
NZ vs ENG : ਟਿਮ ਸਾਊਦੀ ਨੇ ਅਪਣਾ 98ਵਾਂ ਛੱਕਾ ਮਾਰ ਕੇ ਵੈਸਟਇੰਡੀਜ਼ ਦੇ ਦਿੱਗਜ ਕ੍ਰਿਸ ਗੇਲ ਦੇ ਟੈਸਟ ਕ੍ਰਿਕਟ ’ਚ ਛੱਕਿਆਂ ਦੀ ਗਿਣਤੀ ਦੀ ਕੀਤੀ ਬਰਾਬਰੀ
NZ vs ENG : ਨਿਊਜ਼ੀਲੈਂਡ ਦੇ ਤਜਰਬੇਕਾਰ ਬੱਲੇਬਾਜ਼ ਟਿਮ ਸਾਊਦੀ ਨੇ ਅਪਣਾ 98ਵਾਂ ਛੱਕਾ ਮਾਰ ਕੇ ਵੈਸਟਇੰਡੀਜ਼ ਦੇ ਦਿੱਗਜ ਕ੍ਰਿਸ ਗੇਲ ਦੇ ਟੈਸਟ ਕ੍ਰਿਕਟ ’ਚ ਛੱਕਿਆਂ ਦੀ ਗਿਣਤੀ ਦੀ ਬਰਾਬਰੀ ਕਰ ਲਈ ਹੈ ਅਤੇ ਉਹ ਸਰਵਕਾਲੀਨ ਸੂਚੀ ’ਚ ਸੰਯੁਕਤ ਚੌਥੇ ਸਥਾਨ ’ਤੇ ਪਹੁੰਚ ਗਏ ਹਨ।
ਸਾਊਦੀ ਅਪਣਾ 107ਵਾਂ ਅਤੇ ਆਖਰੀ ਟੈਸਟ ਖੇਡ ਰਹੇ ਹਨ। ਉਨ੍ਹਾਂ ਨੇ ਇੰਗਲੈਂਡ ਵਿਰੁਧ ਤਿੰਨ ਮੈਚਾਂ ਦੀ ਲੜੀ ਦੇ ਆਖ਼ਰੀ ਟੈਸਟ ਦੇ ਪਹਿਲੇ ਦਿਨ ਤਿੰਨ ਛੱਕੇ ਮਾਰ ਕੇ ਗੇਲ ਦੀ ਬਰਾਬਰੀ ਕੀਤੀ। ਉਨ੍ਹਾਂ ਨੇ ਇਸ ਦੌਰਾਨ 10 ਗੇਂਦਾਂ ’ਚ 23 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਨੌਂ ਵਿਕਟਾਂ ’ਤੇ 315 ਦੌੜਾਂ ਬਣਾਈਆਂ।
ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਹੁਣ ਤਕ 110 ਟੈਸਟ ਮੈਚਾਂ ’ਚ 133 ਛੱਕੇ ਲਗਾ ਕੇ ਸਰਵਕਾਲੀਨ ਸੂਚੀ ’ਚ ਚੋਟੀ ’ਤੇ ਹਨ। ਉਸ ਤੋਂ ਬਾਅਦ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ 101 ਮੈਚਾਂ ’ਚ 107 ਛੱਕੇ ਲਗਾਏ ਹਨ। ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ 96 ਟੈਸਟ ਮੈਚਾਂ ’ਚ 100 ਛੱਕੇ ਲਗਾਉਣ ਨਾਲ ਤੀਜੇ ਸਥਾਨ ’ਤੇ ਹਨ। (ਪੀਟੀਆਈ)
(For more news apart from Tim Saudi equaled Chris Gayle's sixes in Test matches News in Punjabi, stay tuned to Rozana Spokesman)