
'ਛੇ ਗੇਂਦਾਂ ਵਿਚ 6 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਮੈਚ ਵਿਚ ਚਾਰ ਵਿਕਟਾਂ ਨਾਲ ਜਿੱਤ ਦਿਵਾਈ'
Australia Cricket News: ਆਸਟਰੇਲੀਆ ਦੇ ਇੱਕ ਕਲੱਬ ਕ੍ਰਿਕਟ ਖਿਡਾਰੀ ਗੈਰੇਥ ਮੋਰਗਨ ਨੇ ਥਰਡ ਡਿਵੀਜ਼ਨ ਦੇ ਇੱਕ ਮੈਚ ਵਿਚ ਛੇ ਗੇਂਦਾਂ ਵਿਚ ਛੇ ਵਿਕਟਾਂ ਲੈ ਕੇ ਵਿਸ਼ਵ ਕ੍ਰਿਕਟ ਵਿਚ ਇੱਕ ਵੱਡਾ ਰਿਕਾਰਡ ਬਣਾਇਆ ਹੈ। ਹੁਣ ਤੱਕ ਨੀਲ ਵੈਗਨਰ, ਅਲ ਅਮੀਨ ਹੁਸੈਨ ਅਤੇ ਅਭਿਮਨਿਊ ਮਿਥੁਨ ਪੇਸ਼ੇਵਰ ਕ੍ਰਿਕਟ ਵਿਚ ਇੱਕ ਓਵਰ ਵਿੱਚ 5 ਵਿਕਟਾਂ ਲੈ ਚੁੱਕੇ ਸਨ।
ਕ੍ਰਿਕੇਟ ਵਿਚ, ਮੈਚ ਦੀ ਆਖ਼ਰੀ ਗੇਂਦ ਨੂੰ ਸੁੱਟੇ ਜਾਣ ਤੱਕ ਨਤੀਜੇ ਬਾਰੇ ਕੁਝ ਵੀ ਤੈਅ ਨਹੀਂ ਕੀਤਾ ਜਾ ਸਕਦਾ ਹੈ। ਇਸੇ ਲਈ ਇਸ ਨੂੰ ਅਨਿਸ਼ਚਿਤਤਾਵਾਂ ਨਾਲ ਭਰੀ ਖੇਡ ਵੀ ਕਿਹਾ ਜਾਂਦਾ ਹੈ। ਅਜਿਹਾ ਹੀ ਨਜ਼ਾਰਾ ਆਸਟ੍ਰੇਲੀਆ 'ਚ ਥਰਡ ਡਿਵੀਜ਼ਨ ਦੇ ਇਕ ਕਲੱਬ ਕ੍ਰਿਕਟ ਮੈਚ 'ਚ ਦੇਖਣ ਨੂੰ ਮਿਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਨੂੰ ਜਿੱਤ ਲਈ ਆਖਰੀ ਓਵਰ 'ਚ ਸਿਰਫ 5 ਦੌੜਾਂ ਬਣਾਉਣੀਆਂ ਪਈਆਂ ਸਨ, ਉਥੇ ਹੀ ਗੇਂਦਬਾਜ਼ੀ ਟੀਮ ਦੇ ਕਪਤਾਨ ਗੈਰੇਥ ਮੋਰਗਨ ਨੇ ਕੁਝ ਵੱਖਰਾ ਹੀ ਪਲਾਨ ਕੀਤਾ ਸੀ। ਮੋਰਗਨ ਨੇ ਗੇਂਦ ਨਾਲ ਕ੍ਰਿਕਟ 'ਚ ਇਕ ਅਜਿਹਾ ਵੱਡਾ ਕਾਰਨਾਮਾ ਕੀਤਾ, ਜਿਸ ਨੂੰ ਹੁਣ ਤੱਕ ਕਿਸੇ ਵੀ ਗੇਂਦਬਾਜ਼ ਲਈ ਪੂਰੀ ਤਰ੍ਹਾਂ ਨਾਲ ਅਸੰਭਵ ਮੰਨਿਆ ਜਾਂਦਾ ਹੈ।
ਆਸਟ੍ਰੇਲੀਆ ਦੇ ਥਰਡ ਡਿਵੀਜ਼ਨ ਕਲੱਬ ਦੇ ਖਿਡਾਰੀ ਗੈਰੇਥ ਮੋਰਗਨ ਨੇ ਸਥਾਨਕ ਮੈਚ 'ਚ ਇਕ ਓਵਰ 'ਚ 6 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਅਜਿਹੀ ਰੋਮਾਂਚਕ ਜਿੱਤ ਦਿਵਾਈ ਜਿਸ ਦੀ ਵਿਰੋਧੀ ਟੀਮ ਸੋਚ ਵੀ ਨਹੀਂ ਸਕਦੀ ਸੀ। ਮੁਦਗੇਰਾਬਾ ਨੇਰੰਗ ਐਂਡ ਡਿਸਟ੍ਰਿਕਟ ਕ੍ਰਿਕੇਟ ਕਲੱਬ ਦੇ ਕਪਤਾਨ ਮੋਰਗਨ ਨੇ ਗੋਲਡ ਕੋਸਟ ਪ੍ਰੀਮੀਅਰ ਲੀਗ ਦੇ ਥਰਡ ਡਿਵੀਜ਼ਨ ਮੈਚ ਵਿਚ ਸਰਫਰਸ ਪੈਰਾਡਾਈਜ਼ ਦੇ ਖਿਲਾਫ ਛੇ ਗੇਂਦਾਂ ਵਿਚ 6 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਮੈਚ ਵਿਚ ਚਾਰ ਵਿਕਟਾਂ ਨਾਲ ਜਿੱਤ ਦਿਵਾਈ।
ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਸਰਫਰਜ਼ ਪੈਰਾਡਾਈਜ਼ ਦੀ ਟੀਮ ਨੇ 39 ਓਵਰਾਂ ਦੀ ਸਮਾਪਤੀ ਤੋਂ ਬਾਅਦ ਆਪਣੀ ਪਾਰੀ ਵਿਚ 174 ਦੌੜਾਂ ਬਣਾ ਲਈਆਂ ਸਨ। ਮੈਚ ਦੇ ਆਖਰੀ ਓਵਰ ਵਿਚ ਉਸ ਨੂੰ 6 ਗੇਂਦਾਂ ਵਿਚ 5 ਦੌੜਾਂ ਬਣਾਉਣੀਆਂ ਪਈਆਂ। ਹਾਲਾਂਕਿ ਗੇਂਦਬਾਜ਼ੀ ਕਰਨ ਆਏ ਮੁਦਗੇਰਾਬਾ ਨੇਰੰਗ ਟੀਮ ਦੇ ਕਪਤਾਨ ਗੈਰੇਥ ਨੇ ਆਪਣੇ ਓਵਰ ਦੀਆਂ ਪਹਿਲੀਆਂ 4 ਗੇਂਦਾਂ 'ਤੇ ਕੈਚ ਆਊਟ ਦੇ ਰੂਪ 'ਚ ਵਿਕਟਾਂ ਹਾਸਲ ਕੀਤੀਆਂ, ਜਦਕਿ ਉਸ ਨੇ 2 ਖਿਡਾਰੀਆਂ ਨੂੰ ਗੇਂਦਬਾਜ਼ੀ ਕਰਕੇ ਟੀਮ ਨੂੰ ਅਜਿਹੀ ਜਿੱਤ ਦਿਵਾਈ ਜੋ ਹੁਣ ਰਿਕਾਰਡ ਬੁੱਕ 'ਚ ਦਰਜ ਹੈ।
ਗੈਰੇਥ ਮੋਰਗਨ ਤੋਂ ਪਹਿਲਾਂ ਵਿਸ਼ਵ ਕ੍ਰਿਕਟ ਵਿਚ ਤਿੰਨ ਗੇਂਦਬਾਜ਼ਾਂ ਨੇ ਇੱਕ ਓਵਰ ਵਿਚ 5 ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ ਸੀ। ਇਸ 'ਚ ਓਟੈਗੋ ਲਈ ਖੇਡ ਰਹੇ ਨੀਲ ਵੈਗਨਰ ਨੇ ਵੈਲਿੰਗਟਨ ਖਿਲਾਫ ਮੈਚ 'ਚ ਇਕ ਓਵਰ 'ਚ 5 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਲ ਅਮੀਨ ਹੁਸੈਨ ਨੇ UCB-BCB XI ਲਈ ਖੇਡਦੇ ਹੋਏ ਸਾਲ 2013 'ਚ ਅਬਾਨੀ ਲਿਮਟਿਡ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ ਸੀ। ਉਥੇ ਹੀ ਭਾਰਤ ਦੇ ਅਭਿਮਨਿਊ ਮਿਥੁਨ ਨੇ ਸਾਲ 2019 'ਚ ਕਰਨਾਟਕ ਲਈ ਖੇਡਦੇ ਹੋਏ ਹਰਿਆਣਾ ਖਿਲਾਫ ਮੈਚ 'ਚ ਇਕ ਓਵਰ 'ਚ 5 ਵਿਕਟਾਂ ਲਈਆਂ ਸਨ।
(For more news apart from A baller took six wickets in six balls, stay tuned to Rozana Spokesman)