IPL 2024: ਰਾਜਸਥਾਨ ਨੇ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ
Published : Apr 14, 2024, 6:30 am IST
Updated : Apr 14, 2024, 9:31 am IST
SHARE ARTICLE
IPL 2024: Rajasthan defeated Punjab Kings by 3 wickets
IPL 2024: Rajasthan defeated Punjab Kings by 3 wickets

ਅੰਕ ਸੂਚੀ ਵਿਚ ਸਿਖਰ 'ਤੇ ਹੈ ਰਾਜਸਥਾਨ ਰਾਇਲਜ਼

IPL 2024: ਚੰਡੀਗੜ੍ਹ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ 'ਚ ਰਾਜਸਥਾਨ ਰਾਇਲਜ਼ ਨੇ ਸ਼ਨੀਵਾਰ ਨੂੰ ਰੋਮਾਂਚਕ ਮੈਚ ਜਿੱਤ ਲਿਆ। ਦੀ ਟੀਮ ਨੇ ਮੁੱਲਾਂਪੁਰ ਵਿੱਚ ਘਰੇਲੂ ਟੀਮ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ। ਰਾਜਸਥਾਨ ਵੱਲੋਂ ਸ਼ਿਮਰੋਨ ਹੇਟਮੇਅਰ ਨੇ 10 ਗੇਂਦਾਂ 'ਤੇ 27 ਦੌੜਾਂ ਬਣਾਈਆਂ ਅਤੇ ਆਖਰੀ ਓਵਰ 'ਚ ਜੇਤੂ ਛੱਕਾ ਵੀ ਲਗਾਇਆ।

ਟੀਮ ਵੱਲੋਂ ਸਪਿੰਨਰ ਕੇਸ਼ਵ ਮਹਾਰਾਜ ਨੇ ਸਿਰਫ਼ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਪ੍ਰਭਾਵਤ ਖਿਡਾਰੀ ਆਸ਼ੂਤੋਸ਼ ਸ਼ਰਮਾ ਨੇ 16 ਗੇਂਦਾਂ 'ਤੇ 31 ਦੌੜਾਂ ਬਣਾਈਆਂ। ਰਾਜਸਥਾਨ ਨੇ 19.5 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਟੀਮ ਨੇ ਆਖਰੀ 3 ਓਵਰਾਂ 'ਚ 34 ਦੌੜਾਂ ਬਣਾਈਆਂ। ਪੰਜਾਬ ਵੱਲੋਂ ਕਪਤਾਨ ਸੈਮ ਕੁਰਾਨ ਅਤੇ ਕਾਗਿਸੋ ਰਬਾਡਾ ਨੇ 2-2 ਵਿਕਟਾਂ ਲਈਆਂ।

ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ 'ਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪੰਜਾਬ ਦੇ ਸਲਾਮੀ ਬੱਲੇਬਾਜ਼ਾਂ ਨੇ 27 ਦੌੜਾਂ ਦੀ ਸਾਂਝੇਦਾਰੀ ਕੀਤੀ, ਅਥਰਵ ਟੇਡੇ 15 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਪਹਿਲੇ 6 ਓਵਰਾਂ 'ਚ 38 ਦੌੜਾਂ ਹੀ ਬਣਾ ਸਕੀ। 
ਪਾਵਰਪਲੇ ਤੋਂ ਬਾਅਦ ਟੀਮ ਨੇ 29 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ ਅਤੇ ਸਕੋਰ 70/5 ਹੋ ਗਿਆ। ਜੌਨੀ ਬੇਅਰਸਟੋ 15, ਪ੍ਰਭਸਿਮਰਨ ਸਿੰਘ 10, ਸੈਮ ਕੁਰਾਨ 6 ਅਤੇ ਸ਼ਸ਼ਾਂਕ ਸਿੰਘ 9 ਦੌੜਾਂ ਹੀ ਬਣਾ ਸਕੇ। ਆਰਆਰ ਵੱਲੋਂ ਕੇਸ਼ਵ ਮਹਾਰਾਜ ਨੇ 2 ਵਿਕਟਾਂ ਲਈਆਂ।  

5 ਵਿਕਟਾਂ ਜਲਦੀ ਗੁਆਉਣ ਤੋਂ ਬਾਅਦ ਵਿਕਟਕੀਪਰ ਜਿਤੇਸ਼ ਸ਼ਰਮਾ ਨੇ ਲਿਆਮ ਲਿਵਿੰਗਸਟਨ ਦੇ ਨਾਲ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਟੀਮ ਦੇ ਸਕੋਰ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਜਿਤੇਸ਼ 29 ਦੌੜਾਂ ਬਣਾ ਕੇ ਆਊਟ ਹੋਏ, ਉਨ੍ਹਾਂ ਤੋਂ ਬਾਅਦ ਲਿਵਿੰਗਸਟਨ 21 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਪ੍ਰਭਾਵੀ ਖਿਡਾਰੀ ਦੇ ਤੌਰ 'ਤੇ ਬੱਲੇਬਾਜ਼ੀ ਕਰਨ ਆਏ ਆਸ਼ੂਤੋਸ਼ ਸ਼ਰਮਾ ਨੇ 16 ਗੇਂਦਾਂ 'ਤੇ 31 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਇੱਕ ਚੌਕਾ ਅਤੇ 3 ਛੱਕੇ ਸ਼ਾਮਲ ਸਨ ਅਤੇ ਟੀਮ ਦਾ ਸਕੋਰ 147 ਤੱਕ ਪਹੁੰਚ ਗਿਆ।

(For more Punjabi news apart from IPL 2024: Rajasthan defeated Punjab Kings by 3 wickets, stay tuned to Rozana Spokesman

SHARE ARTICLE

ਏਜੰਸੀ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement