
ਸਚਿਨ ਨੇ ਤੁਰੰਤ ਜੌਂਟੀ ਰੋਡਸ ਨੂੰ ਰੋਕਿਆ
ਮੁੰਬਈ : IPL 2022 'ਚ ਬੁੱਧਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਏ ਮੈਚ ਤੋਂ ਬਾਅਦ ਕਾਫ਼ੀ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਮੁੰਬਈ ਨੂੰ ਲਗਾਤਾਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਅਤੇ ਸਪੋਰਟ ਸਟਾਫ਼ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਨਜ਼ਰ ਆਏ। ਫਿਰ ਪੰਜਾਬ ਦੇ ਫੀਲਡਿੰਗ ਕੋਚ ਜੌਂਟੀ ਰੋਡਸ ਨੇ ਅਜਿਹਾ ਕੁਝ ਕੀਤਾ ਕਿ ਸਟੇਡੀਅਮ 'ਚ ਮੌਜੂਦ ਸਾਰੇ ਖਿਡਾਰੀ ਅਤੇ ਦਰਸ਼ਕ ਹਾਸਾ ਨਾ ਰੋਕ ਸਕੇ।
Jonty Rhodes
ਸਚਿਨ ਤੇਂਦੁਲਕਰ ਮੁੰਬਈ ਟੀਮ ਦੇ ਮੇਟੋਰ ਹਨ। ਮੈਚ ਤੋਂ ਬਾਅਦ ਉਹ ਪੰਜਾਬ ਟੀਮ ਦੇ ਸਾਰੇ ਮੈਂਬਰਾਂ ਨਾਲ ਇਕ-ਇਕ ਕਰਕੇ ਹੱਥ ਮਿਲਾਉਂਦੇ ਰਹੇ। ਉਹਨਾਂ ਨੇ ਕੁਝ ਦੇਰ ਪੰਜਾਬ ਦੇ ਕੋਚ ਅਨਿਲ ਕੁੰਬਲੇ ਨਾਲ ਗੱਲ ਕੀਤੀ ਅਤੇ ਫਿਰ ਜੌਂਟੀ ਰੋਡਸ ਦੀ ਵਾਰੀ ਸੀ। ਰੋਡਸ ਨੇ ਸਚਿਨ ਨਾਲ ਹੱਥ ਮਿਲਾਉਣ ਦੀ ਬਜਾਏ ਸਚਿਨ ਦੇ ਪੈਰ ਛੂਹ ਕੇ ਪ੍ਰਣਾਮ ਕਰਨ ਦੀ ਕੋਸ਼ਿਸ਼ ਕੀਤੀ।
Sachin Tendulkar
ਸਚਿਨ ਨੇ ਤੁਰੰਤ ਉਨ੍ਹਾਂ ਨੂੰ ਰੋਕਿਆ ਅਤੇ ਫਿਰ ਦੋਵੇਂ ਖਿਡਾਰੀਆਂ ਨੇ ਇਕ ਦੂਜੇ ਨਾਲ ਹੱਥ ਮਿਲਾਇਆ ਅਤੇ ਅੱਗੇ ਵਧ ਗਏ। ਜੌਂਟੀ ਰੋਡਸ ਲੰਬੇ ਸਮੇਂ ਤੋਂ ਮੁੰਬਈ ਇੰਡੀਅਨਜ਼ ਦੇ ਸਪੋਰਟ ਸਟਾਫ਼ 'ਚ ਸ਼ਾਮਲ ਸਨ। ਉਹ ਟੀਮ ਦੇ ਫੀਲਡਿੰਗ ਕੋਚ ਸਨ। ਉਸਨੇ 2017 ਵਿੱਚ ਮੁੰਬਈ ਇੰਡੀਅਨਜ਼ ਨੂੰ ਛੱਡ ਦਿੱਤਾ ਸੀ।
Sachin Tendulkar
ਸਚਿਨ ਤੇਂਦੁਲਕਰ ਹੁਣ ਤੱਕ ਭਾਰਤੀ ਕ੍ਰਿਕਟ ਦੀ ਸਭ ਤੋਂ ਮਸ਼ਹੂਰ ਹਸਤੀ ਰਹੇ ਹਨ। ਸਚਿਨ ਦੀ ਇੰਨੀ ਲੋਕਪ੍ਰਿਯਤਾ ਰਹੀ ਹੈ, ਉਨ੍ਹਾਂ ਨੂੰ ਕ੍ਰਿਕਟ ਦਾ ਭਗਵਾਨ ਵੀ ਕਿਹਾ ਜਾਂਦਾ ਹੈ।