
ਜੰਮੂ-ਕਸ਼ਮੀਰ ਦੇ ਚੰਨਦੀਪ ਸਿੰਘ ਨੇ ਤੁਰਕੀ ਦੇ ਇਸਤਾਂਬੁਲ 'ਚ ਆਯੋਜਿਤ 9ਵੇਂ ਵਿਸ਼ਵ ਪੈਰਾ ਤਾਈਕਵਾਂਡੋ ਮੁਕਾਬਲੇ 'ਚ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਗਮਾ ਜਿੱਤਿਆ ਹੈ।
ਜੰਮੂ: ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਚੰਨਦੀਪ ਸਿੰਘ ਨੇ ਤੁਰਕੀ ਦੇ ਇਸਤਾਂਬੁਲ 'ਚ ਆਯੋਜਿਤ 9ਵੇਂ ਵਿਸ਼ਵ ਪੈਰਾ ਤਾਈਕਵਾਂਡੋ ਮੁਕਾਬਲੇ 'ਚ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਗਮਾ ਜਿੱਤਿਆ ਹੈ। ਚੰਨਦੀਪ ਸਿੰਘ ਅਜਿਹਾ ਕਾਰਨਾਮਾ ਕਰਨ ਵਾਲਾ ਪਹਿਲੇ ਖਿਡਾਰੀ ਬਣ ਚੁੱਕੇ ਹਨ।
Chandeep Singh won Silver medal at 9th Para World Taekwondo Championships
ਚੰਨਦੀਪ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਸੂਬੇ ਦੇ ਉਪ ਰਾਜਪਾਲ ਦੇ ਸਲਾਹਕਾਰ ਫਾਰੂਕ ਖਾਨ ਨੇ ਵਧਾਈ ਦਿੱਤੀ ਹੈ। ਉਹਨਾਂ ਨੇ ਉਮੀਦ ਜਤਾਈ ਕਿ ਉਹ ਆਉਣ ਵਾਲੇ ਮੁਕਾਬਲਿਆਂ ਵਿਚ ਵੀ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਗੇ। 11 ਸਾਲ ਦੀ ਉਮਰ ਵਿਚ ਇਕ ਦਰਦਨਾਕ ਹਾਦਸੇ ਵਿਚ ਅਪਣੀਆਂ ਦੋਵੇਂ ਬਾਹਾਂ ਗਵਾਉਣ ਵਾਲੇ ਚਨਦੀਪ ਸਿੰਘ ਨੇ ਮਰਦਾਂ ਦੇ 80 ਕਿਲੋਗ੍ਰਾਮ ਵਰਗ ਵਿਚ ਹਿੱਸਾ ਲੈ ਕੇ ਚਾਂਦੀ ਦਾ ਤਮਗਾ ਜਿੱਤਿਆ ਹੈ।
Chandeep Singh won Silver medal at 9th Para World Taekwondo Championships
ਇਸ ਦੌਰਾਨ ਜੰਮੂ-ਕਸ਼ਮੀਰ ਤਾਈਕਵਾਂਡੋ ਐਸੋਸੀਏਸ਼ਨ ਦੇ ਪ੍ਰਧਾਨ ਡੀਐਨ ਪੰਗੋਤਰਾ ਸੀਨੀਅਰ ਮੀਤ ਪ੍ਰਧਾਨ ਐਸਐਮ ਬਾਲੀ ਨੇ ਚੰਨਦੀਪ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਚੰਨਦੀਪ ਸਿੰਘ ਨੂੰ ਮੁਕਾਬਲੇ 'ਚ ਹਿੱਸਾ ਲੈਣ ਲਈ ਵਿੱਤੀ ਸਹਾਇਤਾ ਦੇਣ ਲਈ ਸੂਬੇ ਦੇ ਉਪ ਰਾਜਪਾਲ ਮਨੋਜ ਸਿਨਹਾ, ਸਲਾਹਕਾਰ ਫਾਰੂਕ ਖਾਨ, ਪ੍ਰਮੁੱਖ ਸਕੱਤਰ ਆਲੋਕ ਕੁਮਾਰ ਅਤੇ ਜੰਮੂ-ਕਸ਼ਮੀਰ ਖੇਡ ਪ੍ਰੀਸ਼ਦ ਦੇ ਸਕੱਤਰ ਨੁਜ਼ਹਤ ਗੁਲ ਧੰਨਵਾਦ ਕੀਤਾ।
Chandeep Singh won Silver medal at 9th Para World Taekwondo Championships
ਜੰਮੂ-ਕਸ਼ਮੀਰ ਤਾਈਕਵਾਂਡੋ ਐਸੋਸੀਏਸ਼ਨ ਦੇ ਆਯੋਜਕ ਸਕੱਤਰ ਅਨੁਜ ਸ਼ਰਮਾ ਨੇ ਦੱਸਿਆ ਕਿ ਚੰਨਦੀਪ ਨੂੰ ਵਾਪਸ ਆਉਣ 'ਤੇ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਪੈਰਾ ਐਥਲੀਟ ਚੰਨਦੀਪ ਹੋਰ ਖਿਡਾਰੀਆਂ ਲਈ ਇਕ ਮਿਸਾਲ ਹੈ ਅਤੇ ਭਵਿੱਖ ਵਿਚ ਹੋਰ ਖਿਡਾਰੀ ਵੀ ਦੇਸ਼ ਦਾ ਨਾਮ ਰੌਸ਼ਨ ਕਰਨਗੇ।