤੌਰ ਤੇ ਅਸੀਂ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਾਂਗੇ ਅਤੇ ਫਿਰ ਤੋਂ ਤਿਆਰੀ ਸ਼ੁਰੂ ਕਰਾਂਗੇ। ਸਾਡੀ ਟੀਮ ਬਹੁਤ ਮਜਬੂਤ ਹੈ।

 

ਸੰਭਾਵਿਤ ਖਿਡਾਰੀ ਇਸ ਪ੍ਰਕਾਰ ਹਨ:

ਗੋਲਕੀਪਰ : ਅਦਿਤੀ ਚੌਹਾਨ, ਲਿੰਥੋਇੰਗਾਮਬੀ ਦੇਵੀ, ਸ਼ਰੇਆ ਹੁਡਾ, ਸੌਮਿਆ ਨਾਰਾਇਣਸੈਮੀ

ਡਿਫੈਂਡਰ : ਡਾਲਿਮਾ ਸ਼ਿੱਬਰ, ਸਵੀਟੀ ਦੇਵੀ, ਰਿਤੂ ਰਾਨੀ, ਆਸ਼ਾਲਤਾ ਦੇਵੀ, ਰੰਜਨਾ ਚਾਨੂ, ਮਨੀਸ਼ਾ ਪਾਤਰਾ, ਅਸਤਮ ਆਰੋਆਨ, ਕ੍ਰਿਟੀਨਾ ਦੇਵੀ।

ਮਿਡਫੀਲਡਰ : ਅੰਜੂ ਤਮਾਂਗ, ਸੰਧਿਆ ਰੰਗਾਨਾਥਨ, ਕਾਰਤਿਕਾ ਅੰਗਾਮੁਥੂ, ਰਤਨਬਾਲਾ ਦੇਵੀ, ਪਰਿੰਗਕਾ ਦੇਵੀ, ਕਸ਼ਮੀਨਾ, ਇੰਦੂਮਤੀ ਕਾਥਿਰੇਸਨ, ਮਾਰਟੀਨਾ ਥਾਕਚੋਮ, ਸੁਮਿਤਰਾ ਕਾਮਰਾਜ

ਫਾਰਵਰਡ : ਅਪੂਰਣਾ ਨਰਜਾਰੀ, ਗਰੇਸ ਡਾਂਗਮੇਈ, ਸੈਮਿਆ ਗੁਗੁਲੋਥ, ਮਨੀਸ਼ਾ, ਪਿਆਰੀ ਖਾਕਾ, ਰੇਣੂ ਕਰਿਸ਼ਮਾ ਸ਼ਿਰੋਵਾਇਕਰ, ਮਰਿਯਮੱਲ ਬਾਲਾਮੁਰੂਗਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement