Maryam Nawaz gift to Arshad Nadeem : ਲਹਿੰਦੇ ਪੰਜਾਬ ਦੀ CM ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
Published : Aug 14, 2024, 8:20 am IST
Updated : Aug 14, 2024, 8:20 am IST
SHARE ARTICLE
Maryam Nawaz gift to Arshad Nadeem News in punjabi
Maryam Nawaz gift to Arshad Nadeem News in punjabi

Maryam Nawaz gift to Arshad Nadeem : ਨੰਬਰ ਦੇਖ ਕੇ ਖੁਸ਼ ਹੋਏ ਗੋਲਡਨ ਬੁਆਏ

Maryam Nawaz gift to Arshad Nadeem: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੈਰਿਸ ਓਲੰਪਿਕ ਦੇ ਸੋਨ ਤਗਮਾ ਜੇਤੂ ਜੈਵਲਿਨ ਥਰੋਅਰ ਅਰਸ਼ਦ ਨਦੀਮ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਅਰਸ਼ਦ ਨਦੀਮ ਪਾਕਿਸਤਾਨ ਦੇ ਖਾਨੇਵਾਲ ਦੇ ਪਿੰਡ ਮੀਆਂ ਚੰਨੂ ਦਾ ਰਹਿਣ ਵਾਲਾ ਹੈ। ਨਦੀਮ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥਰੋਅ ਫਾਈਨਲ ਵਿੱਚ 92.97 ਮੀਟਰ ਦੀ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ। ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਤੋਹਫੇ ਵਜੋਂ 10 ਕਰੋੜ ਪਾਕਿਸਤਾਨੀ ਰੁਪਏ ਦਾ ਚੈੱਕ ਅਤੇ ਕਾਰ ਭੇਟ ਕੀਤੀ। ਖਾਸ ਗੱਲ ਇਹ ਹੈ ਕਿ ਕਾਰ ਦਾ ਨੰਬਰ 92.97 ਹੈ।

ਇਹ ਵੀ ਪੜ੍ਹੋ: Gurmeet Singh Engineer bail News : ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ ਵਿਚ ਜੇਲ ਵਿਚ ਬੰਦ ਗੁਰਮੀਤ ਸਿੰਘ ਇੰਜੀਨੀਅਰ ਨੂੰ ਮਿਲੀ ਜ਼ਮਾਨਤ

ਮਰੀਅਮ ਨਵਾਜ਼ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਉਹ ਨਦੀਮ ਦੀ ਮਾਂ ਨੂੰ ਵੀ ਮਿਲੇ। ਮਰੀਅਮ ਨਵਾਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵੀ ਹੈ। ਅਰਸ਼ਦ ਨਦੀਮ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਹ ਓਲੰਪਿਕ ਵਿੱਚ ਪਾਕਿਸਤਾਨ ਲਈ ਪਹਿਲਾ ਵਿਅਕਤੀਗਤ ਸੋਨ ਤਗਮਾ ਜੇਤੂ ਬਣ ਗਿਆ ਹੈ।

ਇਹ ਵੀ ਪੜ੍ਹੋ: S.joginder Singh: ਉੱਘੀਆਂ ਸ਼ਖ਼ਸੀਅਤਾਂ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ

ਪਾਕਿਸਤਾਨ ਵਿੱਚ ਹਰ ਪਾਸੇ ਅਰਸ਼ਦ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਪਾਕਿਸਤਾਨ ਦੇ ਕਈ ਨਾਮੀ ਲੋਕਾਂ ਅਤੇ ਸੰਸਥਾਵਾਂ ਨੇ ਉਸ ਲਈ ਇਨਾਮਾਂ ਦਾ ਐਲਾਨ ਕੀਤਾ ਹੈ। ਪਾਕਿਸਤਾਨ ਨੂੰ ਓਲੰਪਿਕ ਵਿਚ  32 ਸਾਲਾਂ ਬਾਅਦ ਤਮਗਾ ਮਿਲਿਆ ਹੈ। ਸੋਨ ਤਗਮਾ ਜਿੱਤੇ ਨੂੰ 40 ਸਾਲ ਬੀਤ ਚੁੱਕੇ ਸਨ। ਅਰਸ਼ਦ ਨਦੀਮ ਨੇ ਹੁਣ ਇਸ ਸੋਕੇ ਨੂੰ ਖਤਮ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਰਸ਼ਦ ਨਦੀਮ ਨੂੰ ਲਗਾਤਾਰ ਇਨਾਮ ਮਿਲ ਰਹੇ ਹਨ। ਕਈ ਲੋਕਾਂ ਨੇ ਉਸ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ ਪਰ ਇਸ ਸਭ ਦੇ ਵਿਚਕਾਰ ਉਸ ਨੂੰ ਕੁਝ ਅਜੀਬ ਇਨਾਮ ਵੀ ਮਿਲ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Maryam Nawaz gift to Arshad Nadeem News in punjabi  , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement