ICC World Cup 2023: ਫਾਈਨਲ ਮੈਚ ਜਿੱਤਣ ਵਾਲੀ ਟੀਮ 'ਤੇ ਹੋਵੇਗੀ ਪੈਸਿਆਂ ਦੀ ਵਰਖਾ, ਹਾਰਨ ਵਾਲੀ ਟੀਮ ਨੂੰ ਵੀ ਮਿਲਣਗੇ ਕਰੋੜਾਂ ਰੁਪਏ 
Published : Nov 14, 2023, 3:51 pm IST
Updated : Nov 14, 2023, 3:51 pm IST
SHARE ARTICLE
 ICC World Cup 2023 Prize money for winner and runner up
ICC World Cup 2023 Prize money for winner and runner up

ਜੇਕਰ ਭਾਰਤੀ ਕਰੰਸੀ 'ਚ ਇਸ ਨੂੰ ਦੇਖੀਏ ਤਾਂ ਇਹ ਲਗਭਗ 84 ਕਰੋੜ ਰੁਪਏ ਹੋਵੇਗੀ

ICC World Cup 2023 Prize money for winner and runner up -  ਵਿਸ਼ਵ ਕੱਪ 2023 ਸਮਾਪਤ ਹੋਣ ਦੇ ਨੇੜੇ ਹੈ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਜਦਕਿ ਦੂਜਾ ਸੈਮੀਫਾਈਨਲ ਮੈਚ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਆਈਸੀਸੀ ਨੇ ਵਿਸ਼ਵ ਕੱਪ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਦੇ ਲਈ ਕੁੱਲ 4 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਜੇਕਰ ਭਾਰਤੀ ਕਰੰਸੀ 'ਚ ਇਸ ਨੂੰ ਦੇਖੀਏ ਤਾਂ ਇਹ ਲਗਭਗ 84 ਕਰੋੜ ਰੁਪਏ ਹੋਵੇਗੀ। ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 4 ਮਿਲੀਅਨ ਡਾਲਰ ਦਿੱਤੇ ਜਾਣਗੇ।  

ਆਈਸੀਸੀ ਫਾਈਨਲ ਦੀ ਜੇਤੂ ਟੀਮ ਦੇ ਨਾਲ-ਨਾਲ ਹਾਰਨ ਵਾਲੀ ਟੀਮ ਨੂੰ ਵੀ ਕਰੋੜਾਂ ਰੁਪਏ ਦਿੱਤੇ ਜਾਣਗੇ। ਜੇਤੂ ਟੀਮ ਨੂੰ 4 ਮਿਲੀਅਨ ਡਾਲਰ ਦਿੱਤੇ ਜਾਣਗੇ। ਜੇਕਰ ਇਸ ਨੂੰ ਭਾਰਤੀ ਰੁਪਏ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਲਗਭਗ 33 ਕਰੋੜ ਰੁਪਏ ਹੋਵੇਗੀ। ਫਾਈਨਲ ਵਿਚ ਹਾਰਨ ਵਾਲੀ ਟੀਮ ਨੂੰ 2 ਮਿਲੀਅਨ ਡਾਲਰ ਦਿੱਤੇ ਜਾਣਗੇ। ਸੈਮੀਫਾਈਨਲ 'ਚ ਹਾਰਨ ਵਾਲੀਆਂ ਦੋਵੇਂ  ਟੀਮਾਂ ਨੂੰ 8-8 ਲੱਖ ਡਾਲਰ ਦਿੱਤੇ ਜਾਣਗੇ।

ਗਰੁੱਪ ਪੜਾਅ ਤੋਂ ਬਾਅਦ ਬਾਹਰ ਹੋਣ ਵਾਲੀਆਂ ਟੀਮਾਂ ਨੂੰ ਇੱਕ-ਇੱਕ ਲੱਖ ਡਾਲਰ ਦਿੱਤੇ ਜਾਣਗੇ। ਗਰੁੱਪ ਪੜਾਅ 'ਤੇ ਮੈਚ ਜਿੱਤਣ ਵਾਲੀਆਂ ਟੀਮਾਂ ਨੂੰ 40 ਹਜ਼ਾਰ ਡਾਲਰ ਦਿੱਤੇ ਜਾਣਗੇ। ਜੇਕਰ ਟੀਮ ਇੰਡੀਆ ਦੀ ਗੱਲ ਕਰੀਏ ਤਾਂ ਇਹ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ ਅਤੇ ਟੀਮ ਨੇ ਗਰੁੱਪ ਗੇੜ ਦੇ 9 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਇਸ ਹਿਸਾਬ ਨਾਲ ਉਸ ਨੂੰ ਹਰ ਮੈਚ ਜਿੱਤਣ 'ਤੇ 40 ਹਜ਼ਾਰ ਡਾਲਰ ਮਿਲਣਗੇ।

ਇਸ ਦੇ ਨਾਲ ਹੀ ਸੈਮੀਫਾਈਨਲ 'ਚ ਪਹੁੰਚਣ ਤੋਂ ਬਾਅਦ ਵੀ ਵੱਡੀ ਰਕਮ ਪੱਕੀ ਹੋ ਗਈ ਹੈ। ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਉਸ ਨੇ ਗਰੁੱਪ ਗੇੜ 'ਚ 5 ਮੈਚ ਜਿੱਤੇ ਹਨ। ਦੱਖਣੀ ਅਫਰੀਕਾ ਨੇ 7 ਮੈਚ ਜਿੱਤੇ ਹਨ ਅਤੇ ਆਸਟ੍ਰੇਲੀਆ ਨੇ ਵੀ 7 ਮੈਚ ਜਿੱਤੇ ਹਨ। ਇਨ੍ਹਾਂ ਚਾਰ ਟੀਮਾਂ ਨੂੰ ਕਰੋੜਾਂ ਰੁਪਏ ਮਿਲਣ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇੰਗਲੈਂਡ ਨੇ ਵਨਡੇ ਵਿਸ਼ਵ ਕੱਪ 2019 ਦਾ ਖਿਤਾਬ ਜਿੱਤਿਆ ਸੀ। ਨਿਊਜ਼ੀਲੈਂਡ ਦੀ ਟੀਮ ਨੂੰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਇੰਡੀਆ ਨੂੰ ਨਿਊਜ਼ੀਲੈਂਡ ਨੇ ਹਰਾਇਆ ਸੀ। ਜਦਕਿ ਇੰਗਲੈਂਡ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਹਰਾਇਆ ਸੀ। 

 

(For more news apart from ICC World Cup 2023, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement